ਨਾਰਵੇ ਦੀ ਨੋਬਲ ਕਮੇਟੀ ਨੇ ਈਰਾਨੀ ਮਨੁੱਖੀ ਅਧਿਕਾਰ ਕਾਰਕੁੰਨ ਨਰਗਿਸ ਮੁਹੰਮਦੀ ਨੂੰ ਸਾਲ 2023 ਲਈ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ। ਉਸ ਨੇ ਈਰਾਨ ਵਿੱਚ ਔਰਤਾਂ ਦੇ ਜ਼ੁਲਮ ਵਿਰੁੱਧ ਲੜਾਈ ਲੜੀ। ਉਸ ਨੇ ਈਰਾਨ ਵਿੱਚ ਮਨੁੱਖੀ ਅਧਿਕਾਰਾਂ ਨੂੰ ਅੱਗੇ ਵਧਾਇਆ ਅਤੇ ਸਾਰਿਆਂ ਲਈ ਆਜ਼ਾਦੀ ਦਾ ਸਮਰਥਨ ਕੀਤਾ। ਨੋਬਲ ਕਮੇਟੀ ਨੇ ਕਿਹਾ ਕਿ ਨਰਗਿਸ ਨੂੰ ਇਸ ਦੀ ਨਿੱਜੀ ਕੀਮਤ ਚੁਕਾਉਣੀ ਪਈ। ਉਸ ਨੂੰ ਹੁਣ ਤੱਕ 13 ਵਾਰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇੰਨਾ ਹੀ ਨਹੀਂ ਉਸ ਨੂੰ 5 ਵਾਰ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ। ਨਰਗਿਸ ਨੇ 31 ਸਾਲ ਜੇਲ੍ਹ ਕੱਟੀ ਹੈ। ਇੰਨਾ ਹੀ ਨਹੀਂ ਉਸ ਨੂੰ 154 ਵਾਰ ਕੋਰੜੇ ਵੀ ਮਾਰੇ ਗਏ।
ਜਦੋਂ ਨਰਗਿਸ ਮੁਹੰਮਦੀ ਨੂੰ ਸ਼ਾਂਤੀ ਪੁਰਸਕਾਰ ਦਿੱਤਾ ਜਾ ਰਿਹਾ ਹੈ, ਉਦੋਂ ਵੀ ਉਹ ਜੇਲ੍ਹ ਵਿੱਚ ਹੈ। ਸਤੰਬਰ 2022 ਵਿੱਚ ਈਰਾਨ ਵਿੱਚ ਇੱਕ ਜਵਾਨ ਕੁਰਦਿਸ਼ ਔਰਤ ਮਹਸਾ ਜ਼ੀਨਾ ਅਮੀਨੀ ਦੀ ਈਰਾਨੀ ਪੁਲਿਸ ਦੀ ਹਿਰਾਸਤ ਵਿੱਚ ਮੌਤ ਹੋ ਗਈ ਸੀ। ਉਸ ਦੀ ਮੌਤ ਤੋਂ ਬਾਅਦ ਪੂਰੇ ਈਰਾਨ ਵਿਚ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ। ਲੋਕਾਂ ਨੇ ਈਰਾਨ ਦੀ ਸਰਕਾਰ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਔਰਤਾਂ ਨੂੰ ਆਜ਼ਾਦੀ ਦੇਣ ਦੀ ਮੰਗ ਕੀਤੀ। ਇਸ ਪ੍ਰਦਰਸ਼ਨ ਵਿੱਚ ਲੱਖਾਂ ਈਰਾਨੀ ਲੋਕਾਂ ਨੇ ਹਿੱਸਾ ਲਿਆ।
ਈਰਾਨ ਸਰਕਾਰ ਨੇ ਪ੍ਰਦਰਸ਼ਨਕਾਰੀਆਂ ‘ਤੇ ਬੇਰਹਿਮੀ ਨਾਲ ਤਸ਼ੱਦਦ ਕੀਤਾ ਅਤੇ 500 ਤੋਂ ਵੱਧ ਪ੍ਰਦਰਸ਼ਨਕਾਰੀ ਮਾਰੇ ਗਏ ਹਨ। ਇਸ ਤੋਂ ਇਲਾਵਾ ਹਜ਼ਾਰਾਂ ਲੋਕ ਜ਼ਖਮੀ ਹੋਏ ਹਨ। ਜ਼ੁਲਮ ਇੰਨਾ ਸੀ ਕਿ ਰਬੜ ਦੀਆਂ ਗੋਲੀਆਂ ਨਾਲ ਕਈ ਲੋਕਾਂ ਦੀਆਂ ਅੱਖਾਂ ਖਰਾਬ ਹੋ ਗਈਆਂ। ਈਰਾਨੀ ਪੁਲਿਸ ਨੇ ਇਨ੍ਹਾਂ ਪ੍ਰਦਰਸ਼ਨਕਾਰੀਆਂ ‘ਤੇ ਗੋਲੀਆਂ ਚਲਾ ਦਿੱਤੀਆਂ ਸਨ। ਇੰਨਾ ਹੀ ਨਹੀਂ ਪ੍ਰਦਰਸ਼ਨ ਨੂੰ ਕੁਚਲਣ ਲਈ ਹੁਣ ਤੱਕ 20 ਹਜ਼ਾਰ ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਸ ਪੂਰੇ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਔਰਤਾਂ ਦੀ ਆਜ਼ਾਦੀ ਦਾ ਸਮਰਥਨ ਕੀਤਾ ਅਤੇ ਨਰਗਿਸ ਮੁਹੰਮਦੀ ਦੀ ਮੁਹਿੰਮ ਨੂੰ ਆਪਣਾ ਪੂਰਾ ਸਮਰਥਨ ਦਿੱਤਾ।
ਇਹ ਵੀ ਪੜ੍ਹੋ : ਜਲੰਧਰ : ਕੈਨੇਡਾ ਪੜ੍ਹਣ ਗਏ 20 ਸਾਲਾਂ ਪੁੱਤ ਦੀ ਆਈ ਮੌ.ਤ ਦੀ ਖ਼ਬਰ, ਮਾਪਿਆਂ ਦਾ ਰੋ-ਰੋ ਬੁਰਾ ਹਾਲOct 06, 2023 9:29 Pm
ਨਰਗਿਸ ਮੁਹੰਮਦੀ ‘ਤੇ ਈਰਾਨ ਦੀ ਪੁਲਿਸ ਨੇ ਈਰਾਨ ਸਰਕਾਰ ਦੇ ਖਿਲਾਫ ਪ੍ਰਾਪੇਗੰਡਾ ਫੈਲਾਉਣ ਦਾ ਦੋਸ਼ ਵੀ ਲਗਾਇਆ ਹੈ। ਉਹ ਡਿਫੈਂਡਰਜ਼ ਆਫ਼ ਹਿਊਮਨ ਰਾਈਟਸ ਸੈਂਟਰ ਦੀ ਉਪ ਮੁਖੀ ਹੈ। ਇਹ ਇੱਕ NGO ਹੈ ਜਿਸ ਨੂੰ ਸ਼ਿਰੀਨ ਇਬਾਦੀ ਵੱਲੋਂ ਬਣਾਇਆ ਗਿਆ ਸੀ। ਸ਼ਿਰੀਨ ਨੂੰ ਸਾਲ 2003 ਵਿੱਚ ਨੋਬਲ ਸ਼ਾਂਤੀ ਪੁਰਸਕਾਰ ਵੀ ਮਿਲ ਚੁੱਕਾ ਹੈ। ਨਰਗਿਸ ਔਰਤਾਂ ‘ਤੇ ਹੋ ਰਹੇ ਜ਼ੁਲਮਾਂ ਅਤੇ ਉਨ੍ਹਾਂ ਨਾਲ ਹੋ ਰਹੇ ਸੰਸਥਾਗਤ ਵਿਤਕਰੇ ਵਿਰੁੱਧ ਲਗਾਤਾਰ ਆਵਾਜ਼ ਉਠਾਉਂਦੀ ਰਹੀ ਹੈ। ਨਰਗਿਸ 1990 ਦੇ ਦਹਾਕੇ ਵਿੱਚ ਭੌਤਿਕ ਵਿਗਿਆਨ ਦੀ ਵਿਦਿਆਰਥਣ ਸੀ ਅਤੇ ਇਸ ਦੌਰਾਨ ਉਸ ਨੇ ਔਰਤਾਂ ਦੇ ਅਧਿਕਾਰਾਂ ਦਾ ਸਮਰਥਨ ਕੀਤਾ।
ਵੀਡੀਓ ਲਈ ਕਲਿੱਕ ਕਰੋ -: