ਸਰਦੀਆਂ ਸ਼ੁਰੂ ਹੁੰਦੇ ਹੀ ਹੱਥਾਂ-ਪੈਰਾਂ ਵਿਚ ਖੁਸ਼ਕੀ ਤੇ ਸਿਰ ਵਿਚ ਖਾਰਿਸ਼ ਹੋਣ ਦੀ ਸਮੱਸਿਆ ਵੱਧ ਜਾਂਦੀ ਹੈ। ਇਸ ਦੀ ਵਜ੍ਹਾ ਸਿਰ ਵਿਚ ਧੂੜ-ਮਿੱਟੀ ਭਰਨਾ, ਤਣਾਅ, ਜੂੰ, ਡੈਂਡ੍ਰਫ ਜਾਂ ਫੰਗਲ ਇੰਫੈਕਸ਼ਨ ਹੋ ਸਕਦਾ ਹੈ। ਸੇਬੋਰਿਕ ਡਰਮਟਾਈਟਿਸ ਵੀ ਸਿਰ ਵਿਚ ਖਾਰਿਸ਼ ਦਾ ਇਕ ਵੱਡਾ ਕਾਰਨ ਹੁੰਦਾ ਹੈ। ਜੇਕਰ ਤੁਸੀਂ ਵੀ ਇਸ ਤਰ੍ਹਾਂ ਦੀ ਸਮੱਸਿਆ ਨਾਲ ਜੂਝ ਰਹੇ ਹੋ ਤੇ ਕੋਈ ਦਵਾਈ ਨਹੀਂ ਲੈਣਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਇਸ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਸਿਰ ਦੀ ਖਾਰਿਸ਼ ਨੂੰ ਬਾਏ-ਬਾਏ ਕਰ ਸਕਦੇ ਹੋ।
ਪਿਆਜ਼ ਦਾ ਰਸ
ਪਿਆਜ ਦਾ ਜੂਸ ਤੁਹਾਨੂੰ ਸਿਰ ਦੀ ਖਾਰਿਸ਼ ਤੋਂ ਬਚਾ ਸਕਦਾ ਹੈ। ਅਸਲ ਵਿਚ ਇਸ ਜੂਸ ਵਿਚ ਪ੍ਰੋਟੀਨ ਕਾਫੀ ਮਾਤਰਾ ਵਿਚ ਮਿਲਦੇ ਹਨ। ਨਾਲ ਹੀ ਐਂਟੀ ਬੈਕਟੀਰੀਅਲ ਗੁਣ ਵੀ ਪਾਏ ਜਾਂਦੇ ਹਨ, ਜਿਸ ਨਾਲ ਸਿਰ ਦੀ ਖੋਪੜੀ ਨੂੰ ਸਾਫ ਤੇ ਬੈਕਟੀਰੀਆ ਰਹਿਤ ਰੱਖਣ ਵਿਚ ਮਦਦ ਮਿਲਦੀ ਹੈ। ਪਿਆਜ਼ ਦਾ ਰਸ ਡੈਂਡ੍ਰਫ ਤੇ ਸਿਰ ਦੇ ਇੰਫੈਕਸ਼ਨ ਨੂੰ ਦੂਰ ਰੱਖਣ ਵਿਚ ਵੀ ਮਦਦ ਕਰਦਾ ਹੈ। ਇਸ ਨੂੰ ਇਸਤੇਮਾਲ ਕਰਨ ਲਈ ਤੁਸੀਂ ਪਿਆਜ ਨੂੰ ਪੀਸ ਕੇਕਟੋਰੀ ਵਿਚ ਉਸ ਦਾ ਰਸ ਕੱਢ ਲਓ। ਇਸ ਦੇ ਬਾਅਦ ਵਾਲਾਂ ਵਿਚ ਉਸ ਦੀ ਮਸਾਜ ਕਰਕੇ ਇਕ ਘੰਟੇ ਬਾਅਦ ਸ਼ੈਂਪੂ ਨਾਲ ਧੋ ਲਓ। ਇਸ ਨਾਲ ਵਾਲ ਚਮਕ ਾਣਗੇ।
ਅਰੰਡੀ ਦਾ ਤੇਲ
ਕੈਸਟਰ ਯਾਨੀ ਅਰੰਡੀ ਦੇ ਤੇਲ ਵਿਚ ਐਂਟੀ ਬੈਕਟੀਰੀਅਲ ਤੇ ਐਂਟੀ ਫੰਗਲ ਗੁਣ ਪਾਏ ਜਾਂਦੇ ਹਨ।ਇਸ ਦੇ ਇਸਤੇਮਾਲ ਨਾਲ ਵਾਲਾਂ ਦੀਆਂ ਜੜ੍ਹਾਂ ਮਜ਼ਬੂਤ ਹੁੰਦੀਆਂ ਹਨ, ਜਿਸ ਨਾਲ ਉਨ੍ਹਾਂ ਦਾ ਝੜਨਾ ਘੱਟ ਹੋ ਜਾਂਦਾ ਹੈ। ਜੇਕਰ ਤੁਹਾਡੇ ਸਿਰ ‘ਚ ਖਾਰਿਸ਼ ਹੋਣ ਲੱਗੀ ਹੈ ਤਾਂ ਤੁਸੀਂ ਕੈਸਟਰ ਆਇਲ, ਸਰ੍ਹੋਂ ਦਾ ਤੇਲ ਤੇ ਨਾਰੀਅਲ ਤੇਲ ਤਿੰਨੋਂ ਨੂੰ ਮਿਲਾ ਕੇ ਇਸਤੇਮਾਲ ਕਰੋ। ਇਸ ਲਈ ਤੁਸੀਂ ਇਕ ਚਮੱਚ ਸਰ੍ਹੋਂ ਦਾ ਤੇਲ, ਇਕ ਚਮੱਚ ਨਾਰੀਅਲ ਤੇਲ ਤੇ ਇਕ ਚਮੱਚ ਅਰੰਡੀ ਦਾ ਤੇਲ ਲੈ ਕੇ ਆਪਸ ਵਿਚ ਮਿਕਸ ਕਰ ਲਓ। ਇਸ ਦੇ ਬਾਅਦ ਉਸ ਮਿਕਸ ਤੇਲ ਨੂੰ ਵਾਲਾਂ ਦੀਆਂ ਜੜ੍ਹਾਂ ਵਿਚ ਲਗਾ ਕੇ ਮਸਾਜ ਕਰੋ। ਰਾਤ ਭਰ ਤੇਲ ਲਗਾ ਕੇ ਰੱਖਣ ਦੇ ਬਾਅਦ ਤੁਸੀਂ ਸਵੇਰੇ ਸਾਫ ਪਾਣੀ ਨਾਲ ਸਿਰ ਨੂੰ ਧੋ ਲਓ। ਤੁਹਾਨੂੰ ਖਾਰਿਸ਼ ਤੋਂ ਰਾਹਤ ਮਿਲ ਜਾਵੇਗੀ।
ਦਹੀਂ ਦਾ ਇਸਤੇਮਾਲ
ਸਿਰ ਦੇ ਸੰਕਰਮਣ ਤੇ ਖਾਰਿਸ਼ ਦੂਰ ਕਰਨ ਲਈ ਦਹੀਂ ਦਾ ਇਸਤੇਮਾਲ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ, ਜਿਸ ਵਿਚ ਵਾਲਾਂ ਨੂੰ ਮਜ਼ਬੂਤੀ ਮਿਲਦੀ ਹੈ।ਇਸ ਦਾ ਇਸਤੇਮਾਲ ਕਰਨ ਲਈ ਤੁਸੀਂ ਅੱਧਾ ਕੱਪ ਵਿਚ ਦਹੀਂ ਲੈ ਕੇਉਸ ਵਿਚ 2 ਚਮੱਚ ਸਰ੍ਹੋਂ ਦਾ ਤੇਲ ਮਿਲਾ ਲਓ। ਇਸ ਦੇ ਬਾਅਦ ਉਸ ਵਿਚ ਕੁਝ ਬੂੰਦਾਂ ਟੀ ਟ੍ਰੀ ਹੇਅਰ ਆਇਲ ਮਿਲਾ ਲਓ। ਫਿਰ ਆਪਣੇ ਵਾਲਾਂ ਨੂੰ ਸ਼ੈਂਪੂ ਨਾਲ ਸਾਫ ਕਰਕੇ ਉਸ ਵਿਚ ਦਹੀਂ ਵਾਲਾ ਹੇਅਰ ਮਾਸਕ ਮਿਲਾ ਲਓ। ਲਗਭਗ 20 ਮਿੰਟ ਤੱਕ ਅਜਿਹਾ ਹੀ ਰਹਿਣ ਦੇ ਬਾਅਦ ਆਪਣੇ ਵਾਲਾਂ ਨੂੰ ਕੋਸੇ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਓ। ਤੁਹਾਡੇ ਵਾਲਾਂ ਦੀ ਸਾਰੀ ਗੰਦਗੀ ਨਿਕਲ ਜਾਵੇਗੀ।