ਉਦੇਪੁਰ ਵਿਚ ਜਨਮਅਸ਼ਟਮੀ ਦਾ ਉਤਸਵ ਮਨਾਉਣ ਦੌਰਾਨ ਲੋਹੇ ਦਾ ਪੋਲ ਸੀਮੈਂਟ ਦੇ ਬਲਾਕ ਸਣੇ ਉਖੜ ਕੇ ਵਿਦਿਆਰਥੀਆਂ ‘ਤੇ ਜਾ ਡਿੱਗਾ। ਇਸ ਨਾਲ 2 ਵਿਦਿਆਰਥੀਆਂ ਦੀ ਮੌਤ ਹੋ ਗਈ ਤੇ ਵਿਦਿਆਰਥੀ ਜ਼ਖਮੀ ਹਨ। ਹਾਦਸਾ ਅੱਜ ਦੁਪਹਿਰ 12.15 ਦਾ ਹੈ ਜਦੋਂ ਸਕੂਲ ਵਿਚ ਵਿਦਿਆਰਥੀ ਮਟਕੀ ਫੋੜ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਸਕੂਲ ਦੇ ਮੈਦਾਨ ਵਿਚ ਇਕੱਠੇ ਹੋਏ ਸਨ।
ਮਾਮਲਾ ਉਦੇਪੁਰ ਦੀ ਗਿਰਵਾ ਪੰਚਾਇਤ ਸੰਮਤੀ ਦੇ ਰਾਜਕੀ ਹਾਇਰ ਸੈਕੰਡਰੀ ਸਕੂਲ ਜੋਗੀ ਤਾਲਾਬ ਦਾ ਹੈ। ਇੱਥੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਜਾ ਰਿਹਾ ਸੀ। ਇਸ ਲਈ ਵਿਦਿਆਰਥੀ ਨੂੰ ਪੋਰਚ ਵਿਚ ਇਕੱਠਾ ਕੀਤਾ ਗਿਆ ਸੀ। ਪ੍ਰੋਗਰਾਮ ਦੌਰਾਨ ਸਕੂਲ ਦੀ ਛੱਤ ‘ਤੇ ਝੰਡਾ ਲਹਿਰਾਉਣ ਲਈ ਲੱਗੇ ਲੋਹੇ ਦਾ ਪੋਲ ਸੀਮੈਂਟ ਦੇ ਬਲਾਕ ਸਣੇ ਉਖੜ ਕੇ ਹੇਠਾਂ ਬੈਠੀਆਂ ਵਿਦਿਆਰਥਣਾਂ ‘ਤੇ ਜਾ ਡਿੱਗਾ।
ਜ਼ਖਮੀ ਵਿਦਿਆਰਥੀਆਂ ਨੂੰ ਤੁਰੰਤ ਗੀਤਾਂਜਲੀ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਨਾਰਾਇਣੀ (17) ਤੇ ਰਾਧਾ (12) ਨੂੰ ਮ੍ਰਿਤਕ ਐਲਾਨ ਦਿੱਤਾ। ਜ਼ਖਮੀ ਵਿਦਿਆਰਥੀਆਂ ਵਿਚ ਵੰਦਨ, ਬਸੰਤੀ (16) ਤੇ ਕੇਸਰ (13) ਦਾ ਇਲਾਜ ਚੱਲ ਰਿਹਾ ਹੈ। ਨਾਰਾਇਣੀ 7ਵੀਂ ਤੇ ਰਾਧਾ 8ਵੀਂ ਕਲਾਸ ਵਿਚ ਪੜ੍ਹਦੀ ਸੀ।
ਸੂਚਨਾ ਮਿਲਣ ‘ਤੇ ਜ਼ਿਲ੍ਹਾ ਕਲੈਕਟਰ ਅਰਵਿੰਦ ਪੋਸਵਾਲ, ਗ੍ਰਾਮੀਣ ਵਿਧਾਇਕ ਫੂਲ ਸਿੰਘ ਮੀਣਾ ਸਣੇ ਕਈ ਜਨ ਪ੍ਰਤੀਨਿਧੀ ਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਗੀਤਾਂਜਲੀ ਹਸਪਤਾਲ ਪਹੁੰਚੇ।