ਕੇਂਦਰ ਦੀ ਮੋਦੀ ਸਰਕਾਰ ਦੀਵਾਲੀ ਮੌਕੇ ਪੰਜਾਬੀਆਂ ਨੂੰ ਖਾਸ ਤੋਹਫਾ ਦੇਣ ਦੀ ਤਿਆਰੀ ਵਿਚ ਹੈ। ਫਿਰੋਜ਼ਪੁਰ ਡਵੀਜ਼ਨ ਜਲਦ ਹੀ ‘ਵੰਦੇ ਭਾਰਤ ਐਕਸਪ੍ਰੈਸ’ ਚਲਾਉਣ ਜਾ ਰਹੀ ਹੈ ਜੋ ਕਿ ਅੰਮ੍ਰਿਤਸਰ-ਨਵੀਂ ਦਿੱਲੀ ਟਰੈਕ ‘ਤੇ ਚੱਲੇਗੀ। ਸੂਤਰਾਂ ਮੁਤਾਬਕ ਤਕਨੀਕੀ ਜਾਂਚ ਦੇ ਬਾਅਦ ਟ੍ਰੇਨ ਦੇ ਸਮੇਂ ਦਾ ਸ਼ੈਡਿਊਲ, ਸਟਾਫ ਨੂੰ ਲੈ ਕੇ ਤਿਆਰੀ ਕਰ ਲਈ ਗਈ ਹੈ ਜਦੋਂਕਿ ਟ੍ਰੇਨ ਦਾ ਕਿਰਾਇਆ ਤੈਅ ਹੋਣਾ ਬਾਕੀ ਹੈ।
ਦੀਵਾਲੀ ਮੌਕੇ ਟ੍ਰੇਨ ਚਲਾ ਕੇ ਪੰਜਾਬੀਆਂ ਨੂੰ ਤੋਹਫਾ ਦਿੱਤਾ ਜਾ ਸਕਦਾ ਹੈ। ਰੇਲ ਯਾਤਰੀ ਅੰਮ੍ਰਿਤਸਰ ਤੋਂ ਦਿੱਲੀ ਦਾ 450 ਕਿਲੋਮੀਟਰ ਦਾ ਸਫਰ ਸਿਰਫ 5 ਘੰਟਿਆਂ ਵਿਚ ਪੂਰਾ ਕਰ ਸਕਣਗੇ। ਟ੍ਰੇਨ ਹਫਤੇ ਵਿਚ 6 ਦਿਨ ਚੱਲੇਗੀ ਤੇ ਟ੍ਰੇਨ ਵਿਚ 16 ਡੱਬੇ ਹੋਣਗੇ।
ਇਹ ਵੀ ਪੜ੍ਹੋ : ਸਲਮਾਨ ਖਾਨ ਦੀ ‘ਬੀਇੰਗ ਹਿਊਮਨ’ ਸੰਸਥਾ ਦਾ ਅਹਿਮ ਉਪਰਾਲਾ, 25,000 ਕਿਸਾਨਾਂ ਨੂੰ ਹੋਵੇਗਾ ਫਾਇਦਾ
ਸਟਾਪੇਜ ਲੁਧਿਆਣਾ, ਸਾਹਨੇਵਾਲ ਤੇ ਅੰਬਾਲਾ ਦਿੱਤ ਜਾਵੇਗਾ। ਜਲੰਧਰ ਤੇ ਬਿਆਸ ਵਿਚ ਸਟਾਪੇਜ ਨਹੀਂਰੱਖਿਆ ਗਿਆ ਹੈ।ਲੁਧਿਆਣਾ ਤੇ ਅੰਬਾਲਾ ਵਿਚ ਵੀ ਸਿਰਫ 2 ਮਿੰਟ ਦਾ ਹੀ ਸਟਾਪ ਦਿੱਤਾ ਗਿਆ ਹੈ। ਟ੍ਰੇਨ ਅੰਮ੍ਰਿਤਸਰ ਤੋਂਸਵੇਰੇ 7 ਵਜ ਕੇ 55 ‘ਤੇ ਚੱਲੇਗੀ ਜੋ ਕਿ ਲੁਧਿਆਣਾ ਤੋਂ 9 ਵਜ ਕੇ 30 ਮਿੰਟ ‘ਤੇ ਪਹੁੰਚੇਗੀ, 2 ਮਿੰਟ ਦੇ ਸਟਾਪੇਜ ਦੇ ਬਾਅਦ 9.50 ‘ਤੇ ਸਾਹਨੇਵਾਲ ਕੋਲ ਰੁਕੇਗੀ ਤੇ ਅੰਬਾਲਾ 10.50 ‘ਤੇ ਪਹੁੰਚੇਗੀ ਉਥੇ ਵੀ 2 ਮਿੰਟ ਦੇ ਸਟਾਪੇਜ ਦੇ ਬਾਅਦ ਨਵੀਂ ਦਿੱਲੀ 1.05 ‘ਤੇ ਪਹੁੰਚੇਗੀ। ਵਾਪਸੀ ‘ਤੇ ਇਹ ਟ੍ਰੇਨ ਨਵੀਂ ਦਿੱਲੀ ਤੋਂ 1.40 ‘ਤੇ ਚੱਲ ਕੇ ਅੰਬਾਲਾ 15.50 ਵਜੇ ਤੇ ਲੁਧਿਆਣਾ 4.59 ਵਜੇ ਪਹੁੰਚੇਗੀ ਤੇ ਲੁਧਿਆਣਾ ਤੋਂ ਚੱਲ ਕੇ ਅੰਮ੍ਰਿਤਸਰ 6.50 ‘ਤੇ ਪਹੁੰਚੇਗੀ।
ਵੀਡੀਓ ਲਈ ਕਲਿੱਕ ਕਰੋ -: