ਸਾਈਬਰ ਠੱਗਾਂ ਨੇ ਬਠਿੰਡਾ ਦੀ ਇੱਕ ਔਰਤ ਨੂੰ ਧੋਖਾਧੜੀ ਦਾ ਸ਼ਿਕਾਰ ਬਣਾ ਲਿਆ। ਦੋਸ਼ੀ ਨੇ ਪੀੜਤ ਨੂੰ ਫੋਨ ਕਰਕੇ ਕਿਹਾ ਕਿ ਉਹ ਬੈਂਕ ਅਧਿਕਾਰੀ ਹੈ, ਜਿਸ ਤੋਂ ਬਾਅਦ ਉਸ ਦਾ ਓਟੀਪੀ ਲੈ ਕੇ ਉਸ ਨਾਲ ਧੋਖਾਧੜੀ ਕੀਤੀ। ਪੀੜਤਾ ਨੇ ਆਪਣਾ ਕ੍ਰੈਡਿਟ ਕਾਰਡ ਬੰਦ ਦੀ ਕਵੈਰੀ ਪਾਈ ਸੀ, ਉਸੇ ਦਾ ਰੈਫਰੇਂਸ ਦੇ ਕੇ ਦੋਸ਼ੀ ਨੇ ਉਸ ਨੂੰ ਫੋਨ ਕੀਤਾ। ਪੀੜਤਾ ਦੀ ਸ਼ਿਕਾਇਤ ’ਤੇ ਬਠਿੰਡਾ ਸਾਈਬਰ ਕਰਾਈਮ ਪੁਲੀਸ ਵੱਲੋਂ ਜਾਂਚ ਮਗਰੋਂ ਕੇਸ ਦਰਜ ਕਰ ਲਿਆ ਗਿਆ ਹੈ। ਦੋਸ਼ੀਆਂ ਦੀ ਪਛਾਣ ਪ੍ਰਮੋਦ ਕੁਮਾਰ ਵਾਸੀ ਝਾਰਖੰਡ ਵਜੋਂ ਹੋਈ ਹੈ।
ਮਾਡਲ ਟਾਊਨ ਵਾਸੀ ਭਾਵਨਾ ਵਰਮਾ ਨੇ ਦੱਸਿਆ ਕਿ ਉਸ ਦਾ ਸਟੇਟ ਬੈਂਕ ਆਫ਼ ਇੰਡੀਆ ਵਿੱਚ ਖਾਤਾ ਹੈ। ਉਸ ਨੂੰ ਇੱਕ ਕਾਲ ਆਈ। ਕਾਲ ਕਰਨ ਵਾਲੇ ਨੇ ਆਪਣੀ ਪਛਾਣ ਇੱਕ ਬੈਂਕ ਅਧਿਕਾਰੀ ਵਜੋਂ ਦਿੱਤੀ ਅਤੇ ਉਸ ਨੂੰ ਆਪਣਾ ਕ੍ਰੈਡਿਟ ਕਾਰਡ ਰੀਨਿਊ ਕਰਨ ਲਈ ਕਿਹਾ। ਇਸ ਲਈ ਫੀਸ ਜਮ੍ਹਾ ਕਰਵਾਉਣੀ ਪਵੇਗੀ। ਪੀੜਤਾ ਨੇ ਦੱਸਿਆ ਕਿ ਉਸ ਨੇ ਉਕਤ ਵਿਅਕਤੀ ਨੂੰ ਕਿਹਾ ਕਿ ਉਸ ਨੇ ਕਾਰਡ ਬੰਦ ਕਰਵਾਉਣਾ ਹੈ, ਜਿਸ ਤੋਂ ਬਾਅਦ ਕਾਲ ਕਰਨ ਵਾਲੇ ਨੇ ਕਿਹਾ ਕਿ ਉਹ ਇੱਕ ਲਿੰਕ ਭੇਜੇਗਾ ਜਿਸ ‘ਤੇ ਕ੍ਰੈਡਿਟ ਕਾਰਡ ਦੀ ਡਿਟੇਲ ਭੇਜਣੀ ਹੋਵੇਗੀ। ਇਸ ਤੋਂ ਬਾਅਦ ਕਾਰਡ ਬੰਦ ਹੋ ਜਾਵੇਗਾ।
ਇਹ ਵੀ ਪੜ੍ਹੋ : ਗੁਰਦਾਸਪੁਰ : ਸੰਤਾਂ ਦੇ ਮੱਥਾ ਟੇਕ ਕੇ ਆ ਰਹੇ ਬਾਈਕ ਸਵਾਰ ਬਜ਼ੁਰਗ ਜੋੜੇ ਨੂੰ ਘਸੀਟਦੀ ਲੈ ਗਈ ਬੋਲੇਰੋ, ਮੌਕੇ ‘ਤੇ ਮੌ.ਤ
ਕੁੜੀ ਮੁਤਾਬਕ ਉਸ ਨੇ ਉਕਤ ਫਰਜ਼ੀ ਬੈਂਕ ਅਧਿਕਾਰੀ ਵੱਲੋਂ ਭੇਜੇ ਗਏ ਲਿੰਕ ‘ਤੇ ਆਪਣੇ ਕਾਰਡ ਦੀ ਜਾਣਕਾਰੀ ਸਾਂਝੀ ਕੀਤੀ। ਕੁਝ ਸਮੇਂ ਬਾਅਦ ਉਸ ਦੇ ਬੈਂਕ ਖਾਤੇ ‘ਚੋਂ 51000 ਰੁਪਏ ਨਿਕਲ ਗਏ। ਜਿਸ ਤੋਂ ਬਾਅਦ ਪੀੜਤਾ ਨੇ ਮਾਮਲੇ ਦੀ ਸ਼ਿਕਾਇਤ ਦਿੱਤੀ ਸੀ। ਹੁਣ ਏਐਸਆਈ ਬੂਟਾ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
“ਹਿੱਟ ਗਾਣਿਆਂ ਦੀ ਝੜੀ ਲਾਉਣ ਵਾਲਾ ਪੰਜਾਬੀ ਗਾਇਕ ਦੇਖੋ ਕਿਉਂ ਬੈਠ ਗਿਆ ਚੁੱਪ ਹੋ ਕੇ ! ਮਿਊਜ਼ਿਕ ਇੰਡਸਟਰੀ ਦੀਆਂ ਖੋਲ੍ਹ…