ਸਿਹਤ ਨੂੰ ਤੰਦਰੁਸਤ ਰੱਖਣ ਲਈ ਜ਼ਰੂਰੀ ਹੈ ਕਿ ਸਰੀਰ ਵਿਚ ਸਾਰੇ ਪੋਸ਼ਕ ਤੱਤ ਸਹੀ ਮਾਤਰਾ ਵਿਚ ਮੌਜੂਦ ਹੋਣ। ਕਿਸੇ ਵੀ ਪੋਸ਼ਕ ਤੱਤ ਦੀ ਕਮੀ ਦੇ ਕਾਰਨ ਤੁਹਾਡੇ ਸਰੀਰ ਵਿੱਚ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਇਹਨਾਂ ਜ਼ਰੂਰੀ ਪੌਸ਼ਟਿਕ ਤੱਤਾਂ ਵਿੱਚੋਂ ਇੱਕ ਵਿਟਾਮਿਨ ਸੀ ਹੈ, ਜੋ ਕਿ ਸਾਡੀ ਇਮਿਊਨਿਟੀ, ਚਮੜੀ, ਦੰਦਾਂ ਅਤੇ ਹੋਰ ਸਿਹਤ ਲਈ ਬਹੁਤ ਮਹੱਤਵਪੂਰਨ ਹੈ। ਇਸ ਦੀ ਕਮੀ ਕਾਰਨ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੀ ਕਮੀ ਕਾਰਨ ਹੋਣ ਵਾਲੀ ਬਿਮਾਰੀ ਨੂੰ ਸਕਰਵੀ ਕਿਹਾ ਜਾਂਦਾ ਹੈ। ਆਓ ਜਾਣਦੇ ਹਾਂ ਵਿਟਾਮਿਨ ਸੀ ਦੀ ਕਮੀ ਦੇ ਲੱਛਣ ਕੀ ਹਨ ਅਤੇ ਇਸ ਦੀ ਕਮੀ ਨੂੰ ਕਿਵੇਂ ਪੂਰਾ ਕੀਤਾ ਜਾ ਸਕਦਾ ਹੈ।
ਵਿਟਾਮਿਨ ਸੀ ਸਾਡੇ ਸਰੀਰ ਵਿੱਚ ਸਟੋਰ ਨਹੀਂ ਹੁੰਦਾ। ਵਿਟਾਮਿਨ ਸੀ ਪਾਣੀ ਵਿੱਚ ਘੁਲਣਸ਼ੀਲ ਪੌਸ਼ਟਿਕ ਤੱਤ ਹੈ, ਇਸ ਲਈ ਇਸਨੂੰ ਸਰੀਰ ਵਿੱਚ ਸਟੋਰ ਨਹੀਂ ਕੀਤਾ ਜਾ ਸਕਦਾ। ਇਸ ਕਾਰਨ ਇਸ ਦੀ ਕਮੀ ਨੂੰ ਦੂਰ ਕਰਨ ਲਈ ਸਾਨੂੰ ਰੋਜ਼ਾਨਾ ਆਪਣੀ ਖੁਰਾਕ ‘ਚ ਵਿਟਾਮਿਨ ਸੀ ਵਾਲੀਆਂ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਸਰੀਰ ‘ਚ ਇਸ ਦੀ ਕਮੀ ਦੇ ਕਾਰਨ ਤੁਸੀਂ ਸਕਰਵੀ ਦਾ ਸ਼ਿਕਾਰ ਹੋ ਸਕਦੇ ਹੋ। ਕਲੀਵਲੈਂਡ ਕਲੀਨਿਕ ਮੁਤਾਬਕ ਵਿਟਾਮਿਨ ਸੀ ਐਸਕੋਰਬਿਕ ਐਸਿਡ ਹੈ, ਜੋ ਸਾਡੇ ਵਿਕਾਸ ਅਤੇ ਤੰਦਰੁਸਤੀ ਲਈ ਜ਼ਰੂਰੀ ਹੈ। ਕੁਝ ਮਹੀਨਿਆਂ ਤੱਕ ਵਿਟਾਮਿਨ ਸੀ ਦੀ ਕਮੀ ਕਾਰਨ ਸਕਰਵੀ ਹੋ ਸਕਦੀ ਹੈ। ਵਿਟਾਮਿਨ ਸੀ ਨਾਲ ਭਰਪੂਰ ਫਲ ਅਤੇ ਸਬਜ਼ੀਆਂ ਨਾ ਖਾਣ ਕਾਰਨ ਇਹ ਸਮੱਸਿਆ ਹੁੰਦੀ ਹੈ।
ਵਿਟਾਮਿਨ ਸੀ ਦੀ ਕਮੀ ਦੇ ਲੱਛਣ ਕੀ ਹਨ?
ਥਕਾਵਟ
ਕਮਜ਼ੋਰੀ
ਜੋੜਾਂ ਦਾ ਦਰਦ
ਚਿੜਚਿੜਾਪਨ
ਦੰਦਾਂ ਦਾ ਕਮਜ਼ੋਰ ਹੋਣਾ
ਮਸੂੜਿਆਂ ਵਿੱਚੋਂ ਖੂਨ ਵਗਣਾ
ਲੱਤਾਂ ਵਿੱਚ ਸੋਜ
ਸਰੀਰ ‘ਤੇ ਆਸਾਨੀ ਨਾਲ ਸੱਟ ਲੱਗ ਜਾਂਦੀ ਹੈ
ਜ਼ਖ਼ਮ ਜਲਦੀ ਨਾ ਭਰਨਾ
ਵਾਲਾਂ ਦਾ ਕਮਜ਼ੋਰ ਹੋਣਾ
ਅਜੀਬ ਘੁੰਗਰਾਲੇ ਵਾਲ
ਨੱਕ ਵਗਣਾ
ਖੁਸ਼ਕ ਅਤੇ ਝੁਰੜੀਆਂ ਵਾਲੀ ਚਮੜੀ
ਕਮਜ਼ੋਰ ਇਮਿਊਨਿਟੀ
ਕਿਵੇਂ ਪੂਰਾ ਕਰੀਏ ਇਸ ਕਮੀ ਨੂੰ
ਖੱਟੇ ਫਲ
ਸੰਤਰਾ, ਨਿੰਬੂ, ਅੰਗੂਰ ਵਰਗੇ ਫਲਾਂ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਨ੍ਹਾਂ ਨੂੰ ਰੋਜ਼ਾਨਾ ਖਾਣ ਨਾਲ ਵਿਟਾਮਿਨ ਸੀ ਦੀ ਕਮੀ ਨਹੀਂ ਹੁੰਦੀ ਅਤੇ ਇਸ ਦੀ ਕਮੀ ਨੂੰ ਵੀ ਪੂਰਾ ਕੀਤਾ ਜਾ ਸਕਦਾ ਹੈ। ਤੁਸੀਂ ਚਾਹੋ ਤਾਂ ਇਨ੍ਹਾਂ ਦਾ ਜੂਸ ਵੀ ਪੀ ਸਕਦੇ ਹੋ। ਹਾਲਾਂਕਿ, ਬਾਹਰੋਂ ਖਰੀਦੇ ਗਏ ਜੂਸ ਵਿੱਚ ਚੀਨੀ ਹੁੰਦੀ ਹੈ, ਜੋ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ।
ਇਹ ਵੀ ਪੜ੍ਹੋ : 8 ਸਾਲ ਦੇ ਗਰੀਬ ਬੱਚੇ ਨੇ ਪਹਿਲੀ ਵਾਰ ਮਨਾਇਆ ਬਰਥਡੇ, ਦੋਸਤਾਂ ਦਾ ਸਰਪ੍ਰਾਈਜ਼ ਵੇਖ ਖੁਸ਼ੀ ਦੇ ਮਾਰੇ ਰੋ ਪਿਆ ਬੱਚਾ
ਹਰੀਆਂ ਸਬਜ਼ੀਆਂ
ਬਰੋਕਲੀ, ਲਾਲ ਪੱਤਾ ਗੋਭੀ, ਕੇਲ ਵਿਟਾਮਿਨ ਸੀ ਨਾਲ ਭਰਪੂਰ ਸਬਜ਼ੀਆਂ ਹਨ। ਇਨ੍ਹਾਂ ਨੂੰ ਖਾਣ ਨਾਲ ਸਾਨੂੰ ਵਿਟਾਮਿਨ ਸੀ ਦੇ ਨਾਲ-ਨਾਲ ਹੋਰ ਪੋਸ਼ਕ ਤੱਤ ਵੀ ਮਿਲਦੇ ਹਨ। ਇਸ ਲਈ ਇਨ੍ਹਾਂ ਨੂੰ ਡਾਈਟ ‘ਚ ਸ਼ਾਮਲ ਕਰਨਾ ਫਾਇਦੇਮੰਦ ਰਹੇਗਾ।
ਵੀਡੀਓ ਲਈ ਕਲਿੱਕ ਕਰੋ : –