ਦੁਨੀਆ ਵਿੱਚ ਪਹਿਲੀ ਵਾਰ ਅੱਖਾਂ ਦਾ ਟਰਾਂਸਪਲਾਂਟ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਅਮਰੀਕਾ ਦੇ ਨਿਊਯਾਰਕ ਵਿੱਚ ਪਹਿਲੀ ਵਾਰ ਡਾਕਟਰਾਂ ਦੀ ਟੀਮ ਨੇ ਚਿਹਰੇ ਦੀ ਸਰਜਰੀ ਦੌਰਾਨ ਇੱਕ ਬੰਦੇ ਦੀ ਪੂਰੀ ਅੱਖ ਬਦਲ ਦਿੱਤੀ।
ਇਹ ਆਪਰੇਸ਼ਨ ਕਰੀਬ 21 ਘੰਟੇ ਚੱਲਿਆ। ਕਰੀਬ 140 ਡਾਕਟਰਾਂ ਨੇ ਮਿਲ ਕੇ ਇਹ ਸਰਜਰੀ ਕੀਤੀ। ਹੁਣ ਤੱਕ, ਡਾਕਟਰ ਸਿਰਫ ਕੋਰਨੀਆ (ਅੱਖ ਦੀ ਅਗਲੀ ਪਰਤ) ਨੂੰ ਟ੍ਰਾਂਸਪਲਾਂਟ ਕਰ ਰਹੇ ਹਨ। ਅੱਖਾਂ ਦੇ ਟਰਾਂਸਪਲਾਂਟ ਨੂੰ ਇੱਕ ਵੱਡੀ ਪ੍ਰਾਪਤੀ ਮੰਨਿਆ ਜਾ ਰਿਹਾ ਹੈ, ਪਰ ਅਜੇ ਇਹ ਨਹੀਂ ਕਿਹਾ ਜਾ ਸਕਦਾ ਹੈ ਕਿ ਮਰੀਜ਼ ਦੀਆਂ ਅੱਖਾਂ ਦੀ ਰੋਸ਼ਨੀ ਮੁੜ ਆਵੇਗੀ ਜਾਂ ਨਹੀਂ।

NYU ਲੈਂਗੋਨ ਹੈਲਥ ਵਿਖੇ ਸਰਜੀਕਲ ਟੀਮ ਦੀ ਅਗਵਾਈ ਕਰ ਰਹੇ ਡਾ. ਐਡੁਆਰਡੋ ਰੋਡਰਿਗਜ਼ ਨੇ ਕਿਹਾ – ਟ੍ਰਾਂਸਪਲਾਂਟ ਕੀਤੀ ਅੱਖ ਸਿਹਤਮੰਦ ਹੈ। ਖੂਨ ਰੈਟੀਨਾ (ਅੱਖ ਦਾ ਉਹ ਹਿੱਸਾ ਜੋ ਦਿਮਾਗ ਨੂੰ ਤਸਵੀਰ ਭੇਜਦਾ ਹੈ ) ਵੱਲ ਵਹਿ ਰਿਹਾ ਹੈ, ਇਹ ਇੱਕ ਸਕਾਰਾਤਮਕ ਸੰਕੇਤ ਹੈ। ਟਰਾਂਸਪਲਾਂਟ ਕੀਤੀ ਅੱਖ ਸਰਜਰੀ ਦੇ 6 ਮਹੀਨਿਆਂ ਦੇ ਅੰਦਰ ਚੰਗੀ ਤਰ੍ਹਾਂ ਕੰਮ ਕਰਨ ਦੀ ਉਮੀਦ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਹੀ ਇਹ ਕਿਹਾ ਜਾ ਸਕਦਾ ਹੈ ਕਿ ਮਰੀਜ਼ ਦੇਖ ਸਕੇਗਾ ਜਾਂ ਨਹੀਂ।
ਮਰੀਜ਼ ਦਾ ਨਾਂ ਐਰੋਨ ਜੇਮਸ ਹੈ। ਉਸ ਨੂੰ 2021 ਵਿੱਚ ਇੱਕ ਹਾਈ ਵੋਲਟੇਜ ਲਾਈਨ ਦੁਆਰਾ ਬਿਜਲੀ ਦਾ ਕਰੰਟ ਲੱਗ ਗਿਆ ਸੀ। ਇਸ ਕਾਰਨ ਉਸ ਦੇ ਚਿਹਰੇ ਦਾ ਖੱਬਾ ਪਾਸਾ, ਨੱਕ, ਮੂੰਹ ਅਤੇ ਖੱਬੀ ਅੱਖ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਸੀ।
ਇਹ ਵੀ ਪੜ੍ਹੋ : ਸੱਟੇਬਾਜ਼ਾਂ ਖਿਲਾਫ਼ ਐਕਸ਼ਨ ‘ਚ ਆਈ ਪੁਲਿਸ, 35 ਸਾਲਾਂ ਤੋਂ ਚੱਲ ਰਹੇ ਜੂਏ ਦੇ ਅੱਡੇ ‘ਤੇ ਛਾਪਾ ਮਾਰ 8 ਦਬੋਚੇ
ਡਾਕਟਰਾਂ ਨੇ ਕਿਹਾ ਕਿ ਜੇਮਸ ਨੂੰ 7200 ਵੋਲਟ ਦਾ ਝਟਕਾ ਲੱਗਾ ਸੀ। ਕਾਫੀ ਮਿਹਨਤ ਤੋਂ ਬਾਅਦ ਚਿਹਰੇ ਦੀ ਸਰਜਰੀ ਕੀਤੀ ਗਈ ਅਤੇ ਉਸ ਦਾ ਅੱਧਾ ਚਿਹਰਾ ਬਦਲ ਦਿੱਤਾ ਗਿਆ। ਇਸ ਦੌਰਾਨ ਖੱਬੀ ਅੱਖ ਵੀ ਬਦਲ ਗਈ। ਰਿਪੋਰਟ ਮੁਤਾਬਕ 30 ਸਾਲਾ ਵਿਅਕਤੀ ਨੇ ਜੇਮਸ ਨੂੰ ਆਪਣਾ ਚਿਹਰਾ ਅਤੇ ਅੱਖਾਂ ਦਾਨ ਕੀਤੀਆਂ।
ਵੀਡੀਓ ਲਈ ਕਲਿੱਕ ਕਰੋ : –
























