ਜੈਕਲੀਨ ਫਰਨਾਡੀਜ਼ ਦਾ ਨਾਂ ਸੁਕੇਸ਼ ਚੰਦਰਸ਼ੇਖਰ 200 ਕਰੋੜ ਮਨੀ ਲਾਂਡਰਿੰਗ ਮਾਮਲੇ ਵਿਚ ਲਗਾਤਾਰ ਘਸੀਟਿਆ ਜਾ ਰਿਹਾ ਹੈ ਪਰ ਹੁਣ ਕੋਰਟ ਨੇ ਜੈਕਲੀਨ ਨੂੰ ਵੱਡੀ ਰਾਹਤ ਦਿੱਤੀ ਹੈ। ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ 200 ਕਰੋੜ ਦੇ ਮਨੀ ਲਾਂਡਰਿੰਗ ਮਾਮਲੇ ਵਿਚ ਜੈਕਲੀਨ ਨੂੰ ਅਦਾਲਤ ਦੀ ਇਜਾਜ਼ਤ ਦੇ ਬਿਨਾਂ ਵਿਦੇਸ਼ ਯਾਤਰਾ ‘ਤੇ ਜਾਣ ਦੀ ਪਰਮਿਸ਼ਨ ਮਿਲ ਗਈ ਹੈ। ਪਟਿਆਲਾ ਹਾਊਸ ਕੋਰਟ ਨੇ ਜੈਕਲੀਨ ਦੀ ਜ਼ਮਾਨਤ ਦੀਆਂ ਸ਼ਰਤਾਂ ਵਿਚ ਬਦਲਾਅ ਕਰਨ ਦਾ ਫੈਸਲਾ ਕੀਤਾ ਤੇ ਕਿਹਾ ਕਿ ਉਨ੍ਹਾਂ ਨੂੰ ਦੇਸ਼ ਛੱਡਣ ਤੋਂ 3 ਦਿਨ ਪਹਿਲਾਂ ਕੋਰਟ ਤੇ ਈਡੀ ਨੂੰ ਇਸ ਗੱਲ ਦੀ ਸੂਚਨਾ ਦੇਣੀ ਹੋਵੇਗੀ।
ਇਸ ਮਾਮਲੇ ਵਿਚ ਕੋਰਟ ਨੇ ਕਿਹਾ ਕਿ ਕਿਸੇ ਵੀ ਸ਼ਖਸ ਨੂੰ ਵਾਰ-ਵਾਰ ਵਿਦੇਸ਼ ਜਾਣ ਤੋਂ ਪਹਿਲਾਂ ਇਜਾਜ਼ਤ ਲੈਣਾ ਮੁਸ਼ਕਲ ਜਿਹਾ ਲੱਗਦਾ ਹੈ। ਅਜਿਹੇ ਵਿਚ ਸ਼ਖਸ ਦੀ ਆਜੀਵਿਕਾ ‘ਤੇ ਵੀ ਪ੍ਰਭਾਵ ਪੈਂਦਾ ਹੈ। ਇਸ ਕਾਰਨ ਉਸ ਦੀ ਆਜੀਵਿਕਾ ਖੋਹਣ ਦਾ ਖਤਰਾ ਰਹਿੰਦਾ ਹੈ। ਇਸੇ ਆਧਾਰ ‘ਤੇ ਜੈਕਲੀਨ ਨੂੰ ਛੋਟ ਦਿੱਤੀ ਜਾ ਰਹੀ ਹੈ ਕਿ ਉਨ੍ਹਾਂ ਨੂੰ ਵਿਦੇਸ਼ ਜਾਣ ਤੋਂ ਤਿੰਨ ਦਿਨ ਪਹਿਲਾਂ ਕੋਰਟ ਤੇ ਈਡੀ ਨੂੰ ਸੂਚਿਤ ਕਰਨਾ ਹੋਵੇਗਾ ਮਤਲਬ ਜੇਕਰ ਜੈਕਲੀਨ ਆਪਣੇ ਕਿਸੇ ਪ੍ਰਾਜੈਕਟ ਦੇ ਸਿਲਸਿਲੇ ਵਿਚ ਵਿਦੇਸ਼ ਜਾਣਾ ਚਾਹੁੰਦੀ ਹੈ ਤਾਂ ਉਨ੍ਹਾਂ ਨੂੰ ਕੋਰਟ ਤੋਂ ਇਜਾਜ਼ਤ ਲੈਣ ਦੀ ਲੋੜ ਨਹੀਂ ਹੈ।
ਕੋਰਟ ਨੇ ਕਿਹਾ ਕਿ ਜੈਕਲੀਨ ਨੂੰ ਆਪਣੀ ਯਾਤਰਾ ਦਾ ਵੇਰਵਾ ਦੇਣਾ ਲਾਜ਼ਮੀ ਹੋਵੇਗਾ। ਇਸ ਦੌਰਾਨ ਜੈਕਲੀਨ ਇਨ੍ਹਾਂ ਗੱਲਾਂ ਦਾ ਬਿਓਰਾ ਦੇਵੇਗੀ ਕਿ ਉਹ ਕਿਸ ਦੇਸ਼ ਵਿਚ ਜਾ ਰਹੀ ਹੈ, ਉਨ੍ਹਾਂ ਨੂੰ ਉਥੇ ਕਿੰਨੇ ਦਿਨ ਲਈ ਰਹਿਣਾ ਹੋਵੇਗਾ ਤੇ ਉਥੋਂ ਦਾ ਪਤਾ ਤੇ ਫੋਨ ਨੰਬਰ ਵੀ ਦੇਣਾ ਹੋਵੇਗਾ। ਦੱਸ ਦੇਈਏ ਕਿ ਕੋਰਟ ਨੇ ਜ਼ਮਾਨਤ ਦੀਆਂ ਸ਼ਰਤਾਂ ਵਿਚ ਢਿੱਲ ਇਸ ਆਧਾਰ ‘ਤੇ ਦਿੱਤੀ ਕਿ ਅਭਿਨੇਤਰੀ ਨੇ ਅਤੀਤ ਵਿਚ ਉਨ੍ਹਾਂ ਦਾ ਗਲਤ ਇਸਤੇਮਾਲ ਨਹੀਂ ਕੀਤਾ।
ਇਹ ਵੀ ਪੜ੍ਹੋ : ਅੰਮ੍ਰਿਤਸਰ ਏਅਰਪੋਰਟ ‘ਤੇ ਵੱਡੀ ਮਾਤਰਾ ‘ਚ i-Phone ਦੀ ਖੇਪ ਬਰਾਮਦ, ਲਗਭਗ 1 ਕਰੋੜ ਦਾ ਸਾਮਾਨ ਜ਼ਬਤ
ਦੱਸ ਦੇਈਏ ਕਿ ਇਕ ਵਾਰ ਜੈਕਲੀਨ ਵਿਦੇਸ਼ ਯਾਤਰਾ ਲਈ ਸੂਚਨਾ ਦੇਣ ਲਈ ਇਕ ਅਰਜ਼ੀ ਦਾਇਰ ਕਰੇਗੀ ਤਾਂ ਉਨ੍ਹਾਂ ਦਾ ਪਾਸਪੋਰਟ ਤੁਰੰਤ 50 ਲੱਖ ਰੁਪਏ ਦੀ ਫਿਕਸਡ ਡਿਪਾਜਿਟ ਰਸੀਦ ਜਮ੍ਹਾ ਕਰਨ ਦੇ ਬਾਅਦ ਜਾਰੀ ਕਰ ਦਿੱਤਾ ਜਾਵੇਗਾ। ਜਦੋਂ ਉਹ ਵਿਦੇਸ਼ ਤੋਂ ਪਰਤੇਗੀ ਤਾਂ FDR ਜਾਰੀ ਕਰ ਦਿੱਤੀ ਜਾਵੇਗੀ ਤੇ ਪਾਸਪੋਰਟ ਵਾਪਸ ਸੌਂਪ ਦਿੱਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: