ਫਿਰੋਜ਼ਪੁਰ ਵਿਚ 15 ਲੱਖ ਦੀ ਰੰਗਦਾਰੀ ਨਾ ਮਿਲਣ ‘ਤੇ ਲਖਬੀਰ ਸਿੰਘ ਲੰਡਾ ਦੇ 2 ਗੁਰਗਿਆਂ ਨੇ ਜੀਰਾ ਦੇ ਕਰਿਆਨਾ ਦੁਕਾਨਦਾਰ ‘ਤੇ ਗੋਲੀਆਂ ਚਲਾਈਆਂ। ਦੁਕਾਨਦਾਰ ਵਾਲ-ਵਾਲ ਬਚ ਗਿਆ। ਬਦਮਾਸ਼ਾਂ ਤੋਂ ਗੈਂਗਸਟਰ ਲੰਡਾ ਦਾ ਨਾਂ ਲੈ ਕੇ ਇਹ ਫਿਰੌਤੀ ਮੰਗੀ ਸੀ। ਪੁਲਿਸ ਨੇ ਜ਼ੀਰਾ ਹਰੀਕੇ, ਮੱਖੂ ਮੱਲਾਂਵਾਲਾ ਸਣੇ 48 ਟਿਕਾਣਿਆਂ ‘ਤੇ ਲੰਡਾ ਦੇ ਗੁਰਗਿਆਂ ਨੂੰ ਫੜਨ ਲਈ ਮੁਹਿੰਮ ਚਲਾਈ।
ਜੀਰਾ ਦੇ ਰਹਿਣ ਵਾਲੇ ਪੀੜਤ ਦੁਕਾਨਦਾਰ ਨੇ ਦੱਸਿਆ ਕਿ 18 ਸਤੰਬਰ ਨੂੰ ਉਸ ਦੇ ਮੋਬਾਈਲ ‘ਤੇ ਵਿਦੇਸ਼ੀ ਨੰਬਰ ਤੋਂ ਕਾਲ ਆਈ।ਉਸ ਨੇ ਕਿਹਾ ਕਿ ਮੈਂ ਲੰਡਾ ਹਰੀਕੇ ਬੋਲ ਰਿਹਾ ਹਾਂ। ਮੇਰੇ ਆਦਮੀਆਂ ਨੂੰ 15 ਲੱਖ ਰੁਪਏ ਦੇ ਦੇਣਾ ਨਹੀਂ ਤਾਂ ਅੰਜਾਮ ਠੀਕ ਨਹੀਂ ਹੋਵੇਗਾ।
ਉਸ ਦੇ ਬਾਅਦ ਰਾਜਕੁਮਾਰ ਦੇ ਬੇਟੇ ਵੇਦਪ੍ਰਕਾਸ਼ ਦੇ ਮੋਬਾਈਲ ‘ਤੇ ਲੰਡਾ ਹਰੀਕੇ ਦਾ ਫੋਨ ਆਇਆ। ਉਸ ਨੇ ਕਿਹਾ ਕਿ ਆਪਣੇ ਪਿਤਾ ਨੂੰ ਦੱਸ ਦਿਓ ਕਿ ਮੈਂ ਕੌਣ ਹਾਂ। ਰਾਜ ਕੁਮਾਰ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਦੋਂ ਉਨ੍ਹਾਂ ਨੇ 15 ਲੱਖ ਰੁਪਏ ਨਹੀਂ ਦਿੱਤੇ ਤਾਂ ਬਾਈਕ ਸਵਾਰ ਲੰਡਾ ਹਰੀਕੇ ਦੇ ਨਕਾਬਪੋਸ਼ ਦੋ ਗੁਰਗਿਆਂ ਨੇ ਦੁਕਾਨ ‘ਤੇ ਬੈਠੇ ਵੇਦਪ੍ਰਕਾਸ਼ ‘ਤੇ 2 ਗੋਲੀਆਂ ਦਾਗੀਆਂ ਜਿਸ ਵਿਚ ਵੇਦ ਵਾਲ-ਵਾਲ ਬਚ ਗਿਆ। ਦੋਵੇਂ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ।
ਇਹ ਵੀ ਪੜ੍ਹੋ : ਵਿਜੀਲੈਂਸ ਨੇ ਵਿਆਹ ਦੇ ਝਗੜੇ ਸਬੰਧੀ ਸ਼ਿਕਾਇਤ ‘ਚ 4,000 ਰੁ. ਦੀ ਰਿਸ਼ਵਤ ਲੈਂਦਿਆਂ ASI ਨੂੰ ਕੀਤਾ ਕਾਬੂ
ਘਟਨਾ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਜੀਰੇ ਗੁਰਦੀਪ ਸਿੰਘ ਪੁਲਿਸ ਪਾਰਟੀ ਸਣੇ ਘਟਨਾ ਵਾਲੀ ਥਾਂ ‘ਤੇ ਪਹੁੰਚੇ। ਪੁਲਿਸ ਨੇ ਟੀਮਾਂ ਬਣਾ ਕੇ ਲੰਡਾ ਹਰੀਕੇ ਦੇ ਗੁਰਗਿਆਂ ਨੂੰ ਫੜਨ ਲਈ ਜੀਰਾ, ਹਰੀਕੇ, ਮੱਖੂ, ਮੱਲਾਂਵਾਲਾ ਸਣੇ 48 ਥਾਵਾਂ ‘ਤੇ ਛਾਪੇਮਾਰੀ ਕੀਤੀ ਪਰ ਪੁਲਿਸ ਦੇ ਹੱਥ ਕੋਈ ਨਹੀਂ ਲੱਗਾ।
ਵੀਡੀਓ ਲਈ ਕਲਿੱਕ ਕਰੋ -: