ਜ਼ਿਆਦਾਤਰ ਲੋਕ ਮੰਨਦੇ ਹਨ ਕਿ ਚਿਕਨ, ਆਂਡੇ, ਮਾਸ ਤੇ ਮੱਛੀ ਵਰਗੀ ਨਾਨ-ਵੈਜੀਟੇਰੀਅਨ ਚੀਜ਼ਾਂ ਵਿਚ ਹੀ ਸਭ ਤੋਂ ਜ਼ਿਆਦਾ ਪ੍ਰੋਟੀਨ ਪਾਇਆ ਜਾਂਦਾ ਹੈ। ਜੇਕਰ ਤੁਸੀਂ ਵੀ ਅਜਿਹਾ ਸੋਚਦੇ ਹੋ ਤਾਂ ਤੁਸੀਂ ਗਲਤ ਹੋ। ਜੇਕਰ ਤੁਸੀਂ ਸ਼ਾਕਾਹਾਰੀ ਹੋ ਤਾਂ ਤੁਸੀਂ ਪ੍ਰੋਟੀਨ ਨੂੰ ਲੈ ਕੇ ਚਿੰਤਾ ਨਾ ਕਰੋ ਕਿਉਂਕਿ ਅਸੀਂ ਤੁਹਾਨੂੰ ਕੁਝ ਅਜਿਹੇ ਫੂਡਸ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਵਿਚ ਭਰਪੂਰ ਮਾਤਰਾ ਵਿਚ ਪ੍ਰੋਟੀਨ ਪਾਇਆ ਜਾਂਦਾ ਹੈ।
ਪ੍ਰੋਟੀਨ ਮਾਸਪੇਸ਼ੀਆਂ ਦੇ ਵਿਕਾਸ ਤੇ ਮੁਰੰਮਤ ਲਈ ਜ਼ਰੂਰੀ ਹੈ। ਨਾਲ ਇਹ ਹੱਡੀਆਂ ਨੂੰ ਮਜ਼ਬੂਤੀ ਦਿੰਦਾ ਹੈ। ਪ੍ਰੋਟੀਨ ਦੀ ਕਮੀ ਨਾਲ ਤੁਸੀਂ ਹਮੇਸ਼ਾ ਥਕਾਵਟ, ਕਮਜ਼ੋਰੀ, ਖੂਨ ਦੀ ਕਮੀ ਤੇ ਸੁਸਤੀ ਮਹਿਸੂਸ ਕਰ ਸਕਦੇ ਹੋ।
ਦਾਲ
ਦਾਲ ਨੂੰ ਪੌਸ਼ਕ ਤੱਤਾਂ ਦਾ ਖਜ਼ਾਨਾ ਮੰਨਿਆ ਜਾਂਦਾ ਹੈ ਜੋ ਪਕਣ ‘ਤੇ ਹਰੇਕ ਕੱਪ ਲਗਭਗ 18 ਗ੍ਰਾਮ ਪ੍ਰੋਟੀਨ ਪ੍ਰਦਾਨ ਕਰਦੀ ਹੈ। ਇਸ ਦਾ ਸੇਵਨ ਕਈ ਤਰ੍ਹਾਂ ਤੋਂ ਕੀਤਾ ਜਾ ਸਕਦਾ ਹੈ ਜਿਵੇਂ ਸੂਪ, ਸਲਾਦ ਜਾਂ ਇਥੋਂ ਤੱਕ ਕਿ ਵੈੱਜੀ ਬਰਗਰ ਵਰਗੇ ਪਕਵਾਨਾਂ ਨੂੰ ਵੀ ਮਾਸ ਦੇ ਬਦਲ ਵਜੋਂ ਇਸਤੇਮਾਲ ਕੀਤਾ ਜਾ ਸਕਦਾ ਹੈ।
ਸੋਇਆਬੀਨ
ਜੋ ਲੋਕ ਸ਼ਾਕਾਹਾਰੀ ਡਾਇਟ ਫੋਲੋ ਕਰਦੇ ਹਨ ਉਨ੍ਹਾਂ ਲਈ ਸੋਇਆਬੀਨ ਪ੍ਰੋਟੀਨ ਦਾ ਰਿਚ ਸੋਰਸ ਮੰਨਿਆ ਜਾਂਦਾ ਹੈ। ਆਮ ਤੌਰ ‘ਤੇ ਲੋਕ ਇਸ ਦੀ ਕਰੀ ਬਣਾ ਕੇ ਖਾਣਾ ਪਸੰਦ ਕਰਦੇ ਹਨ ਜੋ ਕਾਫੀ ਸੁਆਦੀ ਹੁੰਦੀ ਹੈ। ਜੇਕਰ ਰੈਗੂਲਰ ਇਸ ਦੇ ਸੇਵਨ ਕਰਾਂਗੇ ਤਾਂ ਸਰੀਰ ਵਿਚ ਪ੍ਰੋਟੀਨ ਦੀ ਕਮੀ ਨਹੀਂ ਹੋਵੇਗੀ।
ਕਿਵਨੋਆ
ਕਿਵਨੋਆ ਇਕ ਪੂਰਨ ਪ੍ਰੋਟੀਨ ਰਿਚ ਵਜੋਂ ਮੰਨਿਆ ਜਾਂਦਾ ਹੈ। ਇਸ ਫੂਡ ਵਿਚ ਸਾਰੇ 9 ਜ਼ਰੂਰੀ ਅਮੀਨੋ ਐਸਿਡਸ ਪਾਏ ਜਾਂਦੇ ਹਨ। ਇਹ ਪਕਣ ‘ਤੇ ਲਗਭਗ 8 ਗ੍ਰਾਮ ਪ੍ਰੋਟੀਨ ਪ੍ਰਤੀ ਕੱਪ ਪ੍ਰਦਾਨ ਕਰਦਾ ਹੈ। ਇਸ ਲਈ ਜ਼ਿਆਦਾਤਰ ਡਾਇਟੀਸ਼ੀਅਨ ਇਸ ਨੂੰ ਰੈਗੂਲਰ ਡਾਇਟ ਵਿਚ ਸ਼ਾਮਲ ਕਰਨ ਦੀ ਸਲਾਹ ਦਿੰਦੇ ਹਨ।
ਟੋਫੂ
ਟੋਫੂ ਇਕ ਸੋਇਆਬੀਨ ਬੇਸਡ ਫੂਡ ਪ੍ਰੋਡਕਟ ਹੈ ਜੋ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ। ਜੇਕਰ ਤੁਸੀਂ ਅੱਧਾ ਕੱਪ ਟੋਫੂ ਖਾਓਗੇ ਤਾਂ ਤੁਹਾਡੇ ਸਰੀਰ ਨੂੰ ਲਗਭਗ 15 ਗ੍ਰਾਮ ਪ੍ਰੋਟੀਨ ਮਿਲੇਗਾ। ਇਹ ਦਿਖਣ ਵਿਚ ਪਨੀਰ ਵਰਗਾ ਲਗਦਾ ਹੈ ਪਰ ਇਹ ਵੱਖ ਹੈ। ਇਸ ਨੂੰ ਤੁਸੀਂ ਕਈ ਤਰ੍ਹਾਂ ਤੋਂ ਪਕਾ ਸਕਦੇ ਹੋ। ਇਸ ਦਾ ਸੁਆਦ ਵੀ ਬੇਹਤਰੀਨ ਹੁੰਦਾ ਹੈ।
ਗ੍ਰੀਨ ਯੋਗਰਟ
ਇਹ ਉਨ੍ਹਾਂ ਲੋਕਾਂ ਲਈ ਜੋ ਆਪਣੇ ਭੋਜਨ ਵਿਚ ਡੇਅਰੀ ਪ੍ਰੋਡਕਟ ਨੂੰ ਸ਼ਾਮਲ ਕਰਨਾ ਚਾਹੁੰਦੇ ਹਨ। ਗ੍ਰੀਕ ਯੋਗਰਟ ਪ੍ਰੋਟੀਨ ਦਾ ਇਕ ਰਿਚ ਸੋਰਸ ਹੈ, ਇਸ ਦੀ ਪ੍ਰਤੀ 6 ਔਂਸ ਦੀ ਮਾਤਰਾ ਲੈਣ ਨਾਲ ਲਗਭਗ 10 ਗ੍ਰਾਮ ਪ੍ਰੋਟੀਨ ਹਾਸਲ ਹੁੰਦਾ ਹੈ। ਇਹ ਪ੍ਰੋਬਾਇਓਟਿਕਸ ਨਾਲ ਵੀ ਭਰਪੂਰ ਹੁੰਦਾ ਹੈ ਜਿਸ ਨਾਲ ਪਾਚਣ ਸਹੀ ਰਹਿੰਦਾ ਹੈ।
ਵੀਡੀਓ ਲਈ ਕਲਿੱਕ ਕਰੋ : –