ਅਬੋਹਰ ਵਿਚ ਇਕ ਨੌਜਵਾਨ ਦੀ ਤੇਜ਼ਧਾਰ ਹਥਿਆਰਾਂ ਨਾਲ ਤਾਬੜਤੋੜ ਹਮਲਾ ਕਰਕੇ ਹੱਤਿਆ ਕਰ ਦਿੱਤੀ ਗਈ। ਕਤਲ ਦਾ ਕਾਰਨ ਪੁਰਾਣੀ ਰੰਜਿਸ਼ ਦੱਸਿਆ ਜਾ ਰਿਹਾ ਹੈ। ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਫਿਲਹਾਲ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਇਥੋਂ ਦੇ ਸਰਕਾਰੀ ਹਸਪਤਾਲ ਵਿਚ ਰਖਵਾਇਆ ਹੈ ਤੇ ਜਾਂਚ ਦੇ ਹਮਲੇ ਦੇ ਮੁਲਜ਼ਮਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ।
ਮ੍ਰਿਤਕ ਸੁਨੀਲ ਦਾ ਲਗਭਗ ਡੇਢ ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਉਸ ਦੀ ਤਿੰਨ ਮਹੀਨਿਆਂ ਦੀ ਬੱਚੀ ਹੈ। ਮ੍ਰਿਤਕ ਸੁਨੀਲ ਕੁਮਾਰ ਸੈਲੂਨ ਦਾ ਕੰਮ ਕਰਦਾ ਸੀ। ਉਸ ਨੂੰ ਕਬੂਲਤ ਪਾਲਣ ਦਾ ਸ਼ੌਕ ਸੀ। ਬੀਤੀ ਰਾਤ ਨੂੰ ਆਪਣੇ ਘਰ ਵਿਚ ਆਪਣੇ ਦੋ ਦੋਸਤਾਂ ਨੂੰ ਕਬੂਤਰਾਂ ਦੇ ਖੱਡੇ ਦਿਖਾ ਰਿਹਾ ਸੀ।
ਇਸ ਦੌਰਾਨ ਕੋਈ ਨੌਜਵਾਨ ਆਇਆ ਤੇ ਉਸ ਨੂੰ ਬਾਹਰ ਬੁਲਾਇਆ ਤੇ ਉਸ ਨੂੰ ਥੋੜ੍ਹੀ ਦੂਰ ਲੈ ਗਿਆ ਜਿਥੋਂ 20-25 ਨੌਜਵਾਨਾਂ ਨੇ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਬੋਲ ਦਿੱਤਾ। ਸਿਰ ‘ਤੇ 15-20 ਵਾਰ ਕੀਤੇ ਗਏ । ਹਮਲਾਵਰ ਉਥੋਂ ਭੱਜਣ ਵਿਚ ਕਾਮਯਾਬ ਹੋ ਗਏ।
ਘਟਨਾ ਦਾ ਪਤਾ ਲੱਗਦੇ ਹੀ ਪਰਿਵਾਰ ਵਾਲੇ ਮੌਕੇ ‘ਤੇ ਪਹੁੰਚੇ ਤੇ ਉਸ ਨੂੰ ਗੰਭੀਰ ਹਾਲਤ ਵਿਚ ਸਰਕਾਰੀ ਹਸਪਤਾਲ ਵਿਚ ਪਹੁੰਚਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੇ ਬਾਅਦ ਮੁਹੱਲੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ।
ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਕੁਝ ਸਮਾਂ ਪਹਿਲਾਂ ਪਤਰੇਵਾਲਾ ਦੇ ਕੁਝ ਨੌਜਵਾਨਾਂ ਦੀ ਸੁਨੀਲ ਨਾਲ ਝਗੜਾ ਹੋਇਆ ਸੀ ਉਦੋਂ ਇਨ੍ਹਾਂ ਦਾ ਰਾਜੀਨਾਮਾ ਹੋ ਗਿਆ ਸੀ ਪਰ ਉਦੋਂ ਤੋਂ ਉਹ ਨੌਜਵਾਨ ਉਸ ਨਾਲ ਰੰਜਿਸ਼ ਰੱਖਦੇ ਸਨ।
ਇਹ ਵੀ ਪੜ੍ਹੋ : 7 ਸਤੰਬਰ ਨੂੰ ਭਾਰਤ ਆਉਣਗੇ ਅਮਰੀਕੀ ਰਾਸ਼ਟਰਪਤੀ ਬਾਇਡੇਨ, ਜੀ-20 ਸਿਖਰ ਸੰਮੇਲਨ ‘ਚ ਲੈਣਗੇ ਹਿੱਸਾ
ਪਰਿਵਾਰ ਨੇ ਦੱਸਿਆ ਕਿ ਸੁਨੀਲ ਨੂੰ ਸਵੇਰੇ ਤੋਂ ਹੀ ਧਮਕੀਆਂ ਮਿਲ ਰਹੀਆਂ ਸਨ। ਇਥੋਂ ਤੱਕ ਕਿ ਉਸ ਦੇ ਮਰਡਰ ਦੇ ਬਾਅਦ ਵੀ ਉਸ ਦੇ ਮੋਬਾਈਲ ‘ਤੇ ਧਮਕੀਆਂ ਆ ਰਹੀਆਂ ਸਨ ਪੁਲਿਸ ਨੇ ਮੋਬਾਈਲ ਨੂੰ ਕਬਜ਼ੇ ਵਿਚ ਲੈ ਕੇ ਕਾਲ ਡਿਟੇਲ ਕਢਵਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: