ਵਨਡੇ ਵਿਸ਼ਵ ਕੱਪ 2023 ‘ਚ ਭਾਰਤੀ ਟੀਮ ਦੇ ਗੇਂਦਬਾਜ਼ਾਂ ਨੇ ਆਸਟ੍ਰੇਲੀਆ ਤੋਂ ਬਹੁਤ ਹੀ ਖਾਸ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਦਰਅਸਲ, ਭਾਰਤੀ ਗੇਂਦਬਾਜ਼ਾਂ ਨੇ ਵਿਸ਼ਵ ਕੱਪ ਦੇ ਇੱਕ ਹੀ ਸੈਸ਼ਨ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਦਾ ਰਿਕਾਰਡ ਬਣਾਇਆ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਆਸਟ੍ਰੇਲੀਆਈ ਗੇਂਦਬਾਜ਼ਾਂ ਦੇ ਨਾਂ ਦਰਜ ਸੀ, ਜਿਨ੍ਹਾਂ ਨੇ 2007 ਵਿਸ਼ਵ ਕੱਪ ‘ਚ 97 ਵਿਕਟਾਂ ਲਈਆਂ ਸਨ। ਪਰ ਹੁਣ ਭਾਰਤੀ ਗੇਂਦਬਾਜ਼ਾਂ ਨੇ ਇਹ ਅੰਕੜਾ ਪਾਰ ਕਰ ਲਿਆ ਹੈ। ਭਾਰਤੀ ਗੇਂਦਬਾਜ਼ਾਂ ਨੇ ਫਾਈਨਲ ਵਿੱਚ ਆਸਟਰੇਲੀਆ ਖ਼ਿਲਾਫ਼ ਇਹ ਉਪਲਬਧੀ ਹਾਸਲ ਕੀਤੀ।
ਵਿਸ਼ਵ ਕੱਪ 2023 ਦਾ ਫਾਈਨਲ ਮੁਕਾਬਲਾ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਚੱਲ ਰਿਹਾ ਹੈ। ਮੈਚ ਦੀ ਦੂਜੀ ਪਾਰੀ ‘ਚ ਗੇਂਦਬਾਜ਼ੀ ਕਰਨ ਆਈ ਟੀਮ ਇੰਡੀਆ ਨੇ 6.6 ਓਵਰਾਂ ‘ਚ ਆਸਟ੍ਰੇਲੀਆ ਦੀਆਂ ਤਿੰਨ ਵਿਕਟਾਂ ਝਟਕਾਈਆਂ, ਜਿਸ ਦੇ ਨਾਲ ਹੀ ਭਾਰਤੀ ਗੇਂਦਬਾਜ਼ਾਂ ਨੇ ਟੂਰਨਾਮੈਂਟ ਦੇ ਇਕ ਐਡੀਸ਼ਨ ‘ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦਾ ਰਿਕਾਰਡ ਆਪਣੇ ਨਾਂ ਕਰ ਲਿਆ।
ਵਿਸ਼ਵ ਕੱਪ ਦੇ ਇੱਕ ਐਡੀਸ਼ਨ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੀਆਂ ਟੀਮਾਂ
98* ਵਿਕਟਾਂ- ਭਾਰਤ, 2023 ਵਿਸ਼ਵ ਕੱਪ
97 ਵਿਕਟਾਂ- ਆਸਟ੍ਰੇਲੀਆ, 2007 ਵਿਸ਼ਵ ਕੱਪ
96 ਵਿਕਟਾਂ- ਆਸਟ੍ਰੇਲੀਆ, 2003 ਵਿਸ਼ਵ ਕੱਪ
90 ਵਿਕਟਾਂ- ਇੰਗਲੈਂਡ ਵਿਸ਼ਵ ਕੱਪ 2019
88 ਵਿਕਟਾਂ- ਦੱਖਣੀ ਅਫਰੀਕਾ, 2023 ਵਿਸ਼ਵ ਕੱਪ।
ਇਹ ਵੀ ਪੜ੍ਹੋ : World Cup 2023 : ਚੰਡੀਗੜ੍ਹ ‘ਚ ਆਟੋ ਡਰਾਈਵਰ ਦਾ ਐਲਾਨ- ‘ਭਾਰਤ ਮੈਚ ਜਿੱਤਿਆ ਤਾਂ 5 ਦਿਨ ਰਹੇਗੀ ਫ੍ਰੀ ਸਰਵਿਸ’
ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ 50 ਓਵਰਾਂ ‘ਚ 240 ਦੌੜਾਂ ‘ਤੇ ਆਲ ਆਊਟ ਹੋ ਗਈ। ਟੀਮ ਲਈ ਕੇਐਲ ਰਾਹੁਲ ਨੇ 107 ਗੇਂਦਾਂ ਵਿੱਚ 66 ਦੌੜਾਂ ਦੀ ਸਭ ਤੋਂ ਵੱਡੀ ਪਾਰੀ ਖੇਡੀ, ਜਿਸ ਵਿੱਚ 1 ਚੌਕਾ ਸ਼ਾਮਲ ਸੀ। ਇਸ ਤੋਂ ਇਲਾਵਾ ਵਿਰਾਟ ਕੋਹਲੀ ਨੇ 63 ਗੇਂਦਾਂ ‘ਚ 4 ਚੌਕੇ ਲਗਾ ਕੇ 54 ਦੌੜਾਂ ਬਣਾਈਆਂ। ਕਪਤਾਨ ਰੋਹਿਤ ਸ਼ਰਮਾ ਨੇ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ 31 ਗੇਂਦਾਂ ‘ਚ 4 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 47 ਦੌੜਾਂ ਬਣਾਈਆਂ। ਹਾਲਾਂਕਿ ਇਸ ਤੋਂ ਇਲਾਵਾ ਸਾਰੇ ਬੱਲੇਬਾਜ਼ ਪੂਰੀ ਤਰ੍ਹਾਂ ਅਸਫਲ ਰਹੇ। ਟੀਮ ਦੇ ਕੁੱਲ 6 ਬੱਲੇਬਾਜ਼ ਸਿੰਗਲ ਅੰਕ ਦੇ ਸਕੋਰ ‘ਤੇ ਆਊਟ ਹੋਏ, ਜਿਨ੍ਹਾਂ ‘ਚ ਸ਼ੁਭਮਨ ਗਿੱਲ, ਸ਼੍ਰੇਅਸ ਅਈਅਰ, ਜਡੇਜਾ, ਸ਼ਮੀ ਅਤੇ ਬੁਮਰਾਹ ਸ਼ਾਮਲ ਸਨ।
ਵੀਡੀਓ ਲਈ ਕਲਿੱਕ ਕਰੋ : –