ਏਲਿਸਾ ਡਰੂਮਾਂਡ ਦੀ ਉਮਰ 28 ਸਾਲ ਹੈ ਅਤੇ ਉਸ ਨੇ ਆਪਣੇ ਤੋਂ 23 ਸਾਲ ਬੱਚੇ ਵਿਅਕਤੀ ਟੌਮ ਨਾਲ ਵਿਆਹ ਕੀਤਾ ਹੈ। 51 ਸਾਲ ਦੇ ਟੌਮ ਨਾਲ ਉਸ ਦੀ ਮੁਲਾਕਾਤ ਮਿਲਟਰੀ ਵਿਚ ਕੰਮ ਕਰਨ ਦੌਰਾਨ ਹੋਈ। ਢਾਈ ਸਾਲ ਦੇ ਰਿਸ਼ਤੇ ਦਾ ਬਾਅਦ ਉਨ੍ਹਾਂ ਨੇ ਸਗਾਈ ਕਰ ਲਈ। ਉਸ ਸਮੇਂ ਏਲਿਸਾ ਆਪਣੀ ਪੜ੍ਹਾਈ ਤੇ ਕੰਮ ਵਿਚ ਕਾਫੀ ਉਲਝੀ ਹੋਈ ਸੀ।
ਏਲਿਸਾ ਨੂੰ ਲੱਗਾ ਕਿ ਸ਼ਾਇਦ ਟੌਪ ਉਸ ਨੂੰ ਘਰ ‘ਤੇ ਹੀ ਰੱਖੇਗਾ। ਅਜਿਹੇ ਵਿਚ ਉਸ ਨੇ ਮਿਲਟਰੀ ਦੀ ਨੌਕਰੀ ਛੱਡਣ ਦਾ ਫੈਸਲਾ ਲਿਆ ਤੇ ਖੁਦ ਨੂੰ ਹਾਊਸਵਾਈਫ ਦੇ ਤੌਰ ‘ਤੇ ਨੌਕਰੀ ਲਈ ਤਿਆਰ ਕਰ ਲਿਆ। ਉਹ ਹੁਣ ਖੁਦ ਘਰ ‘ਤੇ ਰਹਿੰਦੀ ਹੈ ਤੇ ਪਤੀ ਦੇ ਘਰ ਤੇ ਉਸ ਦਾ ਖਿਆਲ ਰੱਖਦੀ ਹੈ। ਇਸ ਦੇ ਬਦਲੇ ਉਸ ਨੂੰ ਹਰ ਮਹੀਨੇ 33,000 ਰੁਪਏ ਮਿਲਦੇ ਹਨ ਜਿਸ ਨਾਲ ਉਸ ਦੇ ਆਪਣੇ ਖਰਚੇ ਪੂਰੇ ਹੁੰਦੇ ਹਨ।
ਏਲਿਸਾ ਦੱਸਦੀ ਹੈ ਕਿ ਉਹ ਖਾਣਾ ਬਣਾਉਣ, ਸਫਾਈ ਕਰਨ ਤੇ ਕੱਪੜੇ ਧੋਣ ਵਰਗੇ ਕੰਮ ਕਰਦੀ ਹੈ।ਉਸ ਦੇ ਪਤੀ ਦਿਨ ਵਿਚ 10 ਘੰਟੇ ਕੰਮ ਕਰਦੇ ਹਨ ਤਾਂ ਕਿ ਉਹ ਘਰ ਤੇ ਪਤਨੀ ਦੀ ਦੇਖਭਾਲ ਕਰ ਸਕਣ। ਏਲਿਸਾ ਦਾ ਦਾਅਵਾ ਹੈ ਕਿ ਹਾਊਸਵਾਈਫ ਵਜੋਂ ਉਸ ਨੂੰ ਉਨ੍ਹਾਂ ਨੌਕਰੀਆਂ ਤੋਂ ਵੱਧ ਸਹੂਲਤਾਂ ਤੇ ਪੇਮੈਂਟ ਮਿਲਦੀ ਹੈ, ਜੋ ਉਹ ਪਹਿਲਾਂ ਕਰਦੀ ਸੀ। ਉਸ ਨੂੰ ਸਕਿਓਰਿਟੀ ਤੇ ਹੈਲਥ ਇੰਸ਼ੋਰੈਂਸ ਦਾ ਵੀ ਪਲਾਨ ਮਿਲ ਰਿਹਾ ਹੈ।
ਉਸ ਦੇ ਪਤੀ ਟੌਮ ਦਾ ਕਹਿਣਾ ਹੈ ਕਿ ਜਦੋਂ ਤੱਕ ਉਹ ਏਲਿਸਾ ਨੂੰ ਨਹੀਂ ਮਿਲੇ, ਉਨ੍ਹਾਂ ਨੂੰ ਅੰਦਾਜ਼ਾ ਹੀ ਨਹੀਂ ਸੀ ਕਿ ਉਹ ਇਕ ਰਵਾਇਤੀ ਪਤਨੀ ਚਾਹੁੰਦੇ ਹਨ। ਉਨ੍ਹਾਂ ਨੇ ਆਪਣੀ ਪਤਨੀ ਨੂੰ ਪੁੱਛਿਆਕਿ ਉਨ੍ਹਾਂ ਨੂੰ ਹਰ ਹਫਤੇ ਕਿੰਨੇ ਪੈਸੇ ਚਾਹੀਦੇ ਹਨ। ਉਸ ਦੇ ਜਵਾਬ ਵਿਚ ਏਲਿਸਾ ਨੇ 8000 ਰੁਪਏ ਦੀ ਡਿਮਾਂਡ ਰੱਖੀ ਜੋ ਉਸ ਨੂੰ ਮਿਲਦੇ ਹਨ।
ਬਹੁਤ ਸਾਰੇ ਲੋਕਾਂ ਨੇ ਏਲਿਸਾ ਨੂੰ ਗੋਲਡ ਡਿਗਰ ਦਾ ਵੀ ਟੈਗ ਦਿੱਤਾ ਪਰ ਉਸ ਦਾ ਕਹਿਣਾ ਹੈ ਕਿ ਬਾਕੀ ਪਤਨੀਆਂ ਦੀ ਤਰ੍ਹਾਂ ਆਪਣੇ ਪਤੀ ਦਾ ਜ਼ਿਆਦਾ ਪੈਸਾ ਖਰਚ ਨਹੀਂ ਕਰਾਉਂਦੀ।ਉਹ ਕਾਫੀ ਚੰਗੇ ਤਰੀਕੇ ਨਾਲ ਪੈਸੇ ਖਰਚ ਕਰਦੀ ਹੈ। ਹੁਣ ਏਲਿਸਾ ਦੂਜੀਆਂ ਔਰਤਾਂ ਨੂੰ ਵੀ ਸਲਾਹ ਦੇ ਰਹੀ ਹੈ ਕਿ ਹਾਊਸਵਾਈਫ ਬਣਨਾ ਨੌਕਰੀ ਕਰਨ ਤੋਂ ਬੇਹਤਰ ਹੈ।