ਉਤਰਾਖੰਡ ਦੇ ਰੁਦਰਪ੍ਰਯਾਗ ਵਿਚ ਲੈਂਡਸਾਈਡ ਦੇ ਬਾਅਦ ਇਕ ਕਾਰ ਮਲਬੇ ਵਿਚ ਦੱਬ ਗਈ ਜਿਸ ਵਿਚ 5 ਸ਼ਰਧਾਲੂਆਂ ਦੀ ਮੌਤ ਹੋ ਗਈ। ਪੁਲਿਸ ਨੇ ਇਸ ਹਾਦਸੇ ਨੂੰ ਲੈ ਕੇ ਦੱਸਿਆ ਕਿ ਉਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ਦੇ ਚੌਕੀ ਫਾਟਾ ਤਹਿਤ ਤਰਸਾਲੀ ਵਿਚ ਲੈਂਡਸਲਾਈਡ ਦੇ ਮਲਬੇ ਵਿਚ ਇਕ ਕਾਰ ਦੇ ਦਬ ਜਾਣ ਨਾਲ 5 ਸ਼ਰਧਾਲੂਆਂ ਦੀ ਮੌਤ ਹੋ ਗਈ।
ਵੀਰਵਾਰ ਨੂੰ ਇਸ ਗੱਡੀ ਵਿਚ ਬੈਠੇ ਤੀਰਥ ਯਾਤਰੀ ਕੇਦਾਰਨਾਥ ਜਾ ਰਹੇ ਸਨ, ਉਦੋਂ ਲੈਂਡਸਲਾਈਡ ਹੋਇਆ ਤੇ ਮਲਬਾ ਗੱਡੀ ਦੇ ਉਪਰ ਡਿਗ ਗਿਆ। ਮ੍ਰਿਤਕਾਂ ਵਿਚੋਂ ਇਕ ਗੁਜਰਾਤ ਦਾ ਰਹਿਣ ਵਾਲਾ ਸੀ।
ਤਾਰਸਾਲੀ ਵਿਚ ਬੋਲਡਰ ਦੇ ਨਾਲ ਪਹਾੜੀ ਤੋਂ ਭਾਰੀ ਮਲਬਾ ਡਿਗਣ ਨਾਲ ਕੇਦਾਰਨਾਥ-ਗਯਾ ਹਾਈਵੇ ਦਾ 60 ਮੀਟਰ ਹਿੱਸਾ ਢਹਿ ਗਿਆ। ਇਸ ਦੌਰਾਨ ਉਥੇ ਇਕ ਵਾਹਨ ਮਲਬੇ ਵਿਚ ਦੱਬ ਗਿਆ। ਸ਼ੁੱਕਰਵਾਰ ਨੂੰ ਮਲਬੇ ਵਿਚ ਦਬੀ ਇਕ ਗੱਡੀ ਮਿਲੀ ਸੀ ਜਿਸ ਵਿਚੋਂ 5 ਲਾਸ਼ਾਂ ਬਰਾਮਦ ਹੋਈਆਂ। ਮਾਮਲੇ ਦੀ ਜਾਂਚ ਜਾਰੀ ਹੈ।
ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਇਸ ਘਟਨਾ ਕਾਰਨ ਸ਼ੁੱਕਰਵਾਰ ਨੂੰ ਕੇਦਾਰਨਾਥ ਧਾਮ ਵੱਲ ਜਾਣ ਵਾਲਾ ਗੁਪਤਕਾਸ਼ੀ-ਗੌਰੀਕੁੰਡ ਰਾਜਮਾਰਗ ਵੀ ਰੁਕ ਗਿਆ ਸੀ। ਲਗਭਗ 60 ਮੀਟਰ ਸੜਕ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਵਹਿ ਗਈ ਹੈ।
ਇਹ ਵੀ ਪੜ੍ਹੋ : ਆਜ਼ਾਦੀ ਦਿਹਾੜੇ ‘ਤੇ 4 ਪੁਲਿਸ ਅਧਿਕਾਰੀਆਂ ਨੂੰ CM ਰਕਸ਼ਕ ਮੈਡਲ, 15 ਨੂੰ ਮੁੱਖ ਮੰਤਰੀ ਮੈਡਲ ਨਾਲ ਕੀਤਾ ਜਾਵੇਗਾ ਸਨਮਾਨਿਤ
ਰੁਦਰਪ੍ਰਯਾਗ ਪੁਲਿਸ ਨੇ ਦੱਸਿਆ ਕਿ ਹੇਠਲੇ ਇਲਾਕੇ ਦੇ ਪੁਲਿਸ ਸਟੇਸ਼ਨਾਂ ਤੋਂ ਲੋਕਾਂ ਤੇ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੁਦਰਪ੍ਰਯਾਗ ਸਣੇ ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਨੇ ਉਤਰਾਖੰਡ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿਚ 11 ਤੋਂ 14 ਅਗਸਤ ਤੱਕ ਰੈੱਡ ਤੇ ਓਰੈਂਜ ਅਲਰਟ ਜਾਰੀ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: