ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਕਲਾਕਾਰ ਅਕਸਰ ਆਪਣੀ ਫਿਲਮ ਦੀ ਰਿਲੀਜ ਮੌਕੇ ਜਾਂਦੇ ਹਨ। ਇਸ ਮੌਕੇ ਮੀਡੀਆ ਨੂੰ ਉਚੇਚੇ ਤੌਰ ‘ਤੇ ਬੁਲਾਇਆ ਜਾਂਦਾ ਹੈ ਤਾਂ ਜੋ ਕਲਾਕਾਰ ਦੇ ਮੱਥਾ ਟੇਕਣ ਦੀ ਵੀ ਖ਼ਬਰ ਬਣ ਸਕੇ। ਪੰਜਾਬੀ ਫਿਲਮ ਜੂਨੀਅਰ ਦਾ ਹੀਰੋ ਅਮੀਕ ਵਿਰਕ ਅਤੇ ਹੀਰੋਇਨ ਸਿਧਾਰੀ ਜੈਨ ਵੀ ਫਿਲਮ ਦੀ ਸਫਲਤਾ ਲਈ ਅਰਦਾਸ ਕਰਨ ਸ਼੍ਰੀ ਦਰਬਾਰ ਸਾਹਿਬ ਪੁਹੰਚੇ ਪਰ ਬਿਨਾਂ ਕਿਸੇ ਮੀਡੀਆ ਨੂੰ ਭਿਣਕ ਲੱਗੇ।
ਦੋਵੇਂ ਕਲਾਕਾਰਾਂ ਦੀ ਭਾਵੇਂ ਪਹਿਲੀ ਫਿਲਮ ਹੈ ਅਤੇ ਦੋਵਾਂ ਨੂੰ ਹੀ ਵੱਡੀ ਪਹਿਚਾਣ ਦੀ ਲੋੜ ਹੈ ਪਰ ਇਸ ਦੇ ਬਾਵਜੂਦ ਦੋਵਾਂ ਨੇ ਗੁਰੂ ਘਰ ਨੂੰ ਪਬਲੀਸਿਟੀ ਦਾ ਕੇਂਦਰ ਨਹੀਂ ਬਣਾਇਆ । ਦੋਵਾਂ ਨੇ ਬਿਨਾਂ ਕਿਸੇ ਲਾਮ ਲਸ਼ਕਰ ਦੇ ਚੁੱਪ ਚੁਪੀਤੇ ਮੱਥਾ ਟੇਕਿਆ ਅਤੇ ਯਾਦਗਾਰ ਵਜੋਂ ਆਪਣੀ ਫੋਟੋ ਆਪਣੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ।
ਵੀਡੀਓ ਲਈ ਕਲਿੱਕ ਕਰੋ -:< /p>
“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “
ਜਿਸ ਦੌਰਾਨ ਦੋਵੇ ਜਣੇ ਦਰਬਾਰ ਮੱਥਾ ਟੇਕ ਰਹੇ ਸਨ ਉਸ ਵਕਤ ਮੀਡੀਆ ਦਰਬਾਰ ਸਾਹਬ ਦੇ ਬਾਹਰ ਦੋਵਾਂ ਦਾ ਇੰਤਜ਼ਾਰ ਕਰ ਰਿਹਾ ਸੀ। ਪਰ ਦੋਵਾਂ ਨੇ ਪੂਰੀ ਸ਼ਰਧਾ ਨਾਲ ਬਿਨਾਂ ਕਿਸੇ ਪਬਲੀਸਟੀ ਦੇ ਮੱਥਾ ਟੇਕਿਆ ਅਤੇ 18 ਅਗਸਤ ਨੂੰ ਰਿਲੀਜ ਹੋ ਰਹੀ ਆਪਣੀ ਪੰਜਾਬੀ ਫਿਲਮ “ਜੂਨੀਅਰ” ਲਈ ਅਰਦਾਸ ਕੀਤੀ।