ਜਿਵੇਂ ਹੀ ਮੌਸਮ ਬਦਲਦਾ ਹੈ, ਸਭ ਤੋਂ ਪਹਿਲਾਂ ਲੋਕਾਂ ਨੂੰ ਸਰਦੀ-ਜ਼ੁਕਾਮ ਦੀ ਸ਼ਿਕਾਇਤ ਹੋਣ ਲੱਗਦੀ ਹੈ। ਇਹ ਸਮੱਸਿਆ ਬੱਚਿਆਂ ਦੀ ਕਮਜ਼ੋਰ ਪ੍ਰਤੀਰੋਧਕ ਸਮਰੱਥਾ ਦੇ ਕਾਰਨ ਜ਼ਿਆਦਾ ਪਰੇਸ਼ਾਨ ਕਰਦੀ ਹੈ। ਜੇ ਤੁਸੀਂ ਵੀ ਮੌਸਮ ਬਦਲਦੇ ਹੀ ਜ਼ੁਕਾਮ ਅਤੇ ਖਾਂਸੀ ਦਾ ਸ਼ਿਕਾਰ ਹੋ ਜਾਂਦੇ ਹੋ ਤਾਂ ਸ਼ਿਆਮਾ ਤੁਲਸੀ ਤੁਹਾਡੀ ਸਮੱਸਿਆ ਤੋਂ ਛੁਟਕਾਰਾ ਪਾਉਣ ਵਿੱਚ ਤੁਹਾਡੀ ਮਦਦ ਕਰ ਸਕਦੀ ਹੈ।
ਆਯੁਰਵੇਦ ਵਿੱਚ ਤੁਲਸੀ ਦੇ ਪੌਦੇ ਨੂੰ ਸਿਹਤ ਲਈ ਵਰਦਾਨ ਮੰਨਿਆ ਗਿਆ ਹੈ। ਤੁਲਸੀ ‘ਚ ਮੌਜੂਦ ਔਸ਼ਧੀ ਗੁਣਾਂ ਦੇ ਕਾਰਨ ਘਰ ਦੇ ਬਜ਼ੁਰਗ ਜ਼ੁਕਾਮ ਹੋਣ ‘ਤੇ ਚਾਹ ਜਾਂ ਤੁਲਸੀ ਦਾ ਕਾੜ੍ਹਾ ਪੀਣ ਦੀ ਸਲਾਹ ਦਿੰਦੇ ਹਨ। ਹਾਲਾਂਕਿ, ਬਹੁਤ ਘੱਟ ਲੋਕ ਜਾਣਦੇ ਹਨ ਕਿ ਸ਼ਿਆਮਾ ਤੁਲਸੀ ਤੋਂ ਬਣਿਆ ਕਫ ਸਿਰਪ ਖਾਂਸੀ ਅਤੇ ਜ਼ੁਕਾਮ ਤੋਂ ਜਲਦੀ ਰਾਹਤ ਪਾਉਣ ਲਈ ਵਧੇਰੇ ਕਾਰਗਰ ਹੈ। ਆਓ ਜਾਣਦੇ ਹਾਂ ਕਿ ਸ਼ਿਆਮਾ ਤੁਲਸੀ ਦੀ ਕੀ ਪਛਾਣ ਹੈ ਅਤੇ ਇਸ ਨਾਲ ਅਸਰਦਾਰ ਕਫ ਸਿਰਪ ਕਿਵੇਂ ਬਣਾਇਆ ਜਾਂਦਾ ਹੈ।
ਸ਼ਿਆਮਾ ਤੁਲਸੀ ਨੂੰ ਭਾਰਤ ਦੇ ਕਈ ਹਿੱਸਿਆਂ ਵਿੱਚ ਕ੍ਰਿਸ਼ਨ ਤੁਲਸੀ ਵਜੋਂ ਵੀ ਜਾਣਿਆ ਜਾਂਦਾ ਹੈ। ਕਿਉਂਕਿ ਇਸ ਤੁਲਸੀ ਦਾ ਰੰਗ ਕ੍ਰਿਸ਼ਨ ਭਾਵ ਸ਼ਿਆਮ ਵਰਗਾ ਹੈ। ਕ੍ਰਿਸ਼ਨ ਤੁਲਸੀ ਦੇ ਪੱਤੇ, ਫੁੱਲ ਅਤੇ ਬੀਜ ਜਾਮਨੀ ਰੰਗ ਦੇ ਹੁੰਦੇ ਹਨ, ਜਿਸ ਦੀ ਮਦਦ ਨਾਲ ਤੁਸੀਂ ਇਸ ਪੌਦੇ ਨੂੰ ਆਸਾਨੀ ਨਾਲ ਪਛਾਣ ਸਕਦੇ ਹੋ।
ਇਹ ਵੀ ਪੜ੍ਹੋ : ਸਸਤਾ ਹੀਟਰ ਵਧਾ ਨਾ ਦੇਵੇ ਮੀਟਰ ਦੀ ਰੀਡਿੰਗ, ਖਰੀਦਣ ਤੋਂ ਪਹਿਲਾਂ ਜ਼ਰੂਰ ਚੈੱਕ ਕਰੋ ਇਹ ਚੀਜ਼
ਘਰ ਵਿਚ ਕ੍ਰਿਸ਼ਨ ਤੁਲਸੀ ਤੋਂ ਆਯੁਰਵੈਦਿਕ ਕਫਰ ਸਿਰਪ ਇੰਝ ਕਰੋ ਤਿਆਰ-
ਸ਼ਿਆਮਾ ਤੁਲਸੀ ਦਾ ਕਫ ਸਿਰਪ ਬਣਾਉਣ ਲਈ ਸਭ ਤੋਂ ਪਹਿਲਾਂ ਸ਼ਿਆਮਾ ਤੁਲਸ ਦੀਆਂ 2-3 ਪੱਤੀਆਂ ਤੋਂ ਰਸ ਕੱਢੋ, ਇਸ ਵਿੱਚ 2 ਛੋਟੀ ਚੱਮਚ ਸ਼ਹਿਦ, ਇੱਕ ਚੌਥਾਈ ਚੁਟਕੀ ਸ਼ੁੱਧ ਹਲਦੀ ਅਤੇ ਇੱਕ ਚੌਥਾਈ ਚੁਟਕੀ ਕਾਲੀ ਮਿਰਚ ਦਾ ਪਾਊਡਰ ਮਿਲਾ ਦਿਓ। ਇਸ ਤੋਂ ਬਾਅਦ ਸਾਰੀਆਂ ਚੀਜ਼ਾਂ ਨੂੰ ਮਿਲਾਉਣ ਤੋਂ ਬਾਅਦ 2 ਹਫਤੇ ਤੱਕ ਇਸ ਦਾ ਸੇਵਨ ਕਰੋ। ਧਿਆਨ ਰੱਖੋ ਕਿ ਤੁਸੀਂ ਇਸ ਕਫ ਸਿਰਪ ਦੇ ਦੋ ਛੋਟੇ ਚੱਮਚ ਦਿਨ ਵਿੱਚ 2 ਤੋਂ 3 ਵਾਰ ਲੈ ਸਕਦੇ ਹੋ। ਦੋ ਹਫਤੇ ਬਾਅਦ ਤੁਸੀਂ ਤੁਲਸੀ ਤੋਂ ਬਮੇ ਇਸ ਕਫ ਸਿਰਪ ਦਾ ਸੇਵਨ ਕਰਨਾ ਬੰਦ ਕਰ ਦਿਓ।
ਵੀਡੀਓ ਲਈ ਕਲਿੱਕ ਕਰੋ : –