ਕਟਹਲ ਇਕ ਸ਼ਾਨਦਾਰ ਸਬਜ਼ੀ ਹੈ ਤੇ ਜਦੋਂ ਇਸ ਨੂੰ ਮਸਾਲੇ ਦੇ ਨਾਲ ਬਣਾਇਆ ਜਾਂਦਾ ਹੈ ਤਾਂ ਮੂੰਹ ਵਿਚ ਪਾਣੀ ਹੀ ਆ ਜਾਂਦਾ ਹੈ। ਕਟਹਲ ਸਿਰਫ ਸੁਆਦ ਹੀ ਨਹੀਂ ਸਿਹਤ ਸਬੰਧੀ ਪੋਸ਼ਣ ਵਿਚ ਵੀ ਫਾਇਦੇਮੰਨ ਮੰਨੀ ਜਾਂਦੀ ਹੈ ਤੇ ਇਸ ਵਿਚ ਬਹੁਤ ਸਾਰੇ ਮਿਨਰਲਸ ਪਾਏ ਜਾਂਦੇ ਹਨ ਪਰ ਕਟਹਲ ਨੂੰ ਲੈ ਕੇ ਕੁਝ ਫੂਡ ਕੰਬੀਨੇਸ਼ਨ ਧਿਆਨ ਵਿਚ ਰੱਖਣੇ ਚਾਹੀਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਮਾਹਿਰ ਕਟਹਲ ਦੇ ਸੇਵਨ ਦੇ ਬਾਅਦ ਕੁਝ ਚੀਜ਼ਾਂ ਨੂੰ ਖਾਣ ਦੀ ਸਖਤ ਮਨਾਹੀ ਕਰਦੇ ਹਨ। ਆਯੁਰਵੇਦ ਵੀ ਕਟਹਲ ਨੂੰ ਖਾਣ ਦੇ ਬਾਅਦ ਕੁਝ ਚੀਜ਼ਾਂ ਦੇ ਪਰਹੇਜ਼ ਦੀ ਗੱਲ ਕਰਦਾ ਹੈ।
ਕਟਹਲ ਤੇ ਪਪੀਤਾ
ਕਟਹਲ ਖਾਣ ਦੇ ਤੁਰੰਤ ਬਾਅਦ ਪਪੀਤੇ ਦਾ ਸੇਵਨ ਨਹੀਂ ਕਰਨਾ ਚਾਹੀਦਾ। ਕਟਹਲ ਵਿਚ ਬਹੁਤ ਸਾਰਾ ਆਕਸਲੇਟ ਹੁੰਦਾ ਹੈ ਤੇ ਇਸ ਲਈ ਜੇਕਰ ਤੁਸੀਂ ਪਪੀਤਾ ਖਾਓਗੇ ਤਾਂ ਸਰੀਰ ਵਿਚ ਜਾ ਕੇ ਪਪੀਤੇ ਵਿਚ ਮੌਜੂਦ ਕੈਲਸ਼ੀਅਮ ਦੇ ਨਾਲ ਸਰੀਰ ਵਿਚ ਰਿਐਕਸ਼ਨ ਕਰ ਦਿੰਦਾਹੈ। ਇਸ ਨਾਲ ਸਰੀਰ ਵਿਚ ਜਹਿਰ ਬਣਨ ਵਰਗੀ ਸਥਿਤੀ ਹੋ ਜਾਂਦੀ ਹੈ ਤੇ ਹੱਡੀਆਂ ਤੇ ਪੇਟ ਨੂੰ ਕਾਫੀ ਨੁਕਸਾਨ ਪਹੁੰਚਾ ਸਕਦੀ ਹੈ।
ਕਟਹਲ ਦੇ ਨਾਲ ਨਾ ਖਾਓ ਪਾਨ
ਕੁਝ ਲੋਕ ਕਟਹਲ ਨੂੰ ਭੋਜਨ ਵਿਚ ਖਾਣ ਦੇ ਬਾਅਦ ਮਿੱਠੇ ਵਜੋਂ ਪਾਨ ਖਾ ਲੈਂਦੇ ਹਨ।ਇਹ ਖਤਰਨਾਕ ਤੇ ਜ਼ਹਿਰੀਲਾ ਫੂਡ ਕੰਬੀਨੇਸ਼ਨ ਹੈ। ਕਟਹਲ ਖਾਣ ਦੇ ਬਾਅਦ ਪਾਨ ਦਾ ਸੇਵਨ ਨਹੀਂ ਕਰਨਾ ਚਾਹੀਦਾ। ਕਟਹਲ ਵਿਚ ਪਾਇਆ ਜਾਣ ਵਾਲਾ ਆਕਸਲੇਟ ਪਾਨ ਦੇ ਤੱਤਾਂ ਦੇ ਨਾਲ ਮਿਲ ਕੇ ਸਰੀਰ ਵਿਚ ਜ਼ਹਿਰੀਲਾ ਰਿਐਕਸ਼ਨ ਕਰ ਸਕਦਾ ਹੈ ਤੇ ਇਸ ਦੀ ਵਜ੍ਹਾ ਨਾਲ ਪੇਟ ਵਿਚ ਜ਼ਹਿਰ ਬਣ ਸਕਦਾ ਹੈ। ਇਸ ਲਈ ਕਟਹਲ ਖਾਣ ਦੇ ਬਾਅਦ ਪਾਨ ਦਾ ਸੇਵਨ ਨਾ ਕਰੋ।
ਕਟਹਲ ਦੇ ਨਾਲ ਨਾ ਖਾਓ ਭਿੰਡੀ
ਕਟਹਲ ਦੇ ਨਾਲ ਤੇ ਬਾਅਦ ਵਿਚ ਭਿੰਡੀ ਵੀ ਨਹੀਂ ਖਾਣੀ ਚਾਹੀਦੀ। ਇਨ੍ਹਾਂ ਦੋਵਾਂ ਦੇ ਡੈਡਲੀ ਕੰਬੀਨੇਸ਼ਨ ਸਰੀਰ ਵਿਚ ਆਕਸਲੇਟ ਨੂੰ ਰਿਐਕਸ਼ਨ ਕਰਨ ਲਈ ਉਤੇਜਿਤ ਕਰਦਾ ਹੈ। ਇਸ ਦੀ ਵਜ੍ਹਾ ਨਾਲ ਚਮੜੀ ‘ਤੇ ਖਾਰਿਸ਼, ਰੇਸ਼ੇਜ ਦੀ ਪ੍ਰੇਸ਼ਾਨੀ ਵੀ ਹੋ ਸਕਦੀ ਹੈ।
ਕਟਹਲ ਦੇ ਬਾਅਦ ਦੁੱਧ ਦਾ ਸੇਵਨ ਨਾ ਕਰੋ
ਕਟਹਲ ਖਾਧਾ ਹੈ ਤਾਂ ਇਸ ਦੇ ਬਾਅਦ ਦੁੱਧ ਤੇ ਡੇਅਰੀ ਪ੍ਰੋਡਕਟ ਦਾ ਸੇਵਨ ਨਹੀਂ ਕਰਨਾ ਚਾਹੀਦਾ।ਕਟਹਲ ਦਾ ਆਕਸਲੇਟ ਡੇਅਰੀ ਪ੍ਰੋਡਕਟ ਵਿਚ ਪਾਏ ਜਾਣ ਵਾਲੇ ਕੈਲਸ਼ੀਅਮ ਦੇ ਨਾਲ ਖਤਰਨਾਕ ਰਿਐਕਸ਼ਨ ਕਰਕੇ ਪੇਟ ਵਿਚ ਜ਼ਹਿਰ ਬਣਾਉਂਦਾ ਹੈ ਤੇ ਇਸ ਨਾਲ ਪੇਟ ਖਰਾਬ ਹੋ ਸਕਦਾ ਹੈ। ਇੰਨਾ ਹੀ ਨਹੀਂ ਇਸ ਨਾਲ ਸਰੀਰ ਵਿਚ ਸਫੈਦ ਦਾਗ ਵੀ ਪੈ ਸਕਦੇ ਹਨ।