ਜੇਕਰ ਤੁਸੀਂ ਵੀ Gmail ਯੂਜ਼ਰ ਹੋ ਤਾਂ ਤੁਹਾਡੇ ਲਈ ਵੱਡੀ ਖਬਰ ਹੈ। ਤੁਹਾਡੀ ਇਕ ਗਲਤੀ ਨਾਲ ਤੁਹਾਡਾ ਸਾਲਾਂ ਪੁਰਾਣਾ ਜੀਮੇਲ ਅਕਾਊਂਟ ਡਿਲੀਟ ਹੋ ਸਕਦਾ ਹੈ। ਗੂਗਲ ਨੇ ਕਿਹਾ ਕਿ ਉਹ ਹਜ਼ਾਰਾਂ Gmail ਅਕਾਊਂਟ ਨੂੰ ਡਿਲੀਟ ਕਰੇਗਾ ਅਤੇ ਇਸ ਦੀ ਸ਼ੁਰੂਆਤ ਅਗਲੇ ਮਹੀਨੇ ਦਸੰਬਰ ਤੋਂ ਹੋਣ ਜਾ ਰਹੀ ਹੈ। ਇਸ ਲਈ ਗੂਗਲਰ ਨੇ ਇਕ ਡੈੱਡਲਾਈਨ ਦਿੱਤੀ ਹੈ।
ਗੂਗਲ ਨੇ ਕਿਹਾ ਕਿ ਉਨ੍ਹਾਂ ਸਾਰੇ Gmail ਅਕਾਊਂਟ ਨੂੰ ਡਿਲੀਟ ਕੀਤਾ ਜਾਵੇਗਾ ਜੋ ਦੋ ਸਾਲ ਤੋਂ ਐਕਟਿਵ ਨਹੀਂ ਹਨ। ਹਾਲਾਂਕਿ ਉਨ੍ਹਾਂ ਨੂੰ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਹੈ ਜੋ ਰੈਗੂਲਰ ਜੀਮੇਲ, ਡਾਕਸ, ਕੈਲੇਂਡਰ ਤੇ ਫੋਟੋਆਂ ਵਰਗੇ ਐਪਸ ਦਾ ਇਸਤੇਮਾਲ ਕਰਦੇ ਹਨ। ਗੂਗਲ ਨੇ ਇਸ ਲਈ ਨਵੀਂ ਪਾਲਿਸੀ ਬਣਾਈ ਹੈ। ਗੂਗਲ ਮੁਤਾਬਕ ਜਿਹੜੇ ਅਕਾਊਂਟ ਦਾ ਇਸਤੇਮਾਲ ਨਹੀਂ ਹੋ ਰਿਹਾ ਹੈ, ਉਨ੍ਹਾਂ ‘ਤੇ ਸਾਈਬਰ ਅਟੈਕ ਦੀ ਸੰਭਾਵਨਾ ਸਭ ਤੋਂ ਵੱਧ ਹੈ।
ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡਾ ਗੂਗਲ ਅਕਾਊਂਟ ਡਿਲੀਟ ਨਾ ਹੋਵੇ ਤਾਂ ਤੁਰੰਤ ਆਪਣ ਅਕਾਊਂਟ ਵਿਚ ਲਾਗਇਨ ਕਰੋ। ਜੇਕਰ ਤੁਸੀਂ ਪਾਸਵਰਡ ਭੁੱਲ ਗਏ ਹੋ ਤਾਂ ਰਿਸੈੱਟ ਕਰੋ। ਇਸ ਤੋਂ ਇਲਾਵਾ ਸਕਿਓਰਿਟੀ ਚੈੱਕ ਕਰੋ ਤੇ ਟੂ ਫੈਕਟਰ ਆਰਥੀਟੈਕਸ਼ਨ ਆਦਿ ਨੂੰ ਆਨ ਕਰੋ। ਗੂਗਲ ਦੇ ਇਸ ਫੈਸਲੇ ਨਾਲ ਸਿਰਫ ਪਰਸਨਲ ਗੂਗਲ ਅਕਾਊਂਟ ਹੀ ਪ੍ਰਭਾਵਿਤ ਹੋਣਗੇ, ਨਾ ਕਿ ਸਕੂਲ, ਆਰਗੇਨਾਈਜੇਸ਼ਨ ਤੇ ਬਿਜ਼ਨੈੱਸ ਅਕਾਊਂਟ।
ਇਹ ਵੀ ਪੜ੍ਹੋ : ਸ਼ੁਭਮਨ ਗਿੱਲ ਨੇ ਬਾਬਰ ਆਜਮ ਨੂੰ ਛੱਡਿਆ ਪਿੱਛੇ, ਵਨਡੇ ‘ਚ ਨੰਬਰ-1 ਬੱਲੇਬਾਜ਼ ਬਣਨ ਵਾਲੇ ਚੌਥੇ ਭਾਰਤੀ ਬਣੇ
ਅਕਾਊਂਟ ਨੂੰ ਡਿਲੀਟ ਕਰਨ ਤੋਂ ਪਹਿਲਾਂ ਗੂਗਲ ਅਜਿਹੇ ਯੂਜਰਸ ਨੂੰ ਸਾਰੇ ਨੋਟੀਫਿਕੇਸ਼ਨ ਭੇਜ ਰਿਹਾ ਹੈ ਤੇ ਰਿਕਵਰੀ ਕਰਨ ਲਈ ਕਹਿ ਰਿਹਾ ਹੈ। ਐਲੋਨ ਮਸਕ ਨੇ ਵੀ ਹੁਣੇ ਜਿਹੇ ਕਿਹਾ ਹੈ ਕਿ ਕਈ ਸਾਲਾਂ ਤੋਂ ਇਸਤੇਮਾਲ ਨਾ ਹੋ ਰਹੇ ਐਕਸ (ਟਵਿੱਟਰ) ਅਕਾਊਂਟ ਨੂੰ ਡਿਲੀਟ ਕੀਤਾ ਜਾਵੇਗਾ ਤੇ ਅਕਾਈਵ ਵਿਚ ਪਾਇਆ ਜਾਵੇਗਾ।