ਨਾਈਜੀਰੀਆ ਵਿੱਚ ਹਵਾਈ ਸੈਨਾ ਦਾ ਇੱਕ MI-171 ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਨਾਈਜੀਰੀਆ ਦੇ ਸੁਰੱਖਿਆ ਬਲ ਦੇ 26 ਲੋਕਾਂ ਦੀ ਮੌਤ ਹੋ ਗਈ ਅਤੇ 8 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਹਵਾਈ ਸੈਨਾ ਦੇ ਬੁਲਾਰੇ ਨੇ ਦੱਸਿਆ ਕਿ MI-171 ਹੈਲੀਕਾਪਟਰ ਨੇ ਸੋਮਵਾਰ ਨੂੰ ਜੁਗੇਰੂ ਤੋਂ ਉਡਾਣ ਭਰੀ। ਹੈਲੀਕਾਪਟਰ ਲੁਟੇਰਿਆਂ ਨਾਲ ਮੁਕਾਬਲੇ ਦੌਰਾਨ ਜ਼ਖਮੀਆਂ ਨੂੰ ਬਚਾ ਰਿਹਾ ਸੀ, ਜੋ ਬਾਅਦ ਵਿਚ ਕਰੈਸ਼ ਹੋ ਗਿਆ।
ਦੋ ਫੌਜੀ ਅਧਿਕਾਰੀਆਂ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਤਿੰਨ ਅਫਸਰਾਂ ਸਮੇਤ 23 ਸੈਨਿਕ ਅਤੇ ਤਿੰਨ JTF (ਜੁਆਇੰਟ ਟਾਸਕ ਫੋਰਸ) ਦੇ ਜਵਾਨ ਮਾਰੇ ਗਏ। ਇਸ ਦੇ ਨਾਲ ਹੀ ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਕਰੈਸ਼ ਹੋਣ ਤੋਂ ਪਹਿਲਾਂ ਹੈਲੀਕਾਪਟਰ ‘ਚ 11 ਮ੍ਰਿਤਕ ਅਤੇ 7 ਜ਼ਖਮੀ ਲੋਕ ਸਵਾਰ ਸਨ, ਜਿਸ ਤੋਂ ਬਾਅਦ ਸੰਪਰਕ ਟੁੱਟ ਗਿਆ। ਅਧਿਕਾਰੀ ਨੇ ਦੱਸਿਆ ਕਿ ਲੁਟੇਰਿਆਂ ਵੱਲੋਂ ਕੀਤੀ ਗੋਲੀਬਾਰੀ ਕਾਰਨ ਹੈਲੀਕਾਪਟਰ ਕਰੈਸ਼ ਹੋ ਗਿਆ।
ਇਹ ਵੀ ਪੜ੍ਹੋ : ਫ਼ਰੀਦਕੋਟ ਦੀ ਜਸਪ੍ਰੀਤ ਕੌਰ ਦੀ ਏਸ਼ੀਅਨ ਪੈਰਾ ਉਲੰਪਿਕ ਖੇਡਾਂ ‘ਚ ਚੋਣ! ਡਿਸਕਸ ਥਰੋ ‘ਚ ਦੇਸ਼ ਦੀ ਕਰੇਗੀ ਨੁਮਾਇੰਦਗੀ
ਹਵਾਈ ਸੈਨਾ ਦੇ ਬੁਲਾਰੇ ਐਡਵਰਡ ਗੈਬਕੇਟ ਨੇ ਕਿਹਾ ਕਿ ਹੈਲੀਕਾਪਟਰ ਨੇ ਜੁੰਗੇਰੂ ਦੇ ਇੱਕ ਪ੍ਰਾਇਮਰੀ ਸਕੂਲ ਤੋਂ ਕਡੁਨਾ ਜਾ ਰਹੇ ਸਨ। ਜੋ ਬਾਅਦ ਵਿੱਚ ਚੱਕੂਬਾ ਪਿੰਡ ਦੇ ਕੋਲ ਹਾਦਸਾਗ੍ਰਸਤ ਹੋਇਆ ਪਾਇਆ ਗਿਆ। ਜਹਾਜ਼ ‘ਚ ਸਵਾਰ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: