ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਫੂਲ ਦੀ ਵਿਦਿਆਰਥਣ ਅਪਕੇਸ਼ਾ ਨੇ ਗਣਿਤ ਵਿਸ਼ੇ ਵਿਚ ਇਕ ਨਵਾਂ ਇਤਿਹਾਸ ਰਚਿਆ ਹੈ। ਇੰਟਰਨੈਸ਼ਨਲ ਬੁੱਕ ਆਫ ਰਿਕਾਰਡ ਨੇ ਸਰਟੀਫਿਕੇਟ ਤੇ ਮੈਡਲ ਨਾਲ ਸਨਮਾਨਿਤ ਕੀਤਾ ਹੈ। ਇਸ ਤੋਂ ਇਲਾਵਾ ਏਸ਼ੀਆ ਬੁੱਕ ਆਫ ਰਿਕਾਰਡਸ ਤੇ ਇੰਡੀਆ ਬੁੱਕ ਆਫ ਰਿਕਾਰਡਸ ਨੇ ਵੀ ਈ-ਮੇਲ ਭੇਜ ਕੇ ਇਸ ਰਿਕਾਰਡ ਨੂੰ ਮਾਨਤਾ ਦਿੱਤੀ ਹੈ।
ਜ਼ਿਲ੍ਹੇ ਦੇ ਡੀਸੀਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਇਸ ਉਪਲਬਧੀ ‘ਤੇ ਅਪੇਕਸ਼ਾ ਨੂੰ ਖਾਸ ਤੌਰ ‘ਤੇ ਸਨਮਾਨਿਤ ਕੀਤਾ ਹੈ।ਵਿਦਿਆਰਥੀ ਅਪੇਕਸ਼ਾ ਦੀ ਇਸ ਉਪਲਬਧੀ ‘ਤੇ ਸ਼ਹਿਰ ਵਿਚ ਖੁਸ਼ੀ ਦਾ ਮਾਹੌਲ ਹੈ। ਅਪੇਕਸ਼ਾ ਸੇਂਟ ਜੇਵੀਅਰ ਸਕੂਲ ਵਿਚ 10ਵੀਂ ਕਲਾਸ ਦੀ ਵਿਦਿਆਰਥਣ ਹੈ। ਉਕਤ ਵਿਦਿਆਰਥਣ ਨੇ ਵੈਦਿਕ ਗਣਿਤ ਦੇ ਸੂਤਰ ਵਿਚ 1 ਤੋਂ 50 ਤੱਕ ਦੀ ਗਿਣਤੀ ਦੇ ਘਣਮਾਨ (ਕਿਊਬ) ਇਕ ਮਿੰਟ 26 ਸੈਕੰਡ ਵਿਚ ਕੱਢੇ ਹਨ।
ਡੀਸੀ ਸ਼ੌਕਤ ਅਹਿਮਦ ਪਰੇ ਨੇ ਵਿਦਿਆਰਥੀ ਅਪੇਕਸ਼ਾ ਨੂੰ ਆਪਣੇ ਦਫਤਰ ਵਿਚ ਖਾਸ ਤੌਰ ‘ਤੇ ਸਨਮਾਨਿਤ ਕੀਤਾ। ਇਸ ਦੌਰਾਨ ਉਹ ਅਪੇਕਸ਼ਾ ਦੀ ਮੈਥ ਸਰਕਲ ਦੇਖ ਕੇ ਹੈਰਾਨ ਹੋ ਗਏ ਤੇ ਉਨ੍ਹਾਂ ਨੇ ਉਸ ਦੀ ਖੂਬ ਪ੍ਰਸ਼ੰਸਾ ਕੀਤੀ। ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਸ਼ਿਵਪਾਲ ਗੋਇਲ ਨੇ ਕਿਹਾ ਕਿ ਮੈਥ ਵਰਗੇ ਵਿਸ਼ੇ ਤੋਂ ਜ਼ਿਆਦਾਤਰ ਬੱਚੇ ਦੂਰ ਭੱਜਦੇ ਹਨ। ਪਰ ਇਸੇ ਵਿਸ਼ੇ ਵਿਚ ਵਿਦਿਆਰਥੀ ਅਪੇਕਸ਼ਾ ਦਾ ਰਿਕਾਰਡ ਬਣਾਉਣਾ ਪ੍ਰੇਰਣਾਦਾਇਕ ਹਨ।