ਸਵਿਟਜ਼ਰਲੈਂਡ ਦੀ ਸੰਸਦ ਨੇ ਦੇਸ਼ ‘ਚ ਬੁਰਕਾ ਪਹਿਨਣ ਅਤੇ ਚਿਹਰਾ ਢੱਕਣ ‘ਤੇ ਪਾਬੰਦੀ ਲਗਾਉਣ ਵਾਲੇ ਨਵੇਂ ਕਾਨੂੰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਬੁੱਧਵਾਰ ਨੂੰ ਸਵਿਟਜ਼ਰਲੈਂਡ ਦੀ ਸੰਸਦ ਦੇ ਹੇਠਲੇ ਸਦਨ ਨੇ ਬੁਰਕੇ ‘ਤੇ ਪਾਬੰਦੀ ਲਗਾਉਣ ਦੇ ਪੱਖ ‘ਚ ਵੋਟਿੰਗ ਕੀਤੀ। ਇਹ ਬਿੱਲ ਮੁਸਲਿਮ ਔਰਤਾਂ ਦੇ ਬੁਰਕਾ ਪਹਿਨਣ ਅਤੇ ਮੂੰਹ ਢੱਕਣ ‘ਤੇ ਪਾਬੰਦੀ ਲਗਾਉਣ ਲਈ ਲਿਆਂਦਾ ਗਿਆ ਸੀ। ਇਸ ਬਿੱਲ ਦੇ ਹੱਕ ਵਿੱਚ 151 ਵੋਟਾਂ ਪਈਆਂ, ਜਦੋਂ ਕਿ ਬਿੱਲ ਦੇ ਵਿਰੋਧ ਵਿੱਚ ਸਿਰਫ਼ 29 ਵੋਟਾਂ ਪਈਆਂ। ਸੀਨੇਟ ਨੇ ਆਪਣੀ ਮਨਜ਼ੂਰੀ ਦੇ ਦਿੱਤੀ ਹੈ।
ਸਵਿਟਜ਼ਰਲੈਂਡ ਦੀ ਸੰਸਦ ਨੇ ਬੁਰਕਾ ਪਹਿਨਣ ‘ਤੇ ਪਾਬੰਦੀ ਲਾਉਣ ਨੂੰ ਮਨਜ਼ੂਰੀ ਦੇ ਦਿੱਤੇ ਨਵੇਂ ਕਾਨੂੰਨ ਦੇ ਤਹਿਤ ਹੁਣ ਨਵੇਂ ਕਾਨੂੰਨ ਦੀ ਉਲੰਘਣਾ ਕਰਨ ‘ਤੇ 1 ਹਜ਼ਾਰ ਸਵਿਸ ਫਰੈਂਕ (ਕਰੀਬ 91 ਹਜ਼ਾਰ ਰੁਪਏ) ਤੱਕ ਦੇ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ। ਇਸ ਕਾਨੂੰਨ ਨੂੰ ਪਹਿਲਾਂ ਹੀ ਉੱਚ ਸੰਸਦ ਦੁਆਰਾ ਮਨਜ਼ੂਰੀ ਦਿੱਤੀ ਗਈ ਸੀ, ਪਰ ਹੁਣ ਇਸ ਨੂੰ ਸੰਘੀ ਤੌਰ ‘ਤੇ ਮਨਜ਼ੂਰੀ ਦੇ ਦਿੱਤੀ ਗਈ ਹੈ। ਜਨਤਕ ਥਾਵਾਂ ਅਤੇ ਨਿੱਜੀ ਦਫ਼ਤਰਾਂ ਵਿੱਚ ਇਸ ਕਾਨੂੰਨ ਦੀ ਪਾਲਣਾ ਕਰਨਾ ਜ਼ਰੂਰੀ ਹੈ।
ਇਸ ਕਾਨੂੰਨ ਤੋਂ ਬਾਅਦ ਕੁਝ ਧਾਰਮਿਕ ਸਥਾਨਾਂ ਨੂੰ ਛੱਡ ਕੇ ਜਨਤਕ ਥਾਵਾਂ ਅਤੇ ਨਿੱਜੀ ਇਮਾਰਤਾਂ ਵਿੱਚ ਵੀ ਲੋਕ ਬੁਰਕੇ ਨਾਲ ਆਪਣਾ ਨੱਕ, ਮੂੰਹ ਅਤੇ ਅੱਖਾਂ ਨਹੀਂ ਢੱਕ ਸਕਣਗੇ। ਸਾਲ 2021 ਵਿੱਚ ਸਵਿੱਸ ਵੋਟਰਾਂ ਨੇ ਦੇਸ਼ ਵਿੱਚ ਕੁਝ ਮੁਸਲਿਮ ਔਰਤਾਂ ਦੁਆਰਾ ਪਹਿਨੇ ਜਾਣ ਵਾਲੇ ਨਕਾਬ ਅਤੇ ਬੁਰਕੇ ‘ਤੇ ਪਾਬੰਦੀ ਲਗਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ। ਇਸ ਤੋਂ ਬਾਅਦ ਬਿੱਲ ਦੇ ਪ੍ਰਸਤਾਵ ਦੇ ਵਿਰੋਧ ‘ਚ ਪ੍ਰਦਰਸ਼ਨ ਸ਼ੁਰੂ ਹੋ ਗਏ। ਕਈ ਮਹਿਲਾ ਸੰਗਠਨਾਂ ਨੇ ਵੀ ਇਸ ਬਿੱਲ ਦਾ ਵਿਰੋਧ ਕੀਤਾ। ਕਈ ਨਾਰੀਵਾਦੀ ਸੰਗਠਨਾਂ ਨੇ ਬੁਰਕੇ ‘ਤੇ ਪਾਬੰਦੀ ਦੇ ਪ੍ਰਸਤਾਵ ਦੇ ਖਿਲਾਫ ਦਲੀਲ ਦਿੱਤੀ ਸੀ ਕਿ ਇਹ ਪ੍ਰਸਤਾਵ ਬੇਕਾਰ, ਨਸਲਵਾਦੀ ਅਤੇ ਲਿੰਗਵਾਦੀ ਹੈ।
ਇਹ ਵੀ ਪੜ੍ਹੋ : ਰਾਜਪਾਲ ਦਾ CM ਮਾਨ ਨੂੰ ਜਵਾਬ, ‘ਸੁਪਰੀਮ ਕਰੋਟ ਦਾ ਫੈਸਲਾ ਉਡੀਕੋ’, ਕਰਜ਼ੇ ਦਾ ਮੰਗਿਆ ਹਿਸਾਬ
ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਸਵਿਸ ਸੰਸਦ ਦੇ ਹੇਠਲੇ ਸਦਨ ‘ਚ ਵੋਟਿੰਗ ਹੋਈ, ਜਿਸ ‘ਚ ਮੁਸਲਿਮ ਔਰਤਾਂ ਦੇ ਬੁਰਕਾ ਅਤੇ ਚਿਹਰਾ ਢੱਕਣ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ। ਇਹ ਕਾਨੂੰਨ ਉਪਰਲੇ ਸਦਨ ਵਿਚ ਪਹਿਲਾਂ ਹੀ ਪਾਸ ਹੋ ਚੁੱਕਾ ਹੈ। ਇਹ ਕਾਨੂੰਨ ਸੱਜੇ-ਪੱਖੀ ਲੋਕਪ੍ਰਿਅ ਸਵਿਸ ਪੀਪਲਜ਼ ਪਾਰਟੀ ਵੱਲੋਂ ਲਿਆਂਦਾ ਗਿਆ ਸੀ। ਜਿਸ ਵਿਰੁੱਧ ਸੈਂਟਰਿਸਟਾਂ ਅਤੇ ਗਰੀਨਜ਼ ਵੱਲੋਂ ਇਤਰਾਜ਼ ਉਠਾਇਆ ਗਿਆ। ਪਰ ਇਸ ਨੂੰ 151 ਵੋਟਾਂ ਦੇ ਸਮਰਥਨ ਨਾਲ ਪਾਸ ਕਰ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: