ਲੁਧਿਆਣਾ ‘ਚ ਵੇਖਣ ਵਿੱਚ ਚੰਗੇ ਘਰ ਦੇ ਲੱਗ ਰਹੇ ਮਾਂ-ਪੁੱਤ ਵੱਲੋਂ ਮੋਬਾਈਲ ਦੀਆਂ ਦੁਕਾਨਾਂ ਤੋਂ ਸਮਾਰਟ ਘੜੀਆਂ ਚੋਰੀ ਕਰਨ ਦਾ ਵੀਡੀਓ ਸਾਹਮਣੇ ਆਇਆ ਹੈ। ਇਹ ਘਟਨਾ ਸ਼ਨੀਵਾਰ ਸ਼ਾਮ ਜਮਾਲਪੁਰ ‘ਚ ਵਾਪਰੀ। ਔਰਤ ਆਪਣੇ ਪੁੱਤਰ ਨਾਲ ”ਦਿ ਮੋਬਾਈਲ ਸਟੋਰ” ਦੀ ਦੁਕਾਨ ‘ਤੇ ਪਹੁੰਚੀ ਸੀ। ਇਸ ਦੌਰਾਨ ਔਰਤ ਨੇ ਦੁਕਾਨ ‘ਤੇ ਕੰਮ ਕਰਦੀ ਲੜਕੀ ਨੂੰ ਗੱਲਾਂ ਵਿੱਚ ਉਲਝਾ ਲਿਆ। ਇਸ ਦੌਰਾਨ ਔਰਤ ਨੇ ਸਮਾਰਟ ਵਾਚ ਚੁੱਕ ਕੇ ਆਪਣੇ ਹੈਂਡਬੈਗ ਵਿੱਚ ਪਾ ਲਈ। ਇਹ ਸਾਰੀ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਦੁਕਾਨਦਾਰ ਅਕਸ਼ੈ ਨੇ ਦੱਸਿਆ ਕਿ ਉਸ ਦੀ ਦੁਕਾਨ ‘ਤੇ ਸਾਰੀਆਂ ਬ੍ਰਾਂਡ ਦੀਆਂ ਸਮਾਰਟ ਵਾਚ ਵਿਕਦੀਆਂ ਹਨ। ਸ਼ਾਮ ਨੂੰ ਇਕ ਔਰਤ ਆਪਣੇ ਪੁੱਤ ਨਾਲ ਸਮਾਰਟ ਘੜੀ ਖਰੀਦਣ ਲਈ ਦੁਕਾਨ ‘ਤੇ ਆਈ। ਦੁਕਾਨ ‘ਤੇ ਕੰਮ ਕਰਦੀ ਲੜਕੀ ਉਸ ਨੂੰ ਵਾਚ ਦਿਖਾ ਰਹੀ ਸੀ ਕਿ ਔਰਤ ਨੇ ਉਸ ਨੂੰ ਕੋਈ ਹੋਰ ਡਿਜ਼ਾਈਨ ਵਾਲੀ ਘੜੀ ਦਿਖਾਉਣ ਲਈ ਕਿਹਾ। ਜਦੋਂ ਲੜਕੀ ਪਿੱਛੇ ਮੁੜੀ ਅਤੇ ਘੜੀ ਕੱਢਣ ਲੱਗੀ ਤਾਂ ਔਰਤ ਨੇ ਬੂਟ ਕੰਪਨੀ ਦੀ ਘੜੀ ਆਪਣੇ ਲਟਕਦੇ ਬੈਗ ਵਿੱਚ ਲੁਕਾ ਲਈ।
ਕੁਝ ਸਮੇਂ ਬਾਅਦ ਉਸੇ ਔਰਤ ਨੇ ਲੜਕੀ ਨੂੰ ਦੱਸਿਆ ਕਿ ਘੜੀ ਵਾਲਾ ਡੱਬਾ ਖਾਲੀ ਹੈ। ਬਾਅਦ ਵਿੱਚ ਉਸ ਨੇ ਕੁੜੀ ਨੂੰ 500 ਰੁਪਏ ਦਾ ਨੋਟ ਦਿੱਤਾ ਅਤੇ ਉਸ ਨੂੰ ਡਾਟਾ ਕੇਬਲ ਦੇਣ ਲਈ ਕਿਹਾ। ਉਸ ਨੇ ਡਾਟਾ ਕੇਬਲ ਨੂੰ ਲੈ ਕੇ ਵੀ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਬਹਿਸ ਕਰਦੇ ਹੋਏ ਔਰਤ ਨੇ ਉਸ ਨੂੰ ਦਿੱਤਾ 500 ਰੁਪਏ ਦਾ ਨੋਟ ਵਾਪਸ ਲੈ ਲਿਆ। ਫਿਰ ਡਾਟਾ ਕੇਬਲ ਮੰਗਣ ‘ਤੇ ਲੜਕੀ ਨੂੰ ਕਿਹਾ ਕਿ ਉਸ ਨੇ 500 ਰੁਪਏ ਦਾ ਨੋਟ ਦਿੱਤਾ ਸੀ, ਉਸ ਨੂੰ 300 ਰੁਪਏ ਵਾਪਸ ਦਿੱਤੇ ਜਾਣ। ਇਸ ਤੋਂ ਬਾਅਦ ਔਰਤ ਉਥੋਂ ਚਲੀ ਗਈ।
ਇਹ ਵੀ ਪੜ੍ਹੋ : ਕਪੂਰਥਲਾ ‘ਚ ਸਿਰਫਿਰੇ ਆਸ਼ਿਕ ਨੇ ਪਾਇਆ ਭੜਥੂ, ‘ਸ਼ੋਲੇ’ ਦੇ ਸੀਨ ਵਾਂਗ ਚੜ੍ਹ ਗਿਆ ਪਾਣੀ ਦੀ ਟੈਂਕੀ ‘ਤੇ
ਅਕਸ਼ੈ ਨੇ ਦੱਸਿਆ ਕਿ ਸ਼ਾਮ ਨੂੰ ਜਦੋਂ ਉਹ ਦੁਕਾਨ ‘ਤੇ ਖਾਤੇ ਪਾ ਰਿਹਾ ਸੀ ਤਾਂ ਕੁਝ ਪੈਸੇ ਗਾਇਬ ਸਨ। ਜਦੋਂ ਉਸ ਨੇ ਸੀਸੀਟੀਵੀ ਚੈੱਕ ਕੀਤਾ ਤਾਂ ਬਦਮਾਸ ਔਰਤ ਦੀ ਚੋਰੀ ਫੜੀ ਗਈ। ਔਰਤ ਸਮਾਰਟ ਵਾਚ, ਡਾਟਾ ਕੇਬਲ ਅਤੇ 300 ਰੁਪਏ ਲੈ ਗਈ ਹੈ। ਅਕਸ਼ੈ ਮੁਤਾਬਕ ਉਹ ਇਸ ਮਾਮਲੇ ‘ਚ ਜਮਾਲਪੁਰ ਥਾਣੇ ‘ਚ ਸ਼ਿਕਾਇਤ ਦਰਜ ਕਰਵਾਉਣ ਜਾ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: