ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਏਅਰਪੋਰਟ ‘ਤੇ ਤਾਇਨਾਤ ਕਸਟਮ ਕਮਿਸ਼ਨਰੇਟ ਦੇ ਏਅਰ ਇੰਟੈਲੀਜੈਂਸ ਯੂਨਿਟ ਦੇ ਅਧਿਕਾਰੀਆਂ ਨੇ ਦੁਬਈ ਤੋਂ ਆਏ ਇਕ ਯਾਤਰੀ ਤੋਂ 15 ਲੱਖ 74 ਹਜ਼ਾਰ ਰੁਪਏ ਕੀਮਤ ਦਾ ਸੋਨਾ ਫੜਿਆ ਹੈ। ਕਸਟਮ ਅਧਿਕਾਰੀਆਂ ਨੇ ਉਕਤ ਸੋਨੇ ਨੂੰ ਕਬਜ਼ੇ ਵਿਚ ਲੈਣ ਦੇ ਬਾਅਦੇ ਮੁਲਜ਼ਮ ਯਾਤਰੀ ਖਿਲਾਫ ਕਸਟਮ ਐਕਟ 1962 ਦੀ ਧਾਰਾ 110 ਤਹਿਤ ਕਾਰਵਾਈ ਕੀਤੀ ਹੈ।
ਕਸਟਮ ਦੇ ਏਆਈਯੂ ਦੇ ਬੁਲਾਰੇ ਮੁਤਾਬਕ ਸਪਾਈਸ ਜੈੱਟ ਦੀ ਫਲਾਈਟ ਨੰਬਰ SG-56 ਸ੍ਰੀ ਗੁਰੂ ਰਾਮਦਾਸ ਏਅਰਪੋਰਟ ‘ਤੇ ਪਹੁੰਚੀ। ਇਸ ਫਲਾਈਟ ਜ਼ਰੀਏ ਭਾਰਤ ਆਏ ਯਾਤਰੀਆਂ ਦੇ ਸਾਮਾਨ ਦੀ ਚੈਕਿੰਗ ਸ਼ੁਰੂ ਹੋਈ। ਇਸ ਦੌਰਾਨ ਇਕ ਯਾਤਰੀ ਦੇ ਚਿਹਰੇ ‘ਤੇ ਲਗਾਤਾਰ ਆ ਰਹੇ ਬਦਲਾਵਾਂ ਨੂੰ ਦੇਖਦੇ ਹੋਏ ਅਧਿਕਾਰੀਆਂ ਨੇ ਉਸ ਦੇ ਸਾਮਾਨ ਨੂੰ ਹੋਰ ਯਾਤਰੀਆਂ ਨਾਲੋਂ ਵੱਖ ਕਰ ਲਿਆ।
ਸਾਮਾਨ ਦੀ ਸਕੈਨਿੰਗ ਕੀਤੀ ਗਈ ਤਾਂ ਅਧਿਕਾਰੀਆਂ ਨੂੰ ਕੁਢ ਨਹੀਂ ਮਿਲਿਆ। ਫਿਰ ਯਾਤਰੀ ਦੀ ਵਿਅਕਤੀਗਤ ਜਾਂਚ ਕੀਤੀ ਗਈ।ਉਦੋਂ ਉਸ ਦੇ ਅੰਡਰ ਗਾਰਮੈਂਟਸ ਦੇ ਅੰਦਰ ਇਕ ਕੈਪਸੂਲ ਬਰਾਮਦ ਕੀਤਾ ਗਿਆ ਜਿਸ ਦਾ ਭਾਰ 395 ਗ੍ਰਾਮ ਸੀ। ਜਾਂਚ ਵਿਚ ਉਸ ਵਿਚੋਂ 265 ਗ੍ਰਾਮ ਸੋਨਾ ਪਾਇਆ ਗਿਆ ਜਿਸ ਦੀ ਕੀਮਤ 15 ਲੱਖ 74 ਹਜ਼ਾਰ 630 ਰੁਪਏ ਮਾਪੀ ਗਈ ਹੈ।