ਕੈਨੇਡਾ ‘ਤੋਂ ਇੱਕ ਮੰਦਭਾਗੀ ਖ਼ਬਰ ਆਈ ਹੈ। ਜਿਥੇ ਇਕ ਪੰਜਾਬਣ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਪਿੰਡ ਜਲਾਲ ਦੀ 21 ਸਾਲਾ ਵਿਆਹੁਤਾ ਲੜਕੀ ਪਿਛਲੇ ਸਾਲ ਉਚੇਰੀ ਵਿਦਿਆਂ ਲਈ ਕੈਨੇਡਾ ਗਈ ਸੀ। ਪੰਜਾਬਣ ਦੀ ਮੌਤ ਦੀ ਖਬਰ ਸੁਣਦਿਆਂ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ।
ਜਾਣਕਾਰੀ ਅਨੁਸਾਰ ਮ੍ਰਿਤਕ ਲੜਕੀ ਜਸਮੀਨ ਕੌਰ ਗੌਂਦਾਰਾ (21) ਜਲਾਲ (ਬਠਿੰਡਾ) ਦੀ ਰਹਿਣ ਵਾਲੀ ਹੈ। ਉਸ ਦਾ ਪਿਛਲੇ ਸਾਲ ਹੀ 5 ਅਗਸਤ ਨੂੰ ਸਤਵਿੰਦਰ ਸਿੰਘ ਵਾਸੀ ਵਾਂਦਰ (ਫਰੀਦਕੋਟ) ਨਾਲ ਵਿਆਹ ਹੋਇਆ ਸੀ। ਇਸ ਉਪਰੰਤ ਉਹ 25 ਅਗਸਤ ਨੂੰ ਪੜ੍ਹਾਈ ਕਰਨ ਲਈ ਕੈਨੇਡਾ ਚਲੀ ਗਈ ਸੀ।
ਇਹ ਵੀ ਪੜ੍ਹੋ : ਬਰਨਾਲਾ ਪੁਲਿਸ ਨੇ ਸੁਲਝਾਇਆ ਦੋਹਰਾ ਕ.ਤਲ ਕਾਂਡ, 5 ਏਕੜ ਜ਼ਮੀਨ ਲਈ ਜਵਾਈ ਨੇ ਕੀਤੀ ਹੱਤਿਆ
ਪਰਿਵਾਰ ਅਨੁਸਾਰ ਮ੍ਰਿਤਕ ਜਸਮੀਨ ਕੌਰ ਕੈਨੇਡਾ ‘ਚ ਸ਼ਾਮ ਵਕਤ ਆਪਣੇ ਘਰ ਵਾਪਿਸ ਪਰਤਦੇ ਸਮੇਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਗੰਭੀਰ ਰੂਪ ਵਿਚ ਜ਼ਖ਼ਮੀ ਜਸਮੀਨ ਕੌਰ ਨੂੰ ਤੁਰੰਤ ਇਲਾਜ ਲਈ ਹਸਪਤਾਲ ਵਿਖੇ ਲਿਜਾਇਆ ਗਿਆ, ਪਰੰਤੂ ਸੱਟਾਂ ਗੰਭੀਰ ਹੋਣ ਕਾਰਨ ਉਸਦੀ ਮੌਤ ਹੋ ਗਈ। ਜਸਮੀਨ ਕੌਰ ਦੀ ਮੌਤ ਨੂੰ ਲੈ ਕੇ ਪਿੰਡ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “























