ਅਕਤੂਬਰ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਅਸੀਂ ਇਕ ਤਿਮਾਹੀ ਵਿਚ ਪ੍ਰਵੇਸ਼ ਕਰ ਰਹੇ ਹਾਂ। ਨਵੀਂ ਤਿਮਾਹੀ ਦੀ ਸ਼ੁਰੂਆਤ ਦੇ ਨਾਲ 1 ਅਕਤੂਬਰ 2023 ਤੋਂ ਕਈ ਨਵੇਂ ਨਿਯਮ ਬਦਲ ਰਹੇ ਹਨ। ਇਹ ਨਿਯਮ ਸਾਨੂੰ ਸਾਰਿਆਂ ਨੂੰ ਪ੍ਰਭਾਵਿਤ ਕਰਨ ਵਾਲੇ ਹਨ।
ਮਿਊਚਅਲ ਫੰਡ ਨੋਮੀਨੇਸ਼ਨ
ਮਿਊਚਅਲ ਫੰਡ ਖਾਤਿਆਂ ਵਿਚ ਨਾਮਿਨੀ ਤੋੜਨ ਦੀ ਆਖਰੀ ਤਰੀਕ 30 ਸਤੰਬਰ 2023 ਤੈਅ ਕੀਤੀ ਗਈ ਸੀ। ਅਜਿਹੇ ਵਿਚ ਇਕ ਅਕਤੂਬਰ ਤੋਂ ਜਿਹੜੇ ਖਾਤਿਆਂ ਵਿਚ ਨਾਮਿਨੀ ਨਹੀਂ ਜੋੜਿਆ ਜਾਵੇਗਾ ਉਨ੍ਹਾਂ ਨੂੰ ਡੈਬਿਟ ਫਰੀਜ ਕੀਤਾ ਜਾ ਸਕਦਾ ਹੈ।
ਟੀਸੀਐੱਸ ਨਾਲ ਜੁੜੇ ਨਿਯਮ
ਕ੍ਰੈਡਿਟ ਕਾਰਡ ‘ਤੇ 7 ਲੱਖ ਰੁਪਏ ਤੋਂ ਵੱਧ ਦੇ ਵਿਦੇਸ਼ੀ ਖਰਚ ‘ਤੇ 1 ਅਤੂਬਰ ਤੋਂ 20 ਫੀਸਦੀ ਟੀਸੀਐੱਸ ਲੱਗੇਗਾ। ਹਾਲਾਂਕਿ ਜੇਕਰ ਇਸ ਤਰ੍ਹਾਂ ਦਾ ਖਰਚ ਚਕਿਤਸਾ ਜਾਂ ਸਿੱਖਿਅਕ ਉਦੇਸ਼ਾਂ ਲਈ ਕੀਤਾ ਜਾਂਦਾ ਹੈ ਤਾਂ ਟੀਸੀਐੱਸ 5 ਫੀਸਦੀ ਹੀ ਲਗਾਇਆ ਜਾਵੇਗਾ। ਵਿਦੇਸ਼ਾਂ ਵਿਚ ਸਿੱਖਿਆ ਲਈ ਕਰਜ਼ਾ ਲੈਣ ਵਾਲਿਆਂ ਲਈ 7 ਲੱਖ ਰੁਪਏ ਦੀ ਸੀਮਾ ਤੋਂ ਉਪਰ 0.5 ਫੀਸਦੀ ਦੀ ਦਰ ਤੋਂ ਟੀਸੀਐੱਸ ਦੇਣਾ ਹੋਵੇਗਾ।
ਡੀਮੈਟ ਅਕਾਊਂਟ ‘ਚ ਨੋਮੀਨੇਸ਼ਨ
ਡੀਮੈਟ ਅਕਾਊਂਟ ਵਿਚ ਨਾਮਿਨੀ ਜੋੜਨ ਦੀ ਤਰੀਕ ਵੀ 30 ਸਤੰਬਰ 2023 ਨੂੰ ਖਤਮ ਹੋ ਰਹੀ ਹੈ। ਅਜਿਹੇ ਵਿਚ ਜਿਹਰੇ ਲੋਕਾਂ ਨੇ ਹੁਣ ਤੱਕ ਆਪਣਾ ਡੀਮੈਟ ਖਾਤਿਆਂ ਵਿਚ ਨਾਮਿਨੀ ਦਾ ਨਾਂ ਨਹੀਂ ਜੋੜਿਆ ਹੈ ਉਨ੍ਹਾਂ ਨੂੰ 1 ਅਕਤੂਬਰ ਤੋਂ ਪ੍ਰੇਸ਼ਾਨੀ ਹੋ ਸਕਦੀ ਹੈ।
ਪਬਲਿਕ ਪ੍ਰੋਵੀਡੈਂਟ ਫੰਡ, ਸੁਕੰਨਿਆ ਸਮ੍ਰਿਧੀ ਯੋਜਨਾ, ਪੋਸਟ ਆਫਿਸ ਡਿਪਾਜਿਟ ਤੇ ਹੋਰ ਛੋਟੀ ਬਚਤ ਯੋਜਨਾਵਾਂ ਦੇ ਨਿਵੇਸ਼ਕਾਂ ਨੂੰ ਸਤੰਬਰ ਮਹੀਨੇ ਦੇ ਅਖੀਰ ਤੱਕ ਪੋਸਟ ਆਫਿਸ ਜਾਂ ਬੈਂਕ ਬ੍ਰਾਂਚ ਵਿਚ ਆਪਣਾ ਆਧਾਰ ਨੰਬਰ ਤੇ ਪੈਨ ਨੰਬਰ ਜਮ੍ਹਾ ਕਰਨਾ ਹੋਵੇਗਾ। ਅਜਿਹਾ ਕਰਨ ਤੋਂ ਚੂਕਣ ਨਾਲ ਉਨ੍ਹਾਂ ਦੇ ਲਘੂ ਬਚਤ ਨਿਵੇਸ਼ ਨੂੰ ਫਰੀਜ ਕੀਤਾ ਜਾ ਸਕਦਾ ਹੈ। ਪੀਪੀਐੱਫ, ਐੱਸਐੱਸਵਾਈ, ਸੀਨੀਅਰ ਨਾਗਰਿਕ ਬਚਤ ਯੋਜਨਾ ਵਰਗੀਆਂ ਛੋਟੀਆਂ ਬਚਤ ਯੋਜਨਾਵਾਂ ਵਿਚ ਨਿਵੇਸ਼ ਕਰਨ ਲਈ ਪੈਨ ਤੇ ਆਧਾਰ ਨੰਬਰ ਜ਼ਰੂਰੀ ਹੈ। ਵਿੱਤ ਮੰਤਰਾਲੇ ਨੇ 31 ਮਾਰਚ 2023 ਨੂੰ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਸੀ।
ਜਨਮ ਪ੍ਰਮਾਣ ਪੱਤਰ ਜ਼ਰੂਰੀ
1 ਅਕਤੂਬਰ ਤੋਂ ਜਨਮ ਪ੍ਰਮਾਣ ਪੱਤਰ ਕਈ ਗੱਲਾਂ ਨੂੰ ਪ੍ਰਮਾਣਿਤ ਕਰਨ ਲਈ ਇਕ ਸਿੰਗਲ ਦਸਤਾਵੇਜ਼ ਹੋਵੇਗਾ। ਨਵੇਂ ਨਿਯਮਾਂ ਮੁਤਾਬਕ ਜਨਮ ਤੇ ਮੌਤ ਦਾ ਰਜਿਸਟ੍ਰੇਸ਼ਨ ਜ਼ਰੂਰੀ ਕਰ ਦਿੱਤਾ ਗਿਆ ਹੈ। 1 ਅਕਤੂਬਰ ਤੋਂ ਜਨਮ ਤੇ ਮੌਤ ਰਜਿਸਟ੍ਰੇਸ਼ਨ ਨਿਯਮ 2023 ਲਾਗੂ ਹੋ ਰਿਹਾ ਹੈ।ਇਸ ਨਿਯਮ ਤਹਿਤ ਜਨਮ ਤੇ ਮੌਤ ਸਬੰਧੀ ਰਜਿਸਟਰਡ ਕਰਵਾਉਣਾ ਜ਼ਰੂਰੀ ਹੋ ਜਾਵੇਗਾ। ਇਸ ਨੂੰ ਲੈ ਕੇ ਗ੍ਰਹਿ ਮੰਤਰਾਲੇ ਨੇ 13 ਸਤੰਬਰ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਜਨਮ ਪ੍ਰਮਾਣ ਪੱਤਰ ਸਕੂਲਾਂ ਵਿਚ ਪ੍ਰਵੇਸ਼, ਡਰਾਈਵਿੰਗ ਲਾਇਸੈਂਸ ਜਾਰੀ ਕਰਨ, ਵੋਟਰ ਸੂਚੀ ਤਿਆਰ ਕਰਨ, ਵਿਆਹ ਰਜਿਸਟ੍ਰੇਸ਼ਨ, ਪਾਸਪੋਰਟ ਤੇ ਆਧਾਰ ਨੰਬਰ ਜਾਰੀ ਕਰਨ ਸਣੇ ਵੱਖ-ਵੱਖ ਪ੍ਰਕਿਰਿਆਵਾਂ ਲਈ ਅਹਿਮ ਸਾਬਤ ਹੋਵੇਗਾ।
ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ‘ਚ ਤਬਦੀਲੀ
ਪੈਟਰੋਲ, ਡੀਜ਼ਲ, ਐੱਲਪੀਜੀ, ਸੀਐੱਨਜੀ ਤੇ ਪੀਐੱਨਜੀ ਦੀਆਂ ਕੀਮਤਾਂ ਦੀ ਤੇਲ ਤੇ ਗੈਸ ਕੰਪਨੀਆਂ ਸਮੇਂ-ਸਮੇਂ ‘ਤੇ ਸਮੀਖਿਆ ਕਰਦੀਆਂ ਰਹਿੰਦੀਆਂ ਹਨ। ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਪਿਓਰ ਫਿਊਲ ਦੀਆਂ ਕੀਮਤਾਂ ਵਿਚ ਵੀ ਤਬਦੀਲੀ ਦਾ ਐਲਾਨ ਕੀਤਾ ਜਾ ਸਕਦਾ ਹੈ।