ਵੋਡਾਫੋਨ-ਆਈਡੀਆ ਕਾਫੀ ਸਮੇਂ ਤੋਂ ਆਰਥਿਕ ਸੰਕਟ ਨਾਲ ਜੂਝ ਰਹੀ ਹੈ। ਹੁਣ ਉਸ ਲਈ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਕੋਰਟ ਵੱਲੋਂ ਇਨਕਮ ਟੈਕਸ ਵਿਭਾਗ ਨੂੰ ਵੋਡਾਫੋਨ ਆਈਡੀਆ ਨੂੰ 1128 ਕਰੋੜ ਰੁਪਏ ਰਿਫੰਡ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ।
ਬੰਬਈ ਹਾਈਕੋਰਟ ਨੇ ਇਨਕਮ ਟੈਕਸ ਵਿਭਾਗ ਨੂੰ ਨਿਰਦੇਸ਼ ਦਿੱਤਾ ਹੈ। ਇਸ ਤਹਿਤ ਇਨਕਮ ਟੈਕਸ ਵਿਭਾਗ ਨੂੰ ਵੋਡਾਫੋਨ ਆਈਡੀਆ ਲਿਮਟਿਡ ਨੂੰ ਮੁਲਾਂਕਣ ਸਾਲ 2016-2017 ਲਈ ਦੂਰਸੰਚਾਰ ਆਪ੍ਰੇਟਰ ਜ਼ਰੀਏ ਟੈਕਸ ਵਜੋਂ ਭੁਗਤਾਨ ਕੀਤੇ ਗਏ 1,128 ਕਰੋੜ ਰੁਪਏ ਵਾਪਸ ਕਰਨ ਦਾ ਨਿਰਦੇਸ਼ ਦਿੱਤਾ ਹੈ।
ਜਸਟਿਸ ਕੇ.ਆਰ ਸ਼੍ਰੀਰਾਮ ਤੇ ਜਸਟਿਸ ਨੀਲਾ ਗੋਖਲੇ ਦੀ ਬੈਂਚ ਨੇ ਨਿਰਧਾਰਤ 30 ਦਿਨਾਂ ਦੇ ਅੰਦਰ ਆਖਰੀ ਹੁਕਮ ਪਾਸ ਨਾ ਕਰਨ ਵਿਚ ‘ਢਿਲਾਈ ਤੇ ਸੁਸਤੀ’ ਦਿਖਾਉਣ ਤੇ ਇਸਤਰ੍ਹਾਂ ਸਰਕਾਰੀ ਖਜ਼ਾਨੇ ਤੇ ਜਨਤਾ ਨੂੰ ਭਾਰੀ ਨੁਕਸਾਨ ਪਹੁੰਚਾਉਣ ਲਈ ਇਨਕਮ ਟੈਕਸ ਵਿਭਾਗ ਦੇ ਅਸੈਸਿੰਗ ਅਧਿਕਾਰੀ ਖਿਲਾਫ ਨਾਰਾਜ਼ਗੀ ਪ੍ਰਗਟਾਈ।
ਕੋਰਟ ਨੇ ਹੁਕਮ ਵਿਚ ਕਿਹਾ ਕਿ ਕਾਨੂੰਨ ਦੇ ਸਖਤ ਦਾਇਰੇ ਵਿਚ ਕੰਮ ਕਰਨ ਦੀ ਜ਼ਿੰਮੇਵਾਰੀ ਜਿਹੜੇ ਅਧਿਕਾਰੀਆਂ ਨੂੰ ਸੌਂਪੀ ਗਈ ਹੈ ਉਨ੍ਹਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਸਰਕਾਰੀ ਖਜ਼ਾਨੇ ਨੂੰ ਪ੍ਰਭਾਵਿਤ ਕਰਦੀ ਹੈ। ਇਸ ਦਾ ਦੇਸ਼ ਦੀ ਖੁਸ਼ਹਾਲੀ ਤੇ ਆਰਥਿਕ ਸਥਿਰਤਾ ‘ਤੇ ਕਾਫੀ ਅਸਰ ਪੈਂਦਾ ਹੈ।
ਕੋਰਟ ਨੇ ਇਸ ਹੁਕਮ ਦੀ ਕਾਪੀ ਕੇਂਦਰੀ ਵਿੱਤ ਮੰਤਰਾਲੇ ਨੂੰ ਭੇਜਣ ਦਾ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਲਾਪ੍ਰਵਾਹੀ ਤੇ ਸੁਸਤੀ ਲਈ ਜ਼ਿੰਮੇਵਾਰ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜਿਸ ਨਾਲ ਸਰਕਾਰੀ ਖਜ਼ਾਨੇ ਤੇ ਦੇਸ਼ ਦੇ ਨਾਗਰਿਕਾਂ ਨੂੰ ਭਾਰੀ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ : ਕਤਰ ‘ਚ 8 ਭਾਰਤੀਆਂ ਦੀ ਮੌ.ਤ ਦੀ ਸਜ਼ਾ ਖਿਲਾਫ ਭਾਰਤ ਨੇ ਦਾਖਲ ਕੀਤੀ ਅਪੀਲ, ‘ਕਾਊਂਸਲਰ ਅਕਸੈਸ’ ਦਾ ਮਿਲਿਆ ਮੌਕਾ
ਅਦਾਲਤ ਨੇ ਵੋਡਾਫੋਨ ਆਈਡੀਆ ਲਿਮਟਿਡ ਜ਼ਰੀਏ ਦਾਇਰ ਇਕ ਪਟੀਸ਼ਨ ‘ਤੇ ਇਹ ਫੈਸਲਾ ਸੁਣਾਇਆ। ਇਸ ਪਟੀਸ਼ਨ ਵਿਚ ਦਾਅਵਾ ਕੀਤਾ ਗਿਆ ਕਿ ਆਮਦਨ ਟੈਕਸ ਵਿਭਾਗ ਮੁਲਾਂਕਣ ਸਾਲ 2016-17 ਲਈ ਉਸ ਜ਼ਰੀਏ ਭੁਗਤਾਨ ਕੀਤੀ ਗਈ ਰਕਮ ਵਾਪਸ ਵਿਚ ਅਸਫਲ ਰਿਹਾ ਜੋ ਉਸ ਦੀ ਆਮਦਨ ‘ਤੇ ਕਾਨੂੰਨੀ ਟੈਕਸ ਤੋਂ ਵੱਧ ਸੀ।
ਵੀਡੀਓ ਲਈ ਕਲਿੱਕ ਕਰੋ : –