ਕਿਸੇ ਚੰਗੇ ਰੈਸਟੋਰੈਂਟ ਵਿੱਚ ਖਾਣਾ ਖਾਣ ਤੋਂ ਬਾਅਦ ਬਹੁਤ ਸਾਰੇ ਲੋਕ ਟਿਪ ਵਜੋਂ ਕੁਝ ਪੈਸੇ ਦੇਣਾ ਪਸੰਦ ਕਰਦੇ ਹਨ। ਭਾਰਤ ਵਿੱਚ ਲੋਕ ਆਮ ਤੌਰ ‘ਤੇ 10-20 ਰੁਪਏ ਦੀ ਟਿਪ ਦਿੰਦੇ ਹਨ। ਪਰ, ਕੀ ਹੋਵੇਗਾ ਜਦੋਂ ਤੁਹਾਨੂੰ ਪਤਾ ਲੱਗੇਗਾ ਕਿ ਕਿਸੇ ਨੇ 6 ਲੱਖ ਰੁਪਏ ਟਿਪ ਦੇ ਤੌਰ ‘ਤੇ ਦਿੱਤੇ ਹੋਣ। ਤੁਸੀਂ ਸ਼ਾਇਦ ਇਸ ਗੱਲ ‘ਤੇ ਵਿਸ਼ਵਾਸ ਨਾ ਕਰੋ। ਪਰ, ਇਹ ਸੱਚਮੁੱਚ ਹੋਇਆ ਹੈ। ਹਾਲਾਂਕਿ, ਕਿਸੇ ਨੇ ਜਾਣਬੁੱਝ ਕੇ ਟਿਪ ਦੇ ਤੌਰ ‘ਤੇ ਇੰਨੀ ਵੱਡੀ ਰਕਮ ਨਹੀਂ ਦਿੱਤੀ ਪਰ ਇਹ ਗਲਤੀ ਨਾਲ ਹੋਇਆ ਹੈ।
ਅਮਰੀਕਾ ਵਿੱਚ ਇੱਕ ਮਹਿਲਾ ਗਾਹਕ ਨੇ ਸਬਵੇਅ ਵਿੱਚ ਆਪਣੇ ਸੈਂਡਵਿਚ ਦਾ ਭੁਗਤਾਨ ਕਰਦੇ ਸਮੇਂ ਇਹ ਗਲਤੀ ਕੀਤੀ। ਉਸ ਨੇ ਗਲਤੀ ਨਾਲ $7,000 (ਲਗਭਗ 6 ਲੱਖ ਰੁਪਏ) ਤੋਂ ਵੱਧ ਦੀ ਟਿਪ ਦੇ ਦਿੱਤੀ।
ਵੇਰਾ ਕੋਨਰ ਨੇ ਦੱਸਿਆ ਕਿ ਉਸ ਨੇ 23 ਅਕਤੂਬਰ ਨੂੰ ਆਪਣੇ ਘਰ ਦੇ ਨੇੜੇ ਸਥਿਤ ਸਬਵੇ ਰੈਸਟੋਰੈਂਟ ਤੋਂ ਸੈਂਡਵਿਚ ਆਰਡਰ ਕੀਤਾ ਸੀ। ਇਸਦੀ ਕੀਮਤ $7.54 (628 ਰੁਪਏ) ਸੀ। ਇਸ ਦੌਰਾਨ ਉਸ ਨੇ ਗਲਤੀ ਨਾਲ 7,105.44 ਡਾਲਰ (5,91,951 ਰੁਪਏ) ਦੀ ਟਿਪ ਦਿੱਤੀ। ਕੋਨਰ ਨੇ ਇਹ ਭੁਗਤਾਨ ਬੈਂਕ ਆਫ ਅਮਰੀਕਾ ਕ੍ਰੈਡਿਟ ਕਾਰਡ ਰਾਹੀਂ ਕੀਤਾ ਸੀ।
ਔਰਤ ਨੇ ਦੱਸਿਆ ਕਿ ਭੁਗਤਾਨ ਕਰਦੇ ਸਮੇਂ ਉਸ ਨੇ ਗਲਤੀ ਨਾਲ ਆਪਣੇ ਫੋਨ ਨੰਬਰ ਦੇ ਆਖਰੀ ਛੇ ਅੰਕ ਪਾ ਦਿੱਤੇ। ਉਸ ਨੇ ਸੋਚਿਆ ਕਿ ਉਹ ਸਬਵੇਅ ਲਾਇਲਟੀ ਪੁਆਇੰਟ ਹਾਸਲ ਕਰ ਰਹੀ ਹੈ। ਗਾਹਕ ਨੇ ਦਾਅਵਾ ਕੀਤਾ ਕਿ ਹੁਣ ਤੱਕ ਸਕਰੀਨ ਬਦਲ ਚੁੱਕੀ ਹੋਵੇਗੀ ਅਤੇ ਅਦਾ ਕੀਤੀ ਵਾਧੂ ਰਕਮ ਟਿਪ ਵਿੱਚ ਦਿਖਾ ਰਹੀ ਹੋਵੇਗੀ।
ਇਹ ਵੀ ਪੜ੍ਹੋ : ਪਾਕਿਸਤਾਨ ਦੇ ਵੀਜ਼ਾ ਆਫਿਸ ‘ਚ ਹੋਇਆ ਕੁਝ ਅਜਿਹਾ, ਲੋਕ ਸ਼ਰਮ ਨਾਲ ਹੋ ਗਏ ਪਾਣੀ-ਪਾਣੀ!
ਮਹਿਲਾ ਗਾਹਕ ਨੇ ਕਿਹਾ ਕਿ ਹਫ਼ਤੇ ਦੇ ਅਖੀਰ ਵਿੱਚ ਜਦੋਂ ਉਸ ਨੇ ਆਪਣਾ ਕ੍ਰੈਡਿਟ ਕਾਰਡ ਸਟੇਟਮੈਂਟ ਦੇਖਿਆ ਤਾਂ ਉਹ ਹੈਰਾਨ ਰਹਿ ਗਈ। ਇਸ ਤਰ੍ਹਾਂ ਕੁਝ ਦਿਨਾਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਸ ਨੇ ਅਜਿਹੀ ਗਲਤੀ ਕੀਤੀ ਹੈ। ਕੋਨਰ ਨੇ ਕਿਹਾ ਕਿ ਅਕਾਊਂਟ ਚੈੱਕ ਕਰਨ ਤੋਂ ਬਾਅਦ ਮੇਰੇ ਮੂੰਹੋਂ ‘ਓ ਮਾਈ ਗੌਡ’ ਨਿਕਲਿਆ।
ਉਸ ਨੇ ਕਿਹਾ ਕਿ ‘ਰਸੀਦ ਦੇਖ ਕੇ ਮੈਂ ਬਹੁਤ ਹੈਰਾਨ ਹੋਈ। ਮੈਨੂੰ ਯਾਦ ਆਇਆ ਕਿ ਇਹ ਇੱਕ ਜਾਣਿਆ-ਪਛਾਣਿਆ ਨੰਬਰ ਹੈ। ਇਹ ਮੇਰੇ ਫੋਨ ਦੇ ਆਖਰੀ 6 ਅੰਕ ਸਨ। ਤੁਸੀਂ ਦੱਸੋ ਇੰਨਾ ਵੱਡਾ ਟਿਪ ਕੌਣ ਦੇਵੇਗਾ। ਕੋਨਰ ਨੇ ਕਿਹਾ ਕਿ ਮੈਂ ਇਸ ਬਾਰੇ ਆਪਣੇ ਬੈਂਕ ਨਾਲ ਗੱਲ ਕੀਤੀ ਹੈ। ਮੈਂ ਸੋਚਿਆ ਕਿ ਪੈਸੇ ਵਾਪਸ ਮਿਲਣੇ ਸੌਖੇ ਹੋਣਗੇ, ਪਰ ਅਜਿਹਾ ਨਹੀਂ ਹੋਇਆ। ਬੈਂਕ ਨੇ ਪੈਸੇ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ। ਮੈਂ ਇਸ ਬਾਰੇ ਬਹੁਤ ਪ੍ਰੇਸ਼ਾਨ ਹਾਂ।
ਵੀਡੀਓ ਲਈ ਕਲਿੱਕ ਕਰੋ : –