ਓਪਨਏਆਈ ਦਾ ਏਆਈ ਚੈਟਟੂਲ ChatGPT ਹੁਣ ਪਹਿਲਾਂ ਤੋਂ ਵੱਧ ਸਮਾਰਟ ਹੋ ਗਿਆ ਹੈ। ChatGPT ਲਈ ਕੰਪਨੀ ਨੇ ਹੁਣ ਤੱਕ ਦਾ ਸਭ ਤੋਂ ਵੱਡਾ ਅਪਡੇਟ ਜਾਰੀ ਕੀਤਾ ਹੈ। ਹੁਣ ਤੱਕ ChatGPT 2001 ਦੇ ਬਾਅਦ ਦੀ ਜਾਣਕਾਰੀ ਨਹੀਂ ਦਿੰਦਾ ਸੀ ਪਰ ਹੁਣ ਚੈਟਜੀਪੀਟੀ ਰੀਅਲ ਟਾਈਮ ਵਿਚ ਜਵਾਬ ਦੇਵੇਗਾ। ਆਸਾਨ ਭਾਸ਼ਾ ਵਿਚ ਕਹੀਏ ਤਾਂ ChatGPT ਹੁਣ ਤੁਹਾਡੇ ਸਵਾਲਾਂ ਦੇ ਜਵਾਬ ਰੀਅਲ ਟਾਈਮ ਵਿਚ ਦੇਵੇਗਾ।
OpenAI ਨੇ ਚੈਟਜੀਪੀਟੀ ਦੇ ਨਵੇਂ ਅਪਡੇਟ ਦੀ ਜਾਣਕਾਰੀ ਦਿੱਤੀ ਹੈ। ਉਂਝ ਤਾਂ ਚੈਟਜੀਪੀਟੀ ਦਾ ਇਹ ਨਵਾਂ ਅਪਡੇਟ ਬਹੁਤ ਹੀ ਕੰਮਦਾ ਹੈ ਪਰ ਇਹ ਫੀਚਰ ਸਿਰਫ ਪ੍ਰੀਮੀਅਮ ਯੂਜਰਸ ਲਈ ਹੈ ਯਾਨੀ ਸਿਰਫ ਚੈਟਜੀਪੀਟੀ ਪਲੱਸ ਸਬਸਕ੍ਰਾਈਮਬਰ ਹੀ ਰੀਅਲ ਟਾਈਮ ਵਿਚ ਚੈਟਜੀਪੀਟੀ ਤੋਂ ਜਵਾਬ ਲੈ ਸਕਣਗੇ। ਫ੍ਰੀ ਵਾਲੇ ਯੂਜਰਸ ਲਈ ਅਜੇ ਵੀ ਚੈਟਜੀਪੀਟੀ ਪਹਿਲਾਂ ਦੀ ਤਰ੍ਹਾਂ ਹੀ ਰਹੇਗਾ।
ChatGPT ਨੇ ਰੀਅਲ ਟਾਈਮ ਅਪਡੇਟ ਕਾਫੀ ਦੇਰ ਤੋਂ ਜਾਰੀ ਕੀਤਾ ਹੈ। ਚੈਟਜੀਪੀਟੀ ਦੇ ਮੁਕਾਬਲੇਬਾਜ਼ ਚੈਟਟੂਲ, ਗੂਗਲ Bard ਅਤੇ ਮਾਈਕ੍ਰੋਸਾਫਟ ਬਿੰਗ ਪਹਿਲਾਂ ਹੀ ਰੀਅਲ ਟਾਈਮ ਵਿੱਚ ਸਵਾਲਾਂ ਦੇ ਜਵਾਬ ਦੇ ਰਹੇ ਹਨ, ਹਾਲਾਂਕਿ ਚੈਟਜੀਪੀਟੀ ਇਨ੍ਹਾਂ ਦੋਵਾਂ ਨਾਲੋਂ ਵਧੇਰੇ ਪ੍ਰਸਿੱਧ ਹੈ, ਪਰ ਅਸਲ ਸਮੇਂ ਵਿੱਚ ਸਵਾਲਾਂ ਦੇ ਜਵਾਬ ਨਾ ਦੇਣਾ ਇਸਦੀ ਸਭ ਤੋਂ ਵੱਡੀ ਕਮੀ ਸੀ ਅਤੇ ਹੁਣ ਕੰਪਨੀ ਨੇ ਇਸ ਨੂੰ ਹਟਾ ਦਿੱਤਾ ਹੈ।
ਕੁਝ ਦਿਨ ਪਹਿਲਾਂ ਹੀ OpenAI ਨੇ ਚੈਟਜੀਪੀਟੀ ਲਈ ਨਵਾਂ ਅਪਡੇਟ ਜਾਰੀ ਕੀਤਾ ਹੈ। ChatGPT ਹੁਣ ਫੋਟੋ ਤੇ ਵਾਇਸ ਕਮਾਂਡ ਜ਼ਰੀਏ ਵੀ ਸਵਾਲਾਂ ਦੇ ਜਵਾਬ ਦੇਵੇਗਾ। ਨਵੇਂ ਅਪਡੇਟ ਦੇ ਬਾਅਦ ChatGPT ਤੋਂ ਤੁਸੀਂ ਬੋਲ ਕੇ ਵੀ ਪੁੱਛ ਸਕਦ ਹੋ।
ਇਹ ਵੀ ਪੜ੍ਹੋ : CM ਮਾਨ ਦਾ ਵੱਡਾ ਐਲਾਨ-‘ਪਿੰਡ ਮੋਰਾਂਵਾਲੀ ‘ਚ ਬਹੁਤ ਸ਼ਾਨਦਾਰ ਬਣਾਵਾਂਗੇ ਮਿਊਜ਼ੀਅਮ ਤੇ ਲਾਇਬ੍ਰੇਰੀ’
ਚੈਟਜੀਪੀਟੀ ਦੇ ਨਵੇਂ ਅਪਡੇਟ ਦੇ ਨਾਲ ਆਇਆ ਇਮੇਜ ਦਾ ਸਪੋਰਟ ਵੀ ਇਸ ਦੇ ਇਸਤੇਮਾਲ ਨੂੰ ਨਵਾਂ ਆਯਾਮ ਦੇਵੇਗਾ। ਫੋਟੋ ਦੀ ਮਦਦ ਨਾਲ ਸਰਚ ਕਰਨਾ ਤੇ ਆਪਣੇ ਸਵਾਲਾਂ ਦੇ ਜਵਾਬ ਪਾਉਣਾ ਆਸਾਨ ਹੋਵੇਗਾ। ਤੁਸੀਂ ਚੈਟਜੀਪੀਟੀ ਨੂੰ ਕੋਈ ਫੋਟੋ ਦੇ ਕੇ ਵੀ ਉਸ ਬਾਰੇ ਪੁੱਛ ਸਕਦੇ ਹੋ।
ਵੀਡੀਓ ਲਈ ਕਲਿੱਕ ਕਰੋ -: