ਤਿਓਹਾਰਾਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ। ਅਕਤੂਬਰ ਮਹੀਨੇ ਦੇ ਆਉਣ ਵਾਲੇ 11 ਦਿਨਾਂ ਵਿਚ ਦੁਰਗਾ ਪੂਜਾ, ਦੁਸਹਿਰੇ ਦੀ ਧੂਮ ਰਹੇਗੀ। ਇਸ ਮੌਕੇ ‘ਤੇ ਵੱਖ-ਵੱਖ ਸੂਬਿਆਂ ਵਿਚ ਵੱਖ-ਵੱਖ ਦਿਨ ਬੈਂਕਾਂ ਵਿਚ ਛੁੱਟੀ ਹੈ। ਦੁਰਗਾ ਪੂਜਾ ‘ਤੇ ਕਈ ਸੂਬਿਆਂ ਵਿਚ 25, 26 ਤੇ 27 ਅਕਤੂਬਰ ਤੱਕ ਬੈਂਕ ਬੰਦ ਰਹਿਣਗੇ।
ਆਰਬੀਆਈ ਵੱਲੋਂ ਜਾਰੀ ਬੈਂਕ ਛੁੱਟੀਆਂ ਦੇ ਕੈਲੰਡਰ ਮੁਤਾਬਕ 23 ਤੇ 24 ਅਕਤੂਬਰ ਨੂੰ ਦੁਸਹਿਰੇ ਦੀ ਛੁੱਟੀ ਹੈ। ਇਸ ਤੋਂ ਇਲਾਵਾ ਅਕਤੂਬਰ ਦੇ ਬਚੇ 10 ਦਿਨਾਂ ਵਿਚ ਲਕਸ਼ਮੀ ਪੂਜਾ ਤੇ ਸਰਦਾਰ ਵੱਲਭਭਾਈ ਪਟੇਲ ਦੀ ਜਯੰਤੀ ‘ਤੇ ਵੀ ਬੈਂਕ ਬੰਦ ਰਹਿਣਗੇ। ਅਕਤੂਬਰ ਦੇ ਬਚੇ 11 ਦਿਨਾਂ ਵਿਚ 8 ਦਿਨ ਬੈਂਕ ਬੰਦ ਰਹਿਣਗੇ।
- 21 ਅਕਤੂਬਰ (ਸ਼ਨੀਵਾਰ)-ਦੁਰਗਾ ਪੂਜਾ -ਤ੍ਰਿਪੁਰਾ, ਅਸਮ, ਮਨੀਪੁਰ ਤੇ ਬੰਗਾਲ ਵਿਚ ਬੈਂਕ ਬੰਦ
- 23 ਅਕਤੂਬਰ (ਸੋਮਵਾਰ)- ਦੁਸਹਿਰਾ (ਮਹਾਨੌਮੀ), ਦੁਰਗਾ ਪੂਜਾ, ਵਿਜੇ ਦਸ਼ਮੀ -ਤ੍ਰਿਪੁਰਾ, ਕਰਨਾਟਕ, ਉੜੀਸਾ, ਤਮਿਲਨਾਡੂ, ਅਸਮ, ਆਂਧਰਾ ਪ੍ਰਦੇਸ਼, ਕਾਨਪੁਰ, ਕੇਰਲ, ਝਾਰਖੰਡ, ਬਿਹਾਰ ‘ਚ ਬੈਂਕ ਬੰਦ।
- 24 ਅਕਤੂਬਰ-(ਮੰਗਲਵਾਰ) ਦੁਸਹਿਰਾ (ਵਿਜੇ ਦਸ਼ਮੀ)/ਦੁਰਗਾ ਪੂਜਾ-ਆਂਧਰਾ ਪ੍ਰਦੇਸ਼, ਮਨੀਪੁਰ ਨੂੰ ਛੱਡ ਕੇ ਸਾਰੇ ਸੂਬਿਆਂ ਵਿਚ ਬੈਂਕ ਬੰਦ
- 25 ਅਕਤੂਬਰ-(ਬੁੱਧਵਾਰ) ਦੁਰਗਾ ਪੂਜਾ (ਦਸੈਨ)-ਸਿੱਕਮ ਵਿਚ ਬੈਂਕ ਬੰਦ
- 26ਅਕਤੂਬਰ-(ਵੀਰਵਾਰ)-ਦੁਰਗਾ ਪੂਜਾ (ਦਸੈਨ)/ਵਿਲਯ ਦਿਵਸ-ਸਿੱਕਮ, ਜੰਮੂ-ਕਸ਼ਮੀਰ ਵਿਚ ਬੈਂਕ ਬੰਦ
- 27 ਅਕਤੂਬਰ (ਸ਼ੁੱਕਰਵਾਰ) ਦੁਰਗਾ ਪੂਜਾ (ਦਸੈਨ)-ਸਿੱਕਮ ਵਿਚ ਬੈਂਕ ਬੰਦ
- 28 ਅਕਤੂਬਰ (ਸ਼ਨੀਵਾਰ)-ਲਕਸ਼ਮੀ ਪੂਜਾ-ਬੰਗਾਲ ਵਿਚ ਬੈਂਕ ਬੰਦ
- 31 ਅਕਤੂਬਰ (ਮੰਗਲਵਾਰ)-ਸਰਦਾਰ ਵੱਲਭਭਾਈ ਪਟੇਲ ਦਾ ਜਨਮ ਦਿਨ-ਗੁਜਰਾਤ ਵਿਚ ਬੈਂਕ ਬੰਦ
ਹਾਲਾਂਕਿ ਅਕਤੂਬਰ ਮਹੀਨੇ ਵਿਚ ਵੀ ਬੈਂਕ ਛੁੱਟੀਆਂ ਦੌਰਾਨ ਬੈਂਕਾਂ ਦੀਆਂ ਆਨਲਾਈਨ ਸੇਵਾਵਾਂ ਹਰ ਦਿਨ ਦੀ ਤਰ੍ਹਾਂ ਕੰਮ ਕਰਦੀਆਂ ਰਹਿਣਗੀਆਂ। ਅਜਿਹੇ ਵਿਚ ਤੁਸੀਂ ਆਪਣਾ ਕੰਮ ਨਿਪਟਾਉਣ ਲਈ ਉਸ ਦਾ ਇਸਤੇਮਾਲ ਕਰ ਸਕਦੇ ਹੋ।