ਅੱਜ ਈਡੀ ਨੇ ਨਵਾਂਸ਼ਹਿਰ ‘ਚ ਸਥਿਤ ਬਲਾਚੌਰ ਦੇ 3 ਪਿੰਡਾਂ ‘ਚ ਛਾਪੇਮਾਰੀ ਕੀਤੀ। ਈਡੀ ਨੇ ਪਿੰਡ ਸਿਆਣਾ ਦੇ ਰਹਿਣ ਵਾਲੇ ਸੰਦੀਪ ਕੁਮਾਰ ਉਰਫ਼ ਮਨੀ ਅਤੇ ਸੰਦੀਪ ਭਾਟੀਆ ਉਰਫ਼ ਸੋਨੂੰ ਵਾਸੀ ਅਦੋਆਣਾ ਦੇ ਘਰ ਛਾਪਾ ਮਾਰਿਆ। ਮਿਲੀ ਜਾਣਕਾਰੀ ਮੁਾਤਬਕ ਈਡੀ ਨੇ ਜਸਪਾਲ ਸਿੰਘ ਦੇ ਉਧਨੋਵਾਲ ਸਥਿਤ ਘਰ ’ਤੇ ਵੀ ਛਾਪਾ ਮਾਰਿਆ।
ਠੇਕੇਦਾਰਾਂ ਨੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਮਿਲ ਕੇ ਪੰਜਾਬ ਦੇ ਮੰਦਰਾਂ ਵਿੱਚ ਲੇਬਰ ਅਤੇ ਟਰਾਂਸਪੋਰਟ ਦੇ ਟੈਂਡਰਾਂ ਵਿੱਚ ਗੜਬੜੀ ਕੀਤੀ ਸੀ। ਛੋਟੇ ਠੇਕੇਦਾਰਾਂ ਨੂੰ ਨਜ਼ਰਅੰਦਾਜ਼ ਕਰਕੇ ਸਿਰਫ਼ 20-25 ਲੋਕਾਂ ਨੂੰ ਹੀ ਫਾਇਦਾ ਪਹੁੰਚਾਇਆ ਗਿਆ।
ਦੂਜੇ ਪਾਸਕੇ ਸਾਬਕਾ ਮੰਤਰੀ ਆਸ਼ੂ ਨੇ ਕਿਹਾ ਕਿ ਇਹ ਟੈਂਡਰ ਡੀਸੀ ਦੀ ਅਗਵਾਈ ਵਾਲੀ ਕਮੇਟੀ ਵੱਲੋਂ ਅਲਾਟ ਕੀਤੇ ਜਾਂਦੇ ਹਨ। ਇਸ ਟੈਂਡਰ ਘੁਟਾਲੇ ਵਿੱਚ ਕਰੀਬ 2000 ਕਰੋੜ ਰੁਪਏ ਦੇ ਭ੍ਰਿਸ਼ਟਾਚਾਰ ਦਾ ਦੋਸ਼ ਹੈ। ਇਸ ਟਰਾਂਸਪੋਰਟ ਟੈਂਡਰ ਘੁਟਾਲੇ ਦੇ ਦੋਸ਼ੀ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਠੇਕੇਦਾਰ ਤੇਲੂਰਾਮ ਸਮੇਤ ਪੁਲਿਸ ਹਿਰਾਸਤ ਵਿੱਚ ਹਨ।
ਇਹ ਵੀ ਪੜ੍ਹੋ : ਹਾਈਵੇ ‘ਤੇ ਔਰਤ ਲਿਫਟ ਮੰਗ ਕੇ ਲੁੱਟਦੀ ਸੀ ਲੱਖਾਂ, ਮੋਗਾ ‘ਚ ਖ਼ਤ.ਰਨਾਕ ਗੈਂਗ ਦਾ ਪਰਦਾਫਾਸ਼
ਸੰਦੀਪ ਭਾਟੀਆ, ਜਗਰੂਪ ਸਿੰਘ, ਸੰਦੀਪ ਕੁਮਾਰ ਉਰਫ ਮਨੀ ਅਤੇ ਜਸਪਾਲ ਸਿੰਘ ਦੇ ਨਾਂ ਪਹਿਲਾਂ ਹੀ ਸਾਹਮਣੇ ਆ ਚੁੱਕੇ ਹਨ। ਹਾਲਾਂਕਿ ਈਡੀ ਆਪਣੀ ਅੱਜ ਦੀ ਕਾਰਵਾਈ ਸਬੰਧੀ ਜਾਣਕਾਰੀ ਦੇਣ ਤੋਂ ਗੁਰੇਜ਼ ਕਰ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: