ਅੱਜ ਅਸੀਂ ਤੁਹਾਨੂੰ ਕੁਝ ਮੋਬਾਈਲ ਐਪਸ ਬਾਰੇ ਦੱਸਾਂਗੇ ਜੋ ਬਹੁਤ ਹੀ ਕੰਮ ਦੇ ਹਨ। ਕੁਝ ਐਪ ਅਜਿਹੇ ਹਨ ਜਿਨ੍ਹਾਂ ਨਾਲ ਜੁੜ ਕੇ ਤੁਸੀਂ ਆਨਲਾਈਨ ਟਿਊਸ਼ਨ ਪੜ੍ਹਾ ਸਕਦੇ ਹੋ ਤੇ ਕੁਝ ਐਪ ਅਜਿਹੇ ਹਨ ਜਿਨ੍ਹਾਂ ਨਾਲ ਤੁਸੀਂ ਪੜ੍ਹ ਵੀ ਸਕਦੇ ਹੋ। ਗੂਗਲ ਪਲੇਅ ਸਟੋਰ ‘ਤੇ ਮੌਜੂਦ ਈ-ਲਰਨਿੰਗ ਲਈ ਇਹ ਪੰਜ ਐਪ ਬੈਸਟ ਹਨ।
Questt : ਕਵੈਸਟ ਐਪ ਲੋਕਾਂ ਦੇ ਸਿੱਖਣ ਦੀ ਪ੍ਰਗਤੀ ਨੂੰ ਟਰੈਕ ਕਰਦਾ ਹੈ। ਇਸ ਵਿਚ ਹਰ ਰੋਜ਼ ਦੀ ਪੜ੍ਹਾਈ ਦੀ ਰਿਪੋਰਟ ਹਾਸਲ ਕੀਤੀ ਜਾ ਸਕਦੀ ਹੈ।ਇਸ ਵਿਚ ਟੀਚਰਾਂ ਨੂੰ ਅਸਾਈਨਮੈਂਟ ਲਈ ਪ੍ਰਸ਼ਨ ਬੈਂਕ ਵੀ ਮਿਲਦਾ ਹੈ। ਇਸਤੋਂ ਇਲਾਵਾ ਸਹੀ ਤੇ ਗਲਤ ਜਵਾਬਾਂ ਵਿਚ ਫਰਕ ਕਰਨ ਲਈ ਹੋਮਵਰਕ ਤੇ ਵਿਸ਼ਲੇਸ਼ਣ ਵੀ ਮਿਲਦਾ ਹੈ। ਇਸਐਪ ਵਿਚ ਗੇਮੀਫਾਈਡ ਹੋਮਵਰਕ ਵੀ ਮਿਲਦੇ ਹਨ।
Filo : ਇਹ ਐਪ ਬਹੁਤ ਹੀ ਕੰਮ ਹੈ। ਇਸ ਨਾਲ ਜੁੜ ਕੇ ਤੁਸੀਂ ਟਿਊਸ਼ਨ ਪੜ੍ਹਾ ਸਕਦੇ ਹੋ।ਇਸ ਦੇ ਇਲਾਵਾ ਇਹ ਇਕ ਡਾਊਟ ਕਲੀਅਰਿੰਗ ਐਪ ਵੀ ਹੈ। ਇਸ ਐਪ ਨਾਲ ਤੁਸੀਂ ਆਪਣੇ ਕੰਪੀਟੀਸ਼ਨ ਦੀ ਤਿਆਰੀ ਨਾਲ ਜੁੜੇ ਸਵਾਲਾਂ ਨੂੰ ਹੱਲ ਕਰ ਸਕਦੇ ਹਨ। ਇਸ ਐਪ ਜ਼ਰੀਏ ਸਿਰਫ 60 ਸੈਕੰਡ ਵਿਚ ਤੁਸੀਂ ਐਕਸਪਰਟ ਨਾਲ ਜੁੜ ਸਕਦੇ ਹੋ ਤੇ ਸਵਾਲ ਪੁੱਛ ਸਕਦੇ ਹੋ। ਇਸ ਨੂੰ 10 ਲੱਖ ਤੋਂ ਵੱਧ ਬੱਚਿਆਂ ਨੇ ਡਾਊਨਲੋਡ ਕੀਤਾ ਹੈ।
Kutuki : Kutuki ਇਕ ਬੱਚਿਆਂ ਲਈ ਐਪ ਹੈ।ਇਸ ਵਿਚ ਗਾਣਾ ਆਧਾਰਿਤ ਐਕਟੀਵਿਟੀ ਹੁੰਦੀ ਹੈ। ਇਹ ਐਪ ਅੰਗਰੇਜ਼ੀ ਸਣੇ 6 ਭਾਰਤੀ ਭਾਸ਼ਾਵਾਂ ਦਾ ਸਪੋਰਟ ਹੈ।ਇਸ ਐਪ ਨੂੰ ਲਗਭਗ 35 ਪ੍ਰੀ ਸਕੂਲ ਵਿਚ ਇਸਤੇਮਾਲ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ : ਜੈ ਸ਼ਾਹ ਨੇ ਅਮਿਤਾਭ ਨੂੰ ਗਿਫਟ ਕੀਤਾ ਗੋਲਡਨ ਟਿਕਟ, ਹੁਣ ਵਿਸ਼ਵ ਕੱਪ 2023 ਦੇ ਮੈਚ ਮੁਫਤ ਦੇਖ ਸਕਣਗੇ ‘ਬਿਗ ਬੀ’
Aspire for Her : ਇਸ ਐਪ ਨੂੰ ਖਾਸ ਤੌਰ ‘ਤੇ ਮਹਿਲਾਵਾਂ ਲਈ ਡਿਜ਼ਾਈਨ ਕੀਤਾ ਗਿਆ ਹੈ। ਇਸ ਐਪ ਦੀ ਮਦਦ ਨਾਲ ਕੁਝ ਵੀ ਸਿੱਖ ਸਕਦੇ ਹੋ ਤੇ ਨੌਕਰੀ ਵੀ ਹਾਸਲ ਕਰ ਸਕਦੇ ਹੋ।
CoLLearn Education : ਇਸ ਐਪ ਨੂੰ 20 ਔੌਰਤਾਂ ਨੇ ਸ਼ੁਰੂ ਕੀਤਾ ਹੈ। ਇਸ ਐਪ ਵਿਚ ਲਾਈਵ ਕਲਾਸੇਜ ਚੱਲਦੀਆਂ ਹਨ। ਇਸ ਐਪ ਜ਼ਰੀਏ JEE ਤੋਂ ਲੈ ਕੇ ਸਾਰੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਕੀਤੀ ਜਾ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: