ਪੰਜਾਬ ਵਿੱਚ ਸਰਕਾਰੀ ਨੌਕਰੀਆਂ ਦੇ ਚਾਹਵਾਨਾਂ ਲਈ ਖੁਸ਼ਖਬਰੀ ਹੈ। ਪੰਜਾਬ ਸੁਬਾਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ (PSSSB) ਨੇ ਪੰਜਾਬ ਰਾਜ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਲੈਬ ਅਟੈਂਡੈਂਟ, ਲੈਬ ਅਸਿਸਟੈਂਟ, ਮੋਟਰ ਵਹੀਕਲ ਇੰਸਪੈਕਟਰ, ਐਪਿਕਲਚਰ ਅਫਸਰ, ਅਪ੍ਰੈਂਟਿਸ ਅਤੇ ਹੋਰ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
ਬੋਰਡ ਨੇ ਕੁਲ ਐਲਾਨੀਆਂ ਅਸਾਮੀਆਂ ਵਿੱਚੋਂ ਕੁੱਲ 95 ਖਾਲੀ ਅਸਾਮੀਆਂ ਦੀ ਭਰਤੀ ਕਰਨ ਲਈ ਨੋਟੀਫਿਕੇਸ਼ਨ ਵਿੱਚ ਐਲਾਨ ਕੀਤਾ ਹੈ। ਇਨ੍ਹਾਂ ਅਸਾਮੀਆਂ ਲਈ ਅਰਜ਼ੀਆਂ ਅੱਜ ਯਾਨੀ ਸੋਮਵਾਰ, 28 ਅਗਸਤ 2023 ਤੋਂ ਦਿੱਤੀਆਂ ਜਾ ਸਕਦੀਆਂ ਹਨ, PSSSB ਨੇ ਇਸ ਭਰਤੀ ਲਈ ਅਰਜ਼ੀ ਦੀ ਆਖਰੀ ਮਿਤੀ 22 ਸਤੰਬਰ ਰੱਖੀ ਹੈ।
ਪੰਜਾਬ ਸੁਬਾਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ (PSSSB) ਵੱਲੋਂ ਇਸ਼ਤਿਹਾਰ ਵਿੱਚ ਦਿੱਤੀਆਂ ਗਈਆਂ ਅਸਾਮੀਆਂ ਲਈ ਅਪਲਾਈ ਕਰਨ ਦੇ ਚਾਹਵਾਨ ਉਮੀਦਵਾਰ ਬੋਰਡ ਦੀ ਅਧਿਕਾਰਤ ਵੈੱਬਸਾਈਟ sssb.punjab.gov.in ‘ਤੇ ਐਕਟਿਵ ਕੀਤੇ ਜਾਣ ਵਾਲੇ ਲਿੰਕ ਜਾਂ ਇਸ ਪੇਜ ‘ਤੇ ਐਕਟਿਵ ਕੀਤੇ ਜਾਣ ਵਾਲੇ ਡਾਇਰੈਕਟ ਲਿੰਕ ਨਾਲ ਸਬੰਧਤ ਐਪਲੀਕੇਸ਼ਨ ਪੇਜ ‘ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਇਹ ਵੀ ਪੜ੍ਹੋ : ਚਮਤਕਾਰ! ਵਿਆਹ ਦੇ 4 ਸਾਲ ਤੱਕ ਨਹੀਂ ਹੋਏ ਸਨ ਬੱਚੇ, ਹੁਣ ਔਰਤ ਨੇ ਇਕੱਠੇ ਚਾਰ ਪੁੱਤਰ-ਧੀਆਂ ਨੂੰ ਦਿੱਤਾ ਜਨਮ
ਅਪਲਾਈ ਕਰਨ ਦੀ ਪ੍ਰਕਿਰਿਆ ਉਮੀਦਵਾਰਾਂ ਨੂੰ ਪਹਿਲਾਂ ਰਜਿਸਟ੍ਰੇਸ਼ਨ ਕਰਨਾ ਹੋਵੇਗਾ ਅਤੇ ਫਿਰ ਰਜਿਸਟ੍ਰੇਸ਼ਨ ਵੇਰਵਿਆਂ ਨਾਲ ਲਾਗ-ਇਨ ਕਰਕੇ ਉਮੀਦਵਾਰ ਆਪਣਾ ਐਪਲੀਕੇਸ਼ਨ ਸਬਮਿਟ ਕਰ ਸਕਣਗੇ। ਅਰਜ਼ੀ ਦੌਰਾਨ ਜਨਰਲ ਕੈਂਡੀਡੇਟਸ ਅਤੇ ਹੋਰ ਰਾਜਾਂ ਦੇ ਸਾਰੇ ਵਰਗਾਂ ਦੇ ਉਮੀਦਵਾਰਾਂ ਨੂੰ 1000 ਰੁਪਏ ਦੀ ਫੀਸ ਦਾ ਭੁਗਤਾਨ ਕਰਨਾ ਹੋਵੇਗਾ। ਹਾਲਾਂਕਿ, ਪੰਜਾਬ ਦੇ ਐਸ.ਸੀ/ਬੀਸੀ/ EDWS ਉਮੀਦਵਾਰਾਂ ਲਈ ਫੀਸ 250 ਰੁਪਏ ਅਤੇ ਦਿਵਿਆਂਗਾਂ ਲਈ 500 ਰੁਪਏ ਹੈ।
ਲੈਬ ਅਟੈਂਡੈਂਟ – 27 ਅਹੁਦੇ
ਲੈਬ ਅਸਿਸਟੈਂਟ – 9 ਅਹੁਦੇ
ਲਾਇਬ੍ਰੇਰੀ ਅਸਿਸਟੈਂਟ – 1 ਅਹੁਦੇ
ਲਾਇਬ੍ਰੇਰੀਅਨ – 1 ਅਹੁਦੇ
ਅਸਿਸਟੈਂਟ ਲਾਇਬ੍ਰੇਰੀਅਨ – 1 ਅਹੁਦ
ਪਰੂਫ ਰੀਡਰ – 2 ਅਹੁਦੇ
ਕਾਪੀ ਹੋਲਡਰ – 1 ਅਹੁਦੇ
ਮੋਟਰ ਵਹੀਕਲ ਇੰਸਪੈਕਟਰ (MVI) – 23 ਅਹੁਦੇ
ਅਟੈਂਡਰ – 5 ਅਹੁਦੇ
ਐਪਿਕਲਚਰ ਅਫਸਰ – 25 ਅਹੁਦੇ
ਵੀਡੀਓ ਲਈ ਕਲਿੱਕ ਕਰੋ -: