ਬਾਲੀਵੁੱਡ ਕਵੀਨ ਜਿਥੇ ਇਕ ਪਾਸੇ ਆਪਣੀ ਆਉਣ ਵਾਲੀ ਫਿਲਮ ‘ਚੰਦਰਮੁਖੀ-2’ ਨੂੰ ਲੈ ਕੇ ਚਰਚਾ ਵਿਚ ਹੈ ਉਥੇ ਦੂਜੇ ਪਾਸੇ ਉਨ੍ਹਾਂ ਦੇ ਤੇ ਜਾਵੇਦ ਅਥਰ ਵਿਚ ਵਿਵਾਦ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਦੋਵਾਂ ਇਕ-ਦੂਜੇ ‘ਤੇ ਇਲਜ਼ਾਮ ਲਗਾ ਰਹੇ ਹਨ ਤੇ ਸਿੱਧਾ ਕੋਰਟ ਪਹੁੰਚ ਜਾਂਦੇ ਹਨ। ਹੁਣ ਇਕ ਵਾਰ ਫਿਰ ਕੰਗਨਾ ਰਣੌਤ, ਜਾਵੇਦ ਅਖਤਰ ਖਿਲਾਫ ਇਕ ਅਪੀਲ ਲੈ ਕੇ ਕੋਰਟ ਪਹੁੰਚੀ। ਅਭਿਨੇਤਰੀ ਨੇ ਦਾਅਵਾ ਕੀਤਾ ਹੈ ਕਿ ਜਾਵੇਦ ਜਾਣਬੁਝ ਕੇ ਅਦਾਲਤ ਵਿਚ ਪੇਸ਼ ਨਹੀਂ ਹੋਏ ਹਨ। ਇਸ ਲਈ ਉਨ੍ਹਾਂ ਖਿਲਾਫ ਜ਼ਮਾਨਤੀ ਵਾਰੰਟ ਦੀ ਮੰਗ ਕੀਤੀ ਹੈ।
ਕੰਗਨਾ ਰਣੌਤ ਨੇ ਅਪਰਾਧਿਕ ਧਮਕੀ ਦੇ ਮਾਮਲੇ ਵਿਚ ਜਾਵੇਦ ਖਿਲਾਫ ਜ਼ਮਾਨਤੀ ਵਾਰੰਟ ਦੀ ਮੰਗ ਕਰਦੇ ਹੋਏ ਮੁੰਬਈ ਦੇ ਅੰਧੇਰੀ ਮੈਜਿਸਟ੍ਰੇਟ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ। ਜਾਵੇਦ ਅਖਤਰ ਨੂੰ 5 ਅਗਸਤ ਨੂੰ ਅਦਾਲਤ ਵਿਚ ਪੇਸ਼ ਹੋਣ ਲਈ ਬੁਲਾਇਆ ਗਿਆ ਸੀ। ਹਾਲਾਂਕਿ ਉਨ੍ਹਾਂ ਦੇ ਵਕੀਲ ਜੈ ਭਾਰਦਵਾਜ ਨੇ ਉਨ੍ਹਾਂ ਦੇ ਪਰਿਵਾਰ ਦੇ ਇਕ ਮੈਂਬਰ ਦੀ ਅਰਜੈਂਟ ਮੈਡੀਕਲ ਕੰਡੀਸ਼ਨ ਦਾ ਹਵਾਲਾ ਦਿੰਦੇ ਹੋਏ ਕੋਰਟ ਵਿਚ ਪੇਸ਼ ਨਾ ਹੋ ਸਕਣ ਦੀ ਬੇਨਤੀ ਕੀਤੀ ਸੀ।
ਕੰਗਨਾ ਰਣੌਤ ਦੇ ਵਕੀਲ ਰਿਜਵਾਨ ਸਿੱਦੀਕੀ ਨੇ ਇਸ ਦਾ ਵਿਰੋਧ ਕੀਤਾ ਤੇ ਅਭਿਨੇਤਰੀ ਖਿਲਾਫ ਵਾਜੇਦ ਦੀ ਸੁਣਵਾਈ ਦੌਰਾਨ ਇਸੇ ਤਰ੍ਹਾਂ ਦੇ ਇਕ ਉਦਾਹਰਣਨ ਨੂੰ ਪੇਸ਼ ਕੀਤਾ। ਇਸ ਤਰ੍ਹਾਂ ਜ਼ਮਾਨਤੀ ਵਾਰੰਟ ਜਾਰੀ ਕਰਨ ਦੀ ਅਪੀਲ ਕੀਤੀ। ਰਿਜਵਾਨ ਨੇ ਦਾਅਵਾ ਕੀਤਾ ਹੈ ਕਿ ਕਿਉਂਕਿ ਜਾਵੇਦ ਜਾਣਬੁਝ ਕੇ ਅਦਾਲਤ ਸਾਹਮਣੇ ਪੇਸ਼ ਨਹੀਂ ਹੋਏ, ਇਸ ਲਈ ਨਿਆਂ ਦੇ ਹਿੱਤ ਵਿਚ ਵਾਰੰਟ ਜਾਰੀ ਕੀਤਾ ਜਾਣਾ ਚਾਹੀਦਾ ਹੈ।
ਹਾਲਾਂਕਿ ਦੋਵੇਂ ਪੱਖਾਂ ਦੀਆਂ ਦਲੀਲਾਂ ਸੁਣਨ ਦੇ ਬਾਅਦ ਕੋਰਟ ਨੇ ਪਟੀਸ਼ਨ ‘ਤੇ ਰੋਕ ਲਗਾਉਣ ਦਾ ਫੈਸਲਾ ਕੀਤਾ। ਇਸ ਦੇ ਬਦਲੇ ਜਾਵੇਦ ਨੂੰ ਆਪਣੀ ਅਗਲੀ ਸੁਣਵਾਈ ਲਈ ਜ਼ਮਾਨਤੀ ਪ੍ਰਕਿਰਿਆਵਾਂ ਦਾ ਪਾਲਣ ਕਰਨ ਦਾ ਮੌਕਾ ਮਿਲਦਾ ਹੈ।
ਇਹ ਵੀ ਪੜ੍ਹੋ : ‘GST ‘ਚ 16.5 ਤੇ ਆਬਕਾਰੀ ਵਸੂਲੀ ‘ਚ 20.87 ਫੀਸਦੀ ਦਾ ਵਾਧਾ ਕੀਤਾ ਗਿਆ ਦਰਜ’ : ਮੰਤਰੀ ਚੀਮਾ
ਦੱਸ ਦੇਈਏ ਕਿ ਜਾਵੇਦ ਨੇ ਅਭਿਨੇਤਰੀ ਕੰਗਨਾ ਰਣੌਤ ਵੱਲੋਂ ਦਾਇਰ ਇਕ ਮਾਮਲੇ ਵਿਚ ਮੈਜਿਸਟ੍ਰੇਟ ਵੱਲੋਂ ਉਨ੍ਹਾਂ ਖਿਲਾਫ ਜਾਰੀ ਕੀਤੇ ਗਏ ਸੰਮਨ ਖਿਲਾਫ ਮੁੰਬਈ ਦੀ ਇਕ ਸੈਸ਼ਨ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਉੁਨ੍ਹਾਂ ਦਾਅਵਾ ਕੀਤਾ ਕਿ ਹੁਕਮ ਜਲਦਬਾਜ਼ੀ ਵਿਚ ਤੇ ਗਲਤ ਤਰੀਕੇ ਨਾਲ ਪਾਸ ਕੀਤਾ ਗਿਆ ਜਿਸ ਦੇ ਨਤੀਜੇ ਵਜੋਂ ਨਿਆਂ ਦਾ ਗੰਭੀਰ ਅਪਮਾਨ ਹੋਇਆ। ਮਾਮਲੇ ਦੀ ਅਗਲੀ ਸੁਣਵਾਈ 8 ਅਗਸਤ ਨੂੰ ਹੋਣੀ ਹੈ।
ਵੀਡੀਓ ਲਈ ਕਲਿੱਕ ਕਰੋ -: