ਬਠਿੰਡਾ ਦੇ ਕਾਰੋਬਾਰੀ ਸੰਜੇ ਗੋਇਲ ਤੋਂ 1 ਕਰੋੜ ਰੁਪਏ ਦੀ ਲੁੱਟ ਦੇ ਦੋਸ਼ ਵਿਚ ਐਡੀਸ਼ਨਲ ਐੱਸਐੱਚਓ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਐੱਸਐੱਸਪੀ ਚੰਡੀਗੜ੍ਹ ਕੰਵਰਦੀਪ ਕੌਰ ਦਾ ਕਹਿਣਾ ਹੈ ਕਿ ਅਸੀਂ ਉਸ ਨੂੰ ਸਹੀ ਪ੍ਰਕਿਰਿਆ ਦੇ ਨਾਲ ਬਰਖ਼ਾਸਤ ਕਰ ਦਿੱਤਾ ਹੈ। ਬਣਦੀ ਕਾਰਵਾਈ ਕੀਤੀ ਜਾਵੇਗੀ। ਅਸੀਂ ਉਸ ਨੂੰ ਗ੍ਰਿਫਤਾਰ ਕਰਾਂਗੇ ਉਸ ਤੋਂ ਪੈਸੇ ਬਰਾਮਦ ਕਰਾਂਗੇ ਅਤੇ ਸ਼ਿਕਾਇਤਕਰਤਾ ਨੂੰ ਵਾਪਸ ਕਰ ਦੇਵਾਂਗੇ। ਸ਼ਿਕਾਇਤਕਰਤਾ ਬਠਿੰਡਾ ਦਾ ਰਹਿਣ ਵਾਲਾ ਕਾਰੋਬਾਰੀ ਹੈ।
ਮਾਮਲਾ ਸੈਕਟਰ-39 ਥਾਣੇ ਨਾਲ ਜੁੜਿਆ ਹੈ, ਜਿੱਥੇ ਨਵੀਨ ਫੋਗਾਟ ਐਡੀਸ਼ਨਲ ਐੱਸਐੱਚਓ ਦੀ ਜ਼ਿੰਮੇਵਾਰੀ ਸੰਭਾਲ ਰਿਹਾ ਸੀ। ਨਵੀਨ ਅਤੇ ਉਸ ਦੇ ਸਾਥੀ ਪੁਲਿਸ ਮੁਲਾਜ਼ਮਾਂ ‘ਤੇ ਇਨ੍ਹਾਂ ਘਟਨਾਵਾਂ ਨੂੰ ਯੋਜਨਾਬੱਧ ਤਰੀਕੇ ਨਾਲ ਅੰਜਾਮ ਦੇਣ ਦਾ ਦੋਸ਼ ਹੈ। ਇਸ ਤੋਂ ਪਹਿਲਾਂ ਨਵੀਨ ਫੋਗਾਟ ਨੂੰ ਵੀ ਇੱਕ ਮਾਮਲੇ ਵਿੱਚ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਸੀ। ਇਸ ਨੂੰ ਹਾਲ ਹੀ ਵਿੱਚ ਬਹਾਲ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਲੁਧਿਆਣਾ : ਕਲਰਕ ਦਾ ਪੇਪਰ ਦੇਣ ਪਹੁੰਚਿਆ ਜਾਅਲੀ ਉਮੀਦਵਾਰ, ਫਿੰਗਰ ਪ੍ਰਿੰਟ ਮੈਚ ਨਾ ਹੋਣ ‘ਤੇ ਹੋਇਆ ਖੁਲਾਸਾ
ਦੱਸ ਦੇਈਏ ਕਿ ਸਬ-ਇੰਸਪੈਕਟਰ ਨਵੀਨ ਅਤੇ ਉਸ ਦੇ ਸਾਥੀ ਪੁਲਿਸ ਮੁਲਾਜ਼ਮਾਂ ‘ਤੇ ਬਠਿੰਡਾ ਦੇ ਇੱਕ ਵਪਾਰੀ ਤੋਂ 2000 ਰੁਪਏ ਦੇ ਨੋਟ ਬਦਲਣ ਦੇ ਬਹਾਨੇ ਯੋਜਨਾਬੱਧ ਤਰੀਕੇ ਨਾਲ ਲੁੱਟਣ ਦਾ ਦੋਸ਼ ਹੈ। ਇਸ ਦੇ ਲਈ ਉਸ ਨੇ ਪਹਿਲੇ ਕਾਰੋਬਾਰੀ ਨੂੰ ਅਗਵਾ ਕੀਤਾ। ਫਿਰ ਉਸ ਕੋਲੋਂ ਇਕ ਕਰੋੜ ਰੁਪਏ ਲੁੱਟ ਲਏ। ਇਹ ਮਾਮਲਾ ਦੋ ਦਿਨਾਂ ਤੱਕ ਦਬਾਈ ਰੱਖਿਆ। ਪਰ ਜਦੋਂ ਮਾਮਲਾ ਧਿਆਨ ਵਿੱਚ ਆਇਆ ਤਾਂ ਚੰਡੀਗੜ੍ਹ ਦੀ ਐਸਐਸਪੀ ਕੰਵਰਦੀਪ ਕੌਰ ਨੇ ਖੁਦ ਜਾਂਚ ਸ਼ੁਰੂ ਕਰ ਦਿੱਤੀ। ਦੋਸ਼ੀ ਐਸਆਈ ਨਵੀਨ ਫੋਗਾਟ ਅਤੇ ਹੋਰ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਸੈਕਟਰ-39 ਥਾਣੇ ਵਿੱਚ ਹੀ ਕੇਸ ਦਰਜ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: