ਸੀਬੀਆਈ ਨੇ ਨਗਰ ਨਿਗਮ ਦੇ ਦੋ ਅਫਸਰਾਂ ਨੂੰ 1 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਗ੍ਰਿਫਤਾਰ ਕਰ ਲਿਆ। ਦੋਵੇਂ ਅਧਿਕਾਰੀਆਂ ਨੇ ਨੌਕਰੀ ਤੋਂ ਕੱਢੇ ਗਏ ਨਗਰ ਨਿਗਨ ਦੇ ਸੇਨੇਟਰੀ ਇੰਸਪੈਕਟਰ ਨੂੰ ਬਹਾਲ ਕਰਾਉਣ ਦੇ ਨਾਂ ‘ਤੇ 3 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। ਸੌਦਾ 2 ਲੱਖ ਵਿਚ ਤੈਅ ਹੋਇਆ ਤੇ ਮੁਲਜ਼ਮ ਪਹਿਲੀ ਕਿਸ਼ਤ ਵਜੋਂ 1 ਲੱਖ ਰੁਪਏ ਲੈ ਰਹੇ ਸਨ। ਮੁਲਜ਼ਮਾਂ ਦੀ ਪਛਾਣ ਨਗਰ ਨਿਗਮ ਦੇ ਹੈਲਥ ਸੁਪਰਵਾਈਜ਼ਰ ਸੰਦੀਪ ਕੁਮਾਰ ਤੇ ਚੀਫ ਸੇਨੇਟਰੀ ਇੰਸਪੈਕਟਰ ਚੰਦਰਮੋਹਨ ਵਜੋ ਹੋਈ ਹੈ। ਦੋਵਾਂ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਸੇਨੇਟਰੀ ਵਿਭਾਗ ਵਿਚ ਸੇਨੇਟਰੀ ਇੰਸਪੈਕਟਰ ਦੇ ਅਹੁਦੇ ‘ਤੇ ਕੰਮ ਕਰ ਰਹੇ ਰਾਮਦਰਬਾਰ ਵਾਸੀ ਜੀਤੇਂਦਰ ਨੂੰ ਕੁਝ ਸਮਾਂ ਪਹਿਲਾਂ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਜੀਤੇਂਦਰ ਜ਼ਿਆਦਾਤਰ ਛੁੱਟੀ ‘ਤੇ ਰਹਿੰਦਾ ਸੀ। ਇਸ ਕਾਰਨ ਉਸ ਦੀ ਨਕਾਰਾਤਮਕ ਰਿਪੋਰਟ ਬਣਾ ਕੇ ਉਸ ‘ਤੇ ਕਾਰਵਾਈ ਕੀਤੀ ਗਈ। ਨੌਕਰੀ ਤੋਂ ਕੱਢੇ ਜਾਣ ਦੇ ਬਾਅਦ ਉਹ ਵਿਭਾਗ ਦੇ ਚੱਕਰ ਲਗਾ ਰਹੇ ਸਨ।
ਦੁਬਾਰਾ ਨੌਕਰੀ ‘ਤੇ ਰਖਵਾਉਣ ਲਈ ਜੀਤੇਂਰ ਨੇ ਚੀਫ ਸੇਨੇਟਰੀ ਇੰਸਪੈਕਟਰ ਚੰਦਰਮੋਹਨ ਨਾਲ ਗੱਲ ਕੀਤੀ ਜੋ ਹੈਲਥ ਸੁਪਰਵਾਈਜ਼ਰ ਸੰਦੀਪ ਦੇ ਹੇਠਾਂ ਸਬੰਧਤ ਵਿਭਾਗ ਵਿਚ ਕੰਮ ਕਰਦਾ ਸੀ। ਚੰਦਰਮੋਹਨ ਨੇ ਜੀਤੇਂਦਰ ਨੂੰ ਕਿਹਾ ਕਿ ਉਹ ਉਸ ਨੂੰ ਦੁਬਾਰਾ ਨੌਕਰੀ ‘ਤੇ ਰਖਵਾ ਦੇਵੇਗਾ ਪਰ ਉਸ ਲਈ ਸੰਦੀਪ ਨਾਲ ਗੱਲ ਕਰਨੀ ਹੋਵੇਗੀ। ਜੀਤੇਂਦਰ ਨੂੰ ਦੁਬਾਰਾ ਨੌਕਰੀ ‘ਤੇ ਰਖਵਾਉਣ ਲਈ 3 ਲੱਖ ਰੁਪਏ ਰਿਸ਼ਵਤ ਮੰਗੀ ਗਈ। ਹਾਲਾਂਕਿ ਬਾਅਦ ਵਿਚ ਸੌਦਾ 2 ਲੱਖ ਰੁਪਏ ਵਿਚ ਤੈਅ ਹੋਇਆ।
ਸ਼ਿਕਾਇਤਕਰਤਾ ਜੀਤੇਂਦਰ ਰਿਸ਼ਵਤ ਨਹੀਂ ਦੇਣਾ ਚਾਹੁੰਦਾ ਸੀ। ਇਸ ਲਈ ਉਸ ਨੇ ਰਿਸ਼ਵਤ ਮੰਗਣ ਦੀ ਜਾਣਕਾਰੀ ਤੇ ਲਿਖਤ ਸ਼ਿਕਾਇਤ ਸੈਕਟਰ-30 ਸਥਿਤ ਸੀਬੀਆਈ ਮੁੱਖ ਦਫਤਰ ਵਿਚ ਦਿੱਤੀ। ਵਿਭਾਗ ਦੀ ਭ੍ਰਿਸ਼ਟਾਚਾਰ ਰੋਕੂ ਬ੍ਰਾਂਚ ਨੇ ਟ੍ਰੈਪ ਲਗਾ ਕੇ ਰਿਸ਼ਵਤ ਦੀ ਰਕਮ ਤੇ ਵਾਇਸ ਰਿਕਾਰਡਰ ਦੇ ਕੇ ਸ਼ਿਕਾਇਤਕਰਤਾ ਨੂੰ ਮੁਲਜ਼ਮਾਂ ਕੋਲ ਭੇਜਿਆ ਤੇ ਜਿਵੇਂ ਹੀ ਸ਼ਿਕਾਇਤਕਰਤਾ ਜੀਤੇਂਦਰ ਨੇ ਰਕਮ ਮੁਲਜ਼ਮਾਂ ਨੂੰ ਫੜਾਈ ਤਾਂ ਸੀਬੀਆਈ ਨੇ ਚੰਦਰਮੋਹਨ ਤੇ ਸੰਦੀਪ ਨੂੰ ਮੌਕੇ ‘ਤੇ ਹੀ ਦਬੋਚ ਲਿਆ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਦੇ ਕਈ ਸਕੂਲਾਂ ‘ਚ ਛੁੱਟੀ ਦਾ ਐਲਾਨ, ਇੰਨੇ ਦਿਨਾਂ ਤੱਕ ਸਕੂਲ ਰਹਿਣਗੇ ਬੰਦ
ਦੋਵਾਂ ਨੂੰ ਗ੍ਰਿਫਤਾਰ ਕਰਕੇ ਸੀਬੀਆਈ ਮੁੱਖ ਦਫਤਰ ਲਿਜਾਇਆ ਗਿਆ ਜਿਥੇ ਉਨ੍ਹਾਂ ਤੋਂ ਪੁੱਛਗਿਛ ਕੀਤੀ ਗਈ। ਦੋਵੇਂ ਅਫਸਰਾਂ ਦੇ ਸੈਕਟਰ-20 ਬੀ ਸਥਿਤ ਘਰ ‘ਤੇ ਵੀ ਸੀਬੀਆਈ ਦੀ ਟੀਮ ਨੇ ਸਰਚ ਮੁਹਿੰਮ ਚਲਾਈ। ਦੋਵਾਂ ਨੂੰ ਅੱਜ ਸੀਬੀਆਈ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: