ਮੋਹਾਲੀ ਪੁਲਿਸ ਤੇ ਇਕ ਗੈਂਗਸਟਰ ਵਿਚ ਐਨਕਾਊਂਟਰ ਹੋ ਗਿਆ।ਇਸ ਵਿਚ ਗੈਂਗਸਟਰ ਅਨਿਲ ਬਿਸ਼ਨੋਈ ਦੇ ਪੈਰ ਵਿਚ ਗੋਲੀ ਲੱਗੀ। ਉਸ ਨੂੰ ਮੋਹਾਲੀ ਦੇ ਫੇਜ਼-6 ਦੇ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਅਨਿਲ ਬਿਸ਼ਨੋਈ ਪੰਜਾਬ ਦੇ ਨਾਮੀ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਗੈਂਗ ਨਾਲ ਜੁੜਿਆ ਹੈ।
ਮੋਹਾਲੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਗੈਂਗਸਟਰ ਅਨਿਲ ਬਿਸ਼ਨੋਈ ਇਕ ਜਗ੍ਹਾ ਲੁਕਿਆ ਹੋਇਆ ਹੈ। ਪੁਲਿਸ ਨੂੰ ਕਤਲ ਦੇ ਇਰਾਦੇ ਨਾਲ ਹਮਲਾ ਕਰਨ ਨਾਲ ਜੁੜੇ ਇਕ ਕੇਸ ਵਿਚ ਅਨਿਲ ਬਿਸ਼ਨੋਈ ਦੀ ਭਾਲ ਸੀ।ਸੂਚਨਾ ਮਿਲਣ ਦੇ ਬਾਅਦ ਪੁਲਿਸ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਲਈ। ਮੌਕੇ ‘ਤੇ ਮੌਜੂਦ ਪੁਲਿਸ ਟੀਮ ਨੇ ਜਦੋਂ ਅਨਿਲ ਨੂੰ ਸਰੰਡਰ ਕਰਨ ਲਈ ਕਿਹਾ ਤਾਂ ਉਸ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਵੀ ਜਵਾਬੀ ਫਾਇਰਿੰਗ ਕਰਨੀ ਪਈ।
ਪੁਲਿਸ ਦੀ ਇਕ ਗੋਲੀ ਅਨਿਲ ਬਿਸ਼ਨੋਈ ਦੀ ਲੱਤ ਵਿਚ ਲੱਗੀ ਤੇ ਉਹ ਜ਼ਖਮੀ ਹੋ ਗਿਆ। ਉਸ ਦੇ ਬਾਅਦ ਪੁਲਿਸ ਨੇ ਉਸ ਨੂੰ ਦਬੋਚ ਲਿਆ ਤੇ ਮੋਹਾਲੀ ਦੇ ਫੇਜ਼-6 ਦੇ ਹਸਪਤਾਲ ਪਹੁੰਚਾਇਆ। ਉਥੇ ਅਨਿਲ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੂੰ ਉਸ ਤੋਂ 30 ਬੋਰ ਦੀ ਪਿਸਤੌਲ ਬਰਾਮਦ ਹੋਈ। ਉਸ ‘ਤੇ ਰਾਜਸਥਾਨ ਵਿਚ ਇਕ ਹੋਰ ਹਰਿਆਣਾ ਵਿਚ ਤਿੰਨ ਵੱਖ-ਵੱਖ ਮਾਮਲੇ ਚੱਲ ਰਹੇ ਹਨ। ਅਨਿਲ ਬਿਸ਼ਨੋਈ ਹਰਿਆਣਾ ਵਿਚ ਸਿਰਸਾ ਜ਼ਿਲ੍ਹੇ ਦੇ ਡਬਵਾਲੀ ਦਾ ਰਹਿਣ ਵਾਲਾ ਹੈ।
ਇਹ ਵੀ ਪੜ੍ਹੋ : ਨੰਗਲ ਦੇ SDM ਉਦੈਦੀਪ ਸਿੰਘ ਸਿੱਧੂ ਮੁਅੱਤਲ, ਹੜ੍ਹਾਂ ਦੌਰਾਨ ਗੈਰ-ਹਾਜ਼ਰ ਰਹਿਣ ‘ਤੇ ਮੁੱਖ ਸਕੱਤਰ ਨੇ ਜਾਰੀ ਕੀਤੇ ਹੁਕਮ
ਮਾਮਲੇ ਵਿਚ ਮੋਹਾਲੀ ਪੁਲਿਸ ਦੇ ਡੀਐੱਸਪੀ ਡਿਟੈਕਟਵ ਗੁਰਸ਼ੇਰ ਸਿੰਘ ਸੰਧੂ ਨੇ ਦੱਸਿਆ ਕਿ ਮੁਲਜ਼ਮ ਅਨਿਲ ਬਿਸ਼ਨੋਈ ਜ਼ੀਰਕਪੁਰ ਵਿਚ ਕਿਸੇ ਵਪਾਰੀ ਦੀ ਰੇਕੀ ਕਰਨ ਆਇਆ ਸੀ। ਉਹ ਜੱਗੂ ਭਗਵਾਨਪੁਰੀਆ ਦਾ ਸ਼ਾਰਪ ਸ਼ੂਟਰ ਹੈ। ਇਸ ‘ਤੇ ਰਾਜਸਥਾਨ ਵਿਚ ਇਕ ਤੇ ਹਰਿਆਣਾ ਵਿਚ 3 ਮਾਮਲੇ ਦਰਜ ਹਨ। ਪੁਲਿਸ ਇਸ ਦੇ ਪਿੱਛੇ ਕਈ ਦਿਨਾਂ ਵਿਚ ਲੱਗੀ ਹੋਈ ਸੀ। ਅੱਜ ਜਦੋਂ ਇਸ ਦੀ ਘੇਰਾਬੰਦੀ ਕੀਤੀ ਗਈ ਤਾਂ ਇਸ ਨੂੰ ਸਰੰਡਰ ਕਰਨ ਲਈ ਕਿਹਾ ਸੀ।ਇਸ ਨੇ ਪੁਲਿਸ ਦੀ ਟੀਮ ‘ਤੇ ਫਾਇਰਿੰਗ ਕਰ ਦਿੱਤੀ। ਜਵਾਬੀ ਕਾਰਵਾਈ ਵਿਚ ਮੁਲਜ਼ਮ ਦੀ ਲੱਤ ‘ਤੇ ਗੋਲੀ ਲੱਗੀ ਹੈ। ਹੁਣ ਉਸਦੀ ਹਾਲਤ ਠੀਕ ਹੈ। ਮੁਲਜ਼ਮ ਅਨਿਲ ਬਿਸ਼ਨੋਈ, ਅੰਮ੍ਰਿਤਪਾਲ ਬੱਲ ਤੇ ਜੱਗੂ ਭਗਵਾਨਪੁਰੀਆ ਖਿਲਾਫ ਜ਼ੀਰਕਪੁਰ ਥਾਣੇ ਵਿਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: