ਪੰਜਾਬ ਵਿਚ ਯੈਲੋ ਅਲਰਟ ਜਾਰੀ ਹੈ। ਮੌਸਮ ਵਿਭਾਗ ਵੱਲੋਂ ਅੱਜ ਕੁਝ ਜ਼ਿਲ੍ਹਿਆਂ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਕਿਤੇ ਮੀਂਹ ਪਏਗਾ ਤੇ ਕਿਤੇ ਧੁੱਪ ਖਿੜੇਗੀ । 6 ਅਗਸਤ ਨੂੰ ਮੀਂਹ ਪੈਣ ਦਾ ਅਨੁਮਾਨ ਹੈ।
ਇਸ ਤੋਂ ਇਲਾਵਾ ਦਿੱਲੀ ਤੇ ਚੰਡੀਗੜ੍ਹ ‘ਚ ਵੀ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ 5 ਦਿਨ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਜ਼ਿਆਦਾਤਰ ਹਿੱਸਿਆਂ ਵਿਚ ਹਲਕੀ ਤੋਂ ਮੱਧਮ ਮੀਂਹ ਪੈ ਸਕਦਾ ਹੈ। 6 ਅਗਸਤ ਤੱਕ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿਚ ਤੇਜ਼ ਬੱਦਲ ਗਰਜਣ ਦੇ ਨਾਲ ਭਾਰੀ ਮੀਂਹ ਦੀ ਸੰਭਾਵਨਾ ਹੈ।
ਆਉਣ ਵਾਲੇ ਦਿਨਾਂ ਵਿਚ ਮੌਸਮ ਵਿਚ ਕੋਈ ਬਦਲਾਅ ਨਜ਼ਰ ਨਾ ਆਉਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। IMD ਨੇ 6 ਅਗਸਤ ਤੱਕ ਮੀਂਹ ਤੋਂ ਕੋਈ ਵੀ ਰਾਹਤ ਨਾ ਮਿਲਣ ਬਾਰੇ ਦੱਸਿਆ ਹੈ। ਮੀਂਹ ਕਾਰਨ ਸੜਕਾਂ ‘ਤੇ ਪਾਣੀ ਭਰਨ ਨਾਲ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਹ ਵੀ ਪੜ੍ਹੋ : ਅੰਬਾਲਾ ‘ਚ CIA-2 ਦੀ ਨਸ਼ਾ ਤਸਕਰਾਂ ‘ਤੇ ਵੱਡੀ ਕਾਰਵਾਈ, ਨ.ਸ਼ੀਲੇ ਕੈਪਸੂਲ ਸਮੇਤ ਮਹਿਲਾ ਤੇ ਓੁਸ ਦਾ ਸਾਥੀ ਕਾਬੂ
ਪੰਜਾਬ ਵਿਚ ਬੀਤੇ ਹਫਤੇ ਤੋਂ ਮਾਨਸੂਨ ਸੁਸਤ ਹੁੰਦਾ ਜਾ ਰਿਹਾ ਹੈ। 28 ਜੁਲਾਈ ਤੋਂ 3 ਅਗਸਤ ਤੱਕ ਪੰਜਾਬ ਵਿਚ ਸਾਧਾਰਨ ਤੋਂ 46 ਫੀਸਦੀ ਘੱਟ ਮੀਂਹ ਦਰਜ ਕੀਤੀ ਗਈ ਹੈ। ਇੰਨਾ ਹੀ ਨਹੀਂ, ਪੰਜਾਬ ਦੇ 19 ਜ਼ਿਲ੍ਹਿਆਂ ਵਿਚ ਸਾਧਾਰਨ ਤੋਂ ਮੀਂਹ ਕਾਫੀ ਘੱਟ ਪਿਆ। ਹੁਸ਼ਿਆਰਪੁਰ ‘ਚ 99, ਗੁਰਦਾਸਪੁਰ ‘ਚ 93, ਜਲੰਧਰ ‘ਚ 69, ਅੰਮ੍ਰਿਤਸਰ ‘ਚ 54, ਰੂਪਨਗਰ ‘ਚ 67, ਮੋਹਾਲੀ ‘ਚ 90, ਐੱਸਬੀਐੱਸ ਨਗਰ ‘ਚ 72, ਮੋਗਾ ‘ਚ 77, ਫਾਜ਼ਿਲਕਾ ‘ਚ 70 ਤੇ ਤਰਨਤਾਰਨ ‘ਚ 56 ਫੀਸਦੀ ਘੱਟ ਮੀਂਹ ਦਰਜ ਕੀਤੀ ਗਈ।
ਵੀਡੀਓ ਲਈ ਕਲਿੱਕ ਕਰੋ -: