ਸੋਮਵਾਰ ਨੂੰ ਲਗਾਤਾਰ ਦੂਜੇ ਦਿਨ ਪਰਾਲੀ ਸਾੜਨ ਦੇ ਮਾਮਲਿਆਂ ਨੇ ਬੀਤੇ ਸਾਲ ਦਾ ਰਿਕਾਰਡ ਤੋੜ ਦਿੱਤਾ। ਸੂਬੇ ਵਿਚ 2060 ਥਾਵਾਂ ‘ਤੇ ਪਰਾਲੀ ਸੜੀ ਜਦੋਂਕਿ ਸਾਲ 2022 ਵਿਚ ਅੱਜ ਦੇ ਹੀ ਦਿਨ 599 ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ ਸਨ। ਇਸ ਨਾਲ ਮੌਜੂਦਾ ਸੀਜਨ ਵਿਚ ਪਰਾਲੀ ਸਾੜਨ ਦੇ ਹੁਣ ਤੱਕ ਦੇ ਕੁੱਲ ਮਾਮਲਿਆਂ ਦੀ ਗਿਣਤੀ ਵਧ ਕੇ 19463 ਹੋ ਗਈ। ਸੋਮਵਾਰ ਨੂੰ ਪੰਜਾਬ ਦੇ ਮੁੱਖ ਸ਼ਹਿਰਾਂ ਦੀ ਏਅਰ ਕੁਆਲਟੀ ਇੰਡੈਕਸ ਖਰਾਬ ਸ਼੍ਰੇਣੀ ਵਿਚ ਰਿਹਾ।
ਸਰਕਾਰ ਦੇ ਦਾਅਵਿਆਂ ਦੇ ਉਲਟ ਪੰਜਾਬ ਵਿਚ ਸੋਮਵਾਰ ਨੂੰ ਜ਼ਿਆਦਾ ਪਰਾਲੀ ਸਾੜੀ ਗਈ ਤੇ 2060 ਨਵੇਂ ਮਾਮਲੇ ਸਾਹਮਣੇ ਆਏ। ਇਨ੍ਹਾਂ ਵਿਚੋਂ ਸਭ ਤੋਂ ਵੱਧ 509 ਮਾਮਲੇ ਸੰਗਰੂਰ ਤੋਂ ਰਿਪੋਰਟ ਹੋਏ ਜਦੋਂ ਕਿ 195 ਮਾਨਸਾ, 110 ਮੋਗਾ, 122 ਫਰੀਦਕੋਟ, 146 ਫਿਰੋਜ਼ਪੁਰ, 210 ਬਠਿੰਡਾ, 189 ਬਰਨਾਲਾ, 70 ਜਲੰਧਰ, 61 ਕਪੂਰਥਲਾ, 89 ਲੁਧਿਆਣਾ, 77 ਮੁਕਤਸਰ, 89 ਪਟਿਆਲਾ ਤੇ 47 ਮਾਮਲੇ ਤਰਨਤਾਰਨ ਤੋਂ ਸਾਹਮਣੇ ਆਏ।
ਇਹ ਵੀ ਪੜ੍ਹੋ : ਪ੍ਰਦੂਸ਼ਣ ‘ਤੇ SC ਦੀ ਪੰਜਾਬ ਸਰਕਾਰ ਨੂੰ ਫਟਕਾਰ, ਕਿਹਾ-‘ਸਿਆਸੀ ਦੋਸ਼ਾਂ ਦੀ ਖੇਡ ਬੰਦ ਕਰੋ, ਇਹ ਲੋਕਾਂ ਨੂੰ ਮਾਰਨ ਵਾਂਗ ਹੈ’
ਅੰਮ੍ਰਿਤਸਰ ਦਾ AQI ਪੱਧਰ 316 ਦੇ ਬੇਹੱਦ ਖਰਾਬ ਸ਼੍ਰੇਣੀ ਵਿਚ ਪਹੁੰਚ ਗਿਆ। ਦੂਜੇ ਪਾਸੇ ਬਠਿੰਡਾ ਦਾ 288, ਜਲੰਧਰ ਦਾ 222, ਖੰਨਾ ਦਾ 225, ਲੁਧਿਆਣਾ ਦਾ 282, ਮੰਡੀ ਗੋਬਿੰਦਗੜ੍ਹ ਦਾ 256 ਤੇ ਪਟਿਆਲਾ ਦਾ 219 ਦਰਜ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ : –