ਮੁੰਬਈ ਵਿੱਚ ਇੱਕ ਬੰਦੇ ਵੱਲੋਂ ਟ੍ਰੇਨ ਵਿੱਚ ਸਵਾਰ 29 ਸਾਲਾਂ ਮਹਿਲਾ ਯਾਤਰਾ ਨਾਲ ਛੇੜਛਾੜ ਕਰਨ ਅਤੇ ਉਸ ਨੂੰ ਚੱਲਦੀ ਗੱਡੀ ਤੋਂ ਧੱਕਾ ਦੇਣ ਦਾ ਮਾਮਲਾ ਸਾਹਮਣੇ ਇਆ ਹੈ। ਦਾਦਰ ਸਟੇਸ਼ਨ ਵਿੱਚ ਉਦਯਾਨ ਐਕਸਪ੍ਰੈਸ ਵਿੱਚ ਬੰਦੇ ਨੇ ਪਹਿਲਾਂ ਔਰਤ ਨਾਲ ਛੇੜਕਾਨੀ ਦੀ ਕੋਸ਼ਿਸ਼ ਕੀਤੀ ਤੇ ਵਿਰੋਧ ਕਰਨ ‘ਤੇ ਉਸ ਨੇ ਔਰਤ ਨੂੰ ਚੱਲਦੀ ਟਰੇਨ ਤੋਂ ਹੇਠਾਂ ਧੱਕਾ ਦੇ ਦਿੱਤਾ।
ਇਹ ਘਟਨਾ 6 ਅਗਸਤ ਦੀ ਹੈ। ਟਰੇਨ ਪੁਣੇ ਤੋਂ ਮੁੰਬਈ ਜਾ ਰਹੀ ਸੀ। ਦੋਸ਼ੀ ਜ਼ਬਰਦਸਤੀ ਲੇਡੀਜ਼ ਡੱਬੇ ਵਿੱਚ ਚੜ੍ਹ ਗਿਆ ਅਤੇ ਘਟਨਾ ਨੂੰ ਅੰਜਾਮ ਦਿੱਤਾ। ਗੱਡੀ ਤੋਂ ਹੇਠਾਂ ਡਿੱਗ ਕੇ ਔਰਤ ਵੀ ਜ਼ਖਮੀ ਹੋ ਗਈ, ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਪੁਲਿਸ ਮੁਤਾਬਕ ਘਟਨਾ ਵਾਲੇ ਦਿਨ ਰਾਤ ਕਰੀਬ 8.30 ਵਜੇ ਟਰੇਨ ਆਪਣੇ ਦੂਜੇ ਆਖਰੀ ਸਟੇਸ਼ਨ ਦਾਦਰ ਨੂੰ ਪਾਰ ਕਰ ਰਹੀ ਸੀ ਤਾਂ ਦੋਸ਼ੀ ਮਹਿਲਾ ਦੇ ਡੱਬੇ ‘ਚ ਦਾਖਲ ਹੋਇਆ।
ਉਸ ਵੇਲੇ ਡੱਬੇ ਵਿੱਚ ਬਹੁਤ ਘੱਟ ਸਵਾਰੀਆਂ ਸਨ। ਅਧਿਕਾਰੀ ਨੇ ਦੱਸਿਆ ਕਿ ਉਸ ਨੇ ਕਥਿਤ ਤੌਰ ‘ਤੇ ਔਰਤ ਨਾਲ ਛੇੜਛਾੜ ਕੀਤੀ ਅਤੇ ਉਸ ਦਾ ਨੀਲਾ ਬੈਗ ਖੋਹ ਲਿਆ, ਜਿਸ ਵਿੱਚ ਨਕਦੀ ਸੀ। ਅਧਿਕਾਰੀ ਨੇ ਦੱਸਿਆ ਕਿ ਜਦੋਂ ਔਰਤ ਨੇ ਛੇੜਛਾੜ ਅਤੇ ਲੁੱਟ-ਖੋਹ ‘ਤੇ ਇਤਰਾਜ਼ ਕੀਤਾ ਤਾਂ ਦੋਸ਼ੀ ਨੇ ਉਸ ਨੂੰ ਡੱਬੇ ਤੋਂ ਬਾਹਰ ਧੱਕ ਦਿੱਤਾ ਅਤੇ ਫਰਾਰ ਹੋ ਗਿਆ।
ਇਹ ਵੀ ਪੜ੍ਹੋ : ਰੋਡਵੇਜ਼ ‘ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, 3 ਦਿਨ ਨਹੀਂਂ ਚੱਲਣਗੀਆਂ ਸਰਕਾਰੀ ਬੱਸਾਂ
ਰੇਲਵੇ ਪੁਲਿਸ (ਜੀਆਰਪੀ) ਨੇ ਦੱਸਿਆ ਕਿ ਔਰਤ ਨੇ ਸੋਮਵਾਰ ਨੂੰ ਸ਼ਿਕਾਇਤ ਦਰਜ ਕਰਵਾਈ। ਇਸ ਤੋਂ ਬਾਅਦ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਸੀਸੀਟੀਵੀ ਫੁਟੇਜ ਨੂੰ ਸਕੈਨ ਕੀਤਾ ਅਤੇ ਦੋਸ਼ੀ ਤੱਕ ਪਹੁੰਚਣ ਤੋਂ ਪਹਿਲਾਂ ਚਸ਼ਮਦੀਦਾਂ ਨਾਲ ਗੱਲ ਕੀਤੀ।
ਵੀਡੀਓ ਲਈ ਕਲਿੱਕ ਕਰੋ -: