ਪਟਿਆਲਾ ਦੀ ਕੇਂਦਰੀ ਜੇਲ੍ਹ ‘ਚ ਬੁੱਧਵਾਰ ਨੂੰ ਪੁਲਿਸ ਨੇ ਬਾਹਰੋਂ ਸੁੱਟੇ ਗਏ ਪੈਕੇਟ ਬਰਾਮਦ ਕੀਤੇ ਹਨ। ਜਿਸ ਵਿੱਚੋਂ ਪੁਲਿਸ ਨੇ ਵੱਡੀ ਮਾਤਰਾ ਵਿੱਚ ਤੰਬਾਕੂ, ਸਮਾਰਟ ਅਤੇ ਸਾਧਾਰਨ ਫੋਨ ਤੋਂ ਇਲਾਵਾ ਚਾਰਜਿੰਗ ਕੇਬਲ ਬਰਾਮਦ ਕੀਤੇ ਹਨ। ਜਿਸ ਤੋਂ ਬਾਅਦ ਜੇਲ੍ਹ ਦੀਆਂ ਬੈਰਕਾਂ ‘ਚ ਵੀ ਚੈਕਿੰਗ ਕੀਤੀ ਗਈ, ਜਿੱਥੋਂ ਪੁਲਿਸ ਨੇ ਕੈਦੀਆਂ ਤੋਂ ਫੋਨ ਵੀ ਬਰਾਮਦ ਕੀਤੇ। ਜੇਲ੍ਹ ਦੇ ਸਹਾਇਕ ਸੁਪਰਡੈਂਟ ਰਾਹੁਲ ਚੌਧਰੀ ਅਤੇ ਅਨੂ ਮਲਿਕ ਨੇ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਹਨ।
ਜੇਲ੍ਹ ਅਧਿਕਾਰੀਆਂ ਅਨੁਸਾਰ ਸਟਾਫ਼ ਵੱਲੋਂ ਜੇਲ੍ਹ ਵਿੱਚ ਮਹਿਲਾ ਵਾਰਡ ਦੇ ਸੈੱਲ ਬਲਾਕ ਦੇ ਨਾਲ ਲੱਗਦੀ ਕੰਧ ’ਤੇ ਗਸ਼ਤ ਦੌਰਾਨ ਚਾਰ ਪੈਕਟ ਬਰਾਮਦ ਕੀਤੇ ਗਏ। ਪੁਲਿਸ ਨੇ ਪੈਕਟ ਵਿੱਚੋਂ ਬਿਨਾਂ ਸਿਮ ਕਾਰਡਾਂ ਦੇ 8 ਸਮਾਰਟ ਫ਼ੋਨ, ਦੋ ਅਡਾਪਟਰ, ਪੰਜ ਡਾਟਾ ਕੇਬਲ, 31 ਤੰਬਾਕੂ ਦੇ ਪਾਊਚ ਅਤੇ ਇੱਕ ਸਿਗਰਟ ਦਾ ਡੱਬਾ ਬਰਾਮਦ ਕੀਤਾ ਹੈ। ਪੈਕੇਟ ਬਰਾਮਦ ਹੋਣ ਤੋਂ ਬਾਅਦ ਜੇਲ ਸਟਾਫ ਨੇ ਜੇਲ ‘ਚ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ।
ਇਹ ਵੀ ਪੜ੍ਹੋ : ਜਲੰਧਰ ਦੇ ਖੇਤਾਂ ‘ਚੋਂ ਮਿਲਿਆ ਪਾਕਿਸਤਾਨੀ ਗੁਬਾਰਾ, ਪੁਲਿਸ ਨੇ ਕਬਜ਼ੇ ‘ਚ ਲਿਆ
ਇਸ ਦੌਰਾਨ ਵਾਰਡ ਨੰਬਰ ਦੋ ਦੀ ਬੈਰਕ ਨੰਬਰ ਸੱਤ ਦੇ ਬਾਥਰੂਮ ਵਿੱਚੋਂ ਬਿਨਾਂ ਸਿਮ ਅਤੇ ਬੈਟਰੀ ਵਾਲਾ ਇੱਕ ਫ਼ੋਨ ਬਰਾਮਦ ਹੋਇਆ ਹੈ। ਬੈਰਕ ਨੰਬਰ-11 ਦੀ ਤਲਾਸ਼ੀ ਦੌਰਾਨ ਵਾਰਡ ਇਕ ਦੀ ਬੈਰਕ ’ਚੋਂ ਇਕ ਸਮਾਰਟ ਫੋਨ, ਸਿਮ ਕਾਰਡ ਅਤੇ ਚਾਰਜਰ ਸਮੇਤ ਹੋਰ ਸਾਮਾਨ ਬਰਾਮਦ ਹੋਇਆ ਹੈ। ਬੈਰਕ ਨੰਬਰ ਸੱਤ ਦੇ ਬਾਥਰੂਮ ਦੀ ਕੰਧ ਤੋਂ ਇੱਕ ਫ਼ੋਨ ਅਤੇ ਡਾਟਾ ਕੇਬਲ ਅਤੇ ਵਾਰਡ ਇੱਕ ਦੇ ਬਾਥਰੂਮ ਵਿੱਚੋਂ ਇੱਕ ਫ਼ੋਨ ਅਤੇ ਡਾਟਾ ਕੇਬਲ ਬਰਾਮਦ ਹੋਇਆ ਹੈ। ਜੇਲ੍ਹ ਦੇ ਸਹਾਇਕ ਸੁਪਰਡੈਂਟ ਦੀ ਸ਼ਿਕਾਇਤ ‘ਤੇ ਥਾਣਾ ਸਦਰ ਨਾਭਾ ‘ਚ ਅਣਪਛਾਤੇ ਕੈਦੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: