ਪੰਜਾਬ ‘ਚ ਹੜ੍ਹਾਂ ਦੀ ਸਥਿਤੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ। ਉਨ੍ਹਾਂ ਕਿਹਾ ਕਿ ਸਥਿਤੀ ਬਿਲਕੁਲ ਕੰਟਰੋਲ ਵਿੱਚ ਹੈ। ਮੈਂ ਖੁਦ ਤੇ ਮੇਰੇ ਅਫਸਰ ਹਿਮਾਚਲ ਸਰਕਾਰ ਅਤੇ BBMB ਨਾਲ ਹਰ ਵੇਲੇ ਸੰਪਰਕ ਵਿੱਚ ਹਾਂ। ਪੌਂਗ ਤੇ ਰਣਜੀਤ ਸਾਗਰ ਡੈਮ ਕੰਟਰੋਲ ਵਿੱਚ ਹਨ। ਲੋਕਾਂ ਦੇ ਜਾਨ-ਮਾਲ ਦੀ ਰਾਖੀ ਕਰਨੀ ਸਾਡਾ ਫਰਜ਼ ਹੈ। ਕੁਦਰਤੀ ਆਫਤ ਤਹੈ ਸਭ ਮਿਲ ਕੇ ਇਸ ਦਾ ਸਾਹਮਣਾ ਕਰਾਂਗੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਰਕਾਰ ਲੋਕਾਂ ਦੇ ਨਾਲ ਹੈ।
ਦੱਸ ਦੇਈਏ ਕਿ 4 ਜ਼ਿਲ੍ਹਿਆਂ ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ ਅਤੇ ਰੂਪਨਗਰ ਦੇ ਕਈ ਪਿੰਡਾਂ ਵਿੱਚ ਬਚਾਅ ਕਾਰਜ ਸ਼ੁਰੂ ਹੋ ਗਿਆ ਹੈ ਯੂਨਾਈਟਿਡ ਸਿੱਖ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਰੂਪਨਗਰ ਵਿੱਚ ਮੋਰਚਾ ਸੰਭਾਲ ਲਿਆ ਹੈ।
ਯੂਨਾਈਟਿਡ ਸਿੱਖਸ ਵੱਲੋਂ ਰੂਪਨਗਰ ਦੇ ਪਿੰਡਾਂ ਲਈ ਮੋਟਰ ਬੋਟ ਦਿੱਤੀ ਗਈ ਹੈ। ਜਦੋਂਕਿ ਸ਼੍ਰੋਮਣੀ ਕਮੇਟੀ ਵੱਲੋਂ ਪਿੰਡ ਭੰਮ ਵਿੱਚ ਲੰਗਰ ਸੇਵਾ ਸ਼ੁਰੂ ਕੀਤੀ ਗਈ ਹੈ। ਐਨਡੀਆਰਐਫ ਦੀਆਂ ਟੀਮਾਂ ਨੇ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਲੋਕਾਂ ਨੂੰ ਕੱਢ ਲਿਆ।
ਇਸ ਦੇ ਨਾਲ ਹੀ ਗੁਰਦਾਸਪੁਰ ਵਿੱਚ ਵੀ ਐਨ.ਡੀ.ਆਰ.ਐਫ. ਐਨਡੀਆਰਐਫ ਦੀਆਂ ਟੀਮਾਂ ਮੋਟਰ ਬੋਟ ਦੀ ਮਦਦ ਨਾਲ ਬਿਆਸ ਦੇ ਆਸਪਾਸ ਦੇ ਇਲਾਕੇ ਵਿੱਚ ਪਹੁੰਚ ਗਈਆਂ ਹਨ ਅਤੇ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “
ਇਹ ਵੀ ਪੜ੍ਹੋ : ‘ਭਾਰਤ-ਪਾਕਿ ਵੰਡ ‘ਚ ਮਾਰੇ ਗਏ ਲੋਕਾਂ ਲਈ ਹਰ ਸਾਲ ਰੱਖੇ ਜਾਣਗੇ ਪਾਠ’- ਸ੍ਰੀ ਅਕਾਲ ਜਥੇਦਾਰ ਦਾ ਐਲਾਨ