ਵ੍ਹਟਸਐਪ ਵੱਲੋਂ ਨਵਾਂ ਅਪਡੇਟ ਜਾਰੀ ਕੀਤਾ ਗਿਆ ਹੈ। ਇਹ ਅਪਡੇਟ ਫਿਲਹਾਲ ਆਈਓਐੱਸ ਯੂਜਰਸ ਲਈ ਹੈ ਜਿਸ ਨੂੰ ਜਲਦ ਐਂਡ੍ਰਾਇਡ ਯੂਜਰਸ ਲਈ ਉਪਲਬਧ ਕਰਾਇਆ ਜਾਵੇਗਾ। ਇਸ ਲਈ ਤੁਹਾਨੂੰ ਈਮੇਲ ਵ੍ਹਟਸਐਪ ਨਾਲ ਲਿੰਕ ਕਰਨਾ ਹੋਵੇਗਾ। ਵ੍ਹਟਸਐਪ ਈਮੇਲ ਵੈਰੀਫਿਕੇਸ਼ਨ ਫੀਚਰ ਸ਼ੁਰੂ ਕਰ ਰਿਹਾ ਹੈ।ਇਸ ਵਿਚ ਈਮੇਲ ਨਾਲ ਵ੍ਹਟਸਐਪ ਅਕਾਊਂਟ ਵੈਰੀਫਾਈਨ ਕੀਤਾ ਜਾ ਸਕੇਗਾ। ਇਸ ਤੋਂ ਪਹਿਲਾਂ ਤੱਕ ਇਹ ਸਹੂਲਤ ਸਿਰਫ ਮੋਬਾਈਲ ਨੰਬਰ ‘ਤੇ ਸੀ ਜਿਸ ਵਿਚ ਮੈਸੇਜ ਜ਼ਰੀਏ ਅਕਾਊਂਟ ਨੂੰ ਵੈਰੀਫਾਈ ਕੀਤਾ ਜਾਂਦਾ ਸੀ।
ਭਾਰਤ ਵਿਚ ਕੁਝ ਅਜਿਹੇ ਇਲਾਕੇ ਮੌਜੂਦ ਹਨ ਜਿਥੇ ਮੋਬਾਈਲ ਨੈਟਵਰਕ ਦੀ ਕਵਰੇਜ ਓਨੀ ਚੰਗੀ ਨਹੀਂ ਹੈ। ਅਜਿਹੇ ਵਿਚ ਵ੍ਹਟਸਐਪ ਵੱਲੋਂ ਈ-ਮੇਲ ਵੈਰੀਫਿਕੇਸ਼ਨ ਪ੍ਰੋਸੈੱਸ ਨੂੰ ਸ਼ੁਰੂ ਕੀਤਾ ਗਿਆ ਹੈ। ਇਸ ਵਿਚ ਵਾਈ-ਫਾਈਨ ਜਾਂ ਬ੍ਰਾਂਬੈਂਡ ਕਨੈਕਟਵਿਟੀ ਦੀ ਮਦਦ ਨਾਲ ਚੱਲਣ ਵਾਲੇ ਈ-ਮੇਲ ਨਾਲ ਅਕਾਊਂਟ ਵੈਰੀਫਾਈ ਕੀਤਾ ਜਾ ਸਕੇਗਾ। ਇਹ ਫੀਟਰ ਨੂੰ ਗਲੋਬਲੀ ਰੋਲਆਊਟ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵ੍ਹਟਸਐਪ ਵੱਲੋਂ AI ਚੈਟਬਾਟ ਇੰਟੀਗ੍ਰੇਸਨ ਸਹਲੂਤ ਐਂਡ੍ਰਾਇਡ ਬੀਟਾ ਵਰਜਨ ਲਈ ਸ਼ੁਰੂ ਕਰ ਦਿੱਤੀ ਗਈ ਹੈ।
- ਵ੍ਹਟਸਐਪ ਯੂਜਰਸ ਆਸਾਨੀ ਨਾਲ ਈ-ਮੇਲ ਨੂੰ ਲਿੰਕ ਕਰ ਸਕਦੇ ਹਨ।
- ਇਸ ਲਈ ਸਭ ਤੋਂ ਪਹਿਲਾਂ ਤੁਹਾਨੂੰ ਵ੍ਹਟਸਐਪ ਅਕਾਊਂਟ ਸੈਟਿੰਗ ਆਪਸ਼ਨ ਵਿਚ ਜਾਣਾ ਹੋਵੇਗਾ।
- ਇਸ ਦੇ ਬਾਅਦ ਅਕਾਊਂਟ ਆਪਸ਼ਨ ‘ਤੇ ਵਿਜਟ ਕਰਨਾ ਹੋਵੇਗਾ।
- ਫਿਰ E-mail Address ਆਪਸ਼ਨ ‘ਚ ਜਾਣਾ ਹੋਵੇਗਾ।
- ਇਸ ਦੇ ਬਾਅਦ 6 ਡਿਜੀਟ ਕੋਡ ਰਿਸੀਵ ਕਰਨ ਦੇ ਆਪਸ਼ਨ ਨੂੰ ਆਨ ਕਰਨਾ ਹੋਵੇਗਾ।