ਹਾਲੀਵੁੱਡ ਸਿਨੇਮਾ ਜਗਤ ਤੋਂ ਬਹੁਤ ਹੀ ਬੁਰੀ ਖਬਰ ਸਾਹਮਣੇ ਆ ਰਹੀ ਹੈ। ‘ਗੇਮ ਆਫ ਥ੍ਰੋਨਸ’ ਸੀਰੀਜ ਜ਼ਰੀਏ ਫੈਂਸ ਦੇ ਦਿਲਾਂ ਵਿਚ ਆਪਣੀ ਖਾਸ ਜਗ੍ਹਾ ਬਣਾਉਣ ਵਾਲੇ ਕਲਾਕਾਰ ਡੈਰੇਨ ਕੇਂਟ ਦਾ ਦੇਹਾਂਤ ਹੋ ਗਿਆ ਹੈ।
ਕੇਂਟ ਲੰਬੇ ਸਮੇਂ ਤੋਂ ਰੇਅਰ ਡਿਜੀਜ ਨਾਲ ਜੂਝ ਰਹੇ ਸਨ। ਇਸ ਲੰਬੀ ਬੀਮਾਰੀ ਨਾਲ ਜੰਗ ਲੜਨ ਦੇ ਬਾਅਦ ਆਖਿਰਕਾਰ ਡੈਰੇਨ ਕੇਂਟ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਇਸ ਐਕਟਰ ਦੇ ਦੇਹਾਂਤ ਦੀ ਖਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਤੇ ਹਰ ਕੋਈ ਹੁਣ ਸੋਸ਼ਲ ਮੀਡੀਆ ‘ਤੇ ਐਕਟਰ ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀ ਦੇ ਰਿਹਾ ਹੈ।
ਅਭਿਨੇਤਾ ਦੇ ਦੇਹਾਂਤ ਦੀ ਪੁਸ਼ਟੀ ਉਨ੍ਹਾਂ ਦੀ ਪ੍ਰਤਿਭਾ ਏਜੰਸੀ ਕੈਰੀ ਡੋਡ ਐਸੋਸੀਏਟਸ ਨੇ ਬੀਤੇ ਦਿਨੀਂ ਦਿੱਤੀ। ਕੈਰੀ ਡੋਡ ਐਸੋਸੀਏਟਸ ਨੇ ਟਵਿੱਟਰ ‘ਤੇ ਜਾਣਕਾਰੀ ਸਾਂਝੇ ਕਰਦੇ ਹੋਏ ਕਿਹਾ ਕਿ-‘ਬਹੁਤ ਹੀ ਦੁੱਖ ਨਾਲ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਸਾਡੇ ਪਿਆਰੇ ਮਿੱਤਰ ਡੈਰੇਨ ਕੇਂਟ ਦਾ ਦੇਹਾਂਤ ਹੋ ਗਿਆ।ਉਨ੍ਹਾਂ ਦੇ ਮਾਤਾ-ਪਿਤਾ ਤੇ ਦੋਸਤ ਉਨ੍ਹਾਂ ਦੇ ਨਾਲ ਹਨ। ਇਸ ਮੁਸ਼ਕਲ ਸਮੇਂ ਸਾਡੀ ਹਮਦਰਦੀ ਤੇ ਪਿਆਰ ਪਰਿਵਾਰ ਦੇ ਨਾਲ ਹੈ, RIP ਮੇਰੇ ਦੋਸਤ’।
ਇਹ ਵੀ ਪੜ੍ਹੋ : WhatsApp ‘ਤੇ ਚੈਟਿੰਗ ਦਾ ਮਜ਼ਾ ਹੋਵੇਗਾ ਦੁੱਗਣਾ, ਹੁਣ ਯੂਜ਼ਰਸ ਬਣਾ ਸਕਣਗੇ ਲਾਈਵ ਸਟਿੱਕਰ
ਰਿਪੋਰਟ ਮੁਤਾਬਕ ਡੈਰੇਨ ਕੇਂਟ ਲੰਬੇ ਸਮੇਂ ਤੋਂ ਆਸਟੀਯੋਪੋਰੋਸਿਸ, ਸਕਿਨ ਡਿਸਆਰਡਰ ਤੇ ਆਰਥਰਾਈਟਸ ਵਰਗੀ ਗੰਭੀਰ ਬੀਮਾਰੀ ਨਾਲ ਜੂਝ ਰਹੇ ਸਨ। ਰੇਅਰ ਸਕਿਨ ਡਿਸਆਰਡਰ ਹੋਣ ਕਾਰਨ ਕੇਂਟ ਨੂੰ ਕਾਫੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਬੀਮਾਰੀ ਕਾਰਨ ਹੀ ਡੈਰੇਨ ਕੇਂਟ ਜ਼ਿੰਦਗੀ ਦੀ ਜੰਗ ਨੂੰ ਹਾਰ ਗਏ। ਆਪਣੇ ਦਮਦਾਰ ਅਭਿਨੈ ਕਾਰਨ ਡੈਰੇਨ ਕੇਂਟ ਨੂੰ ਹਮੇਸ਼ਾ-ਹਮੇਸ਼ਾ ਲਈ ਯਾਦ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: