ਦੁਨੀਆ ਭਰ ਵਿੱਚ 4 ਕਰੋੜ ਮਰੀਜ਼ ਐੱਚਆਈਵੀ ਨਾਲ ਜੂਝ ਰਹੇ ਹਨ। ਸਾਲ 2022 ਵਿੱਚ 630,000 ਮਰੀਜ਼ਾਂ ਨੇ ਏਡਜ਼ ਨਾਲ ਦਮ ਤੋੜਿਆ। ਇਹ ਅੰਕੜੇ ਹੈਰਾਨ ਕਰਨ ਵਾਲੇ ਹਨ। ਇਨ੍ਹਾਂ ਅੰਕੜਿਆਂ ਦੇ ਵਿਚਕਾਰ ਐੱਚਆਈਵੀ ਦੇ ਇੱਕ ਅਜਿਹੇ ਮਾਮਲੇ ਬਾਰੇ ਵੀ ਜਾਣੋ ਜਿਸ ਨੇ ਦੁਨੀਆ ਭਰ ਦੇ ਵਿਗਿਆਨੀਆਂ ਨੂੰ ਹੈਰਾਨ ਕਰ ਦਿੱਤਾ ਹੈ। ਇਹ ਵਿਗਿਆਨੀਆਂ ਵਿੱਚ ਖੋਜ ਦਾ ਵਿਸ਼ਾ ਬਣ ਗਿਆ ਸੀ। ਇਹ ਮਾਮਲਾ ਅਰਜਨਟੀਨਾ ਦੀ ਇੱਕ ਔਰਤ ਦਾ ਸੀ। ਦਿਲਚਸਪ ਗੱਲ ਇਹ ਹੈ ਕਿ ਐਚਆਈਵੀ ਵਾਇਰਸ ਜਿਸ ਦਾ ਅੱਜ ਤੱਕ ਕੋਈ ਪੱਕਾ ਇਲਾਜ ਨਹੀਂ ਲੱਭਿਆ ਗਿਆ, ਉਸ ਔਰਤ ਵਿੱਚ ਆਪਣੇ ਆਪ ਖ਼ਤਮ ਹੋ ਗਿਆ।
ਅਰਜਨਟੀਨਾ ਦੀ ਉਸ ਔਰਤ ‘ਤੇ ਹੋਈ ਰਿਸਰਚ ਵਿੱਚ ਜੋ ਗੱਲਾਂ ਸਾਹਮਣੇ ਆਈਆਂ ਉਹ ਆਰਕਾਈਵਸ ਆਫ ਇੰਟਰਨਲ ਮੈਡੀਸਿਨ ਵਿ4ਚ ਦਰਜ ਹੋਈਆਂ। ਅੱਜ 1 ਦਸੰਬਰ ਨੂੰ ਵਰਲਡ ਏਡਸ ਡੇ ਦੇ ਮੌਕੇ ਜਾਣੋ ਕੀ ਸੀ ਉਹ ਪੂਰਾ ਮਾਮਲਾ।
ਕੀ ਸੀ ਪੂਰਾ ਮਾਮਲਾ?
ਜਰਨਲ ਵਿੱਚ ਛਪੀ ਰਿਪੋਰਟ ਮੁਤਾਬਕ ਔਰਤ ਨੇ ਬਿਨਾਂ ਕਿਸੇ ਥੈਰੇਪੀ (ਏਆਰਟੀ) ਦੇ ਐੱਚਆਈਵੀ ਤੋਂ ਛੁਟਕਾਰਾ ਪਾ ਲਿਆ ਸੀ। ਇਹ ਦੁਨੀਆ ‘ਚ ਅਜਿਹਾ ਦੂਜਾ ਮਾਮਲਾ ਸੀ। ਔਰਤ 8 ਸਾਲਾਂ ਤੋਂ ਵੱਧ ਸਮੇਂ ਤੋਂ ਐੱਚਆਈਵੀ ਨਾਲ ਜੂਝ ਰਹੀ ਸੀ, ਪਰ ਉਸ ਨੇ ਕੋਈ ਥੈਰੇਪੀ ਨਹੀਂ ਲਈ ਸੀ। ਵਿਗਿਆਨੀਆਂ ਨੇ ਉਸ ਦੇ ਇੱਕ ਅਰਬ ਤੋਂ ਵੱਧ ਸੈੱਲਾਂ ਦੀ ਜਾਂਚ ਕੀਤੀ। ਜਾਂਚ ਵਿੱਚ ਐੱਚਆਈਵੀ ਦੀ ਲਾਗ ਦੀ ਪੁਸ਼ਟੀ ਨਹੀਂ ਹੋਈ।
ਵਾਇਰਸ ਕਿਉਂ ਖਤਮ ਹੋਇਆ?
ਐੱਚਆਈਵੀ ਦੇ ਮਾਮਲੇ ਵਿੱਚ, ਵਾਇਰਸ ਮਰੀਜ਼ ਦੀ ਇਮਿਊਨ ਸਿਸਟਮ ਨੂੰ ਪ੍ਰਭਾਵਿਤ ਕਰਦਾ ਹੈ। ਇਸ ਨੂੰ ਕਮਜ਼ੋਰ ਕਰਦਾ ਹੈ। ਰੋਗਾਂ ਨਾਲ ਲੜਨ ਦੀ ਸਮਰੱਥਾ ਘੱਟ ਜਾਂਦੀ ਹੈ। ਨਤੀਜੇ ਵਜੋਂ ਮਰੀਜ਼ਾਂ ਵਿੱਚ ਲਾਗ ਦਾ ਖ਼ਤਰਾ ਵੱਧ ਜਾਂਦਾ ਹੈ। ਅਰਜਨਟੀਨਾ ਦੇ ਮਰੀਜ਼ ਵਿੱਚ ਸਭ ਤੋਂ ਵੱਡਾ ਮੋੜ ਇਮਿਊਨ ਸਿਸਟਮ ਸੀ। ਇੱਕ ਰਿਪੋਰਟ ਵਿੱਚ ਮਾਹਿਰਾਂ ਨੇ ਕਿਹਾ ਕਿ ਮਰੀਜ਼ ਦੀ ਇਮਿਊਨ ਸਿਸਟਮ ਯਾਨੀ ਰੋਗ ਨਾਲ ਲੜਨ ਵਾਲੀ ਪ੍ਰਣਾਲੀ ਅਜਿਹੀ ਸੀ ਕਿ ਇਸਨੇ ਵਾਇਰਸ ਨੂੰ ਖ਼ਤਮ ਕਰ ਦਿੱਤਾ।
ਇਹ ਵੀ ਪੜ੍ਹੋ : ਚਪੇੜਾਂ ਮਾਰ ਕੇ ਕੀਤਾ ਜਾਂਦੈ ਲਾਇਲਾਜ ਬੀਮਾਰੀਆਂ ਦਾ ਇਲਾਜ! ਪਰ ਸਾਵਧਾਨ- ਜਾ ਸਕਦੀ ਏ ਜਾਨ
ਇਸ ਮਾਮਲੇ ਦਾ ਹਵਾਲਾ ਦਿੰਦੇ ਹੋਏ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੁਨੀਆ ਵਿੱਚ ਕੁਝ ਅਜਿਹੇ ਮਰੀਜ਼ ਪਾਏ ਗਏ ਹਨ ਜਿਨ੍ਹਾਂ ਦੀ ਇਮਿਊਨ ਸਿਸਟਮ ਕੁਦਰਤੀ ਤੌਰ ‘ਤੇ ਐੱਚਆਈਵੀ ਦੀ ਲਾਗ ਨਾਲ ਲੜਨ ਦੇ ਸਮਰੱਥ ਹੈ। ਅਜਿਹੇ ਲੋਕਾਂ ਦੀ ਗਿਣਤੀ ਬਹੁਤ ਘੱਟ ਹੈ। ਕੁਝ ਵਿੱਚ ਅਜਿਹੇ ਜੀਨ ਪਾਏ ਗਏ ਹਨ ਜੋ ਇਨਫੈਕਸ਼ਨ ਨੂੰ ਰੋਕਣ ਦਾ ਕੰਮ ਕਰਦੇ ਹਨ। ਮਾਹਰਾਂ ਨੂੰ ਉਮੀਦ ਹੈ ਕਿ ਇਨ੍ਹਾਂ ਮਰੀਜ਼ਾਂ ਉੱਤੇ ਖੋਜ ਨਾਲ ਹੋਰ ਗੰਭੀਰ ਐੱਚਆਈਵੀ ਮਰੀਜ਼ਾਂ ਦੇ ਇਲਾਜ ਵਿੱਚ ਮਦਦ ਮਿਲੇਗੀ।
ਅਜੇ ਤੱਕ ਇਸ ਵਾਇਰਸ ਨਾਲ ਲੜਨ ਦਾ ਕੋਈ ਕਾਰਗਰ ਇਲਾਜ ਨਹੀਂ ਹੈ। ਹਾਲਾਂਕਿ, ਅਜਿਹੇ ਵਿਕਲਪ ਹਨ ਜੋ ਮਰੀਜ਼ ਨੂੰ ਲੰਬੀ ਜ਼ਿੰਦਗੀ ਜੀਉਣ ਵਿੱਚ ਮਦਦ ਕਰ ਸਕਦੇ ਹਨ। ਕੁਝ ਦਵਾਈਆਂ ਅਤੇ ਇਲਾਜ ਹਨ ਜਿਨ੍ਹਾਂ ਨਾਲ ਐੱਚਆਈਵੀ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਹਨਾਂ ਵਿੱਚੋਂ ਇੱਕ ਐਂਟੀ-ਰੇਟਰੋਵਾਇਰਲ ਥੈਰੇਪੀ (ਏਆਰਟੀ) ਹੈ। ਪਰ ਮਰੀਜ਼ ਨੂੰ ਸਾਰੀ ਉਮਰ ਇਨ੍ਹਾਂ ਦੀ ਮਦਦ ਲੈਣੀ ਪੈਂਦੀ ਹੈ। ਜਿਵੇਂ ਹੀ ਇਹ ਇਲਾਜ ਅਤੇ ਦਵਾਈਆਂ ਛੱਡ ਦਿੱਤੀਆਂ ਜਾਂਦੀਆਂ ਹਨ, ਵਾਇਰਸ ਦੁਬਾਰਾ ਤਾਕਤਵਰ ਹੋ ਜਾਂਦਾ ਹੈ।
ਐੱਚਆਈਵੀ ਅਤੇ ਏਡਜ਼ ਵਿੱਚ ਕੀ ਅੰਤਰ ਹੈ?
ਕਲੀਵਲੈਂਡ ਕਲੀਨਿਕ ਦੀ ਰਿਪੋਰਟ ਮੁਤਾਬਕ ਐੱਚ.ਆਈ.ਵੀ. ਅਤੇ ਏਡਜ਼ ‘ਚ ਫਰਕ ਹੈ। HIV ਇੱਕ ਵਾਇਰਸ ਹੈ ਜੋ ਰੋਗੀ ਦੀ ਇਮਿਊਨ ਸਿਸਟਮ ਨੂੰ ਕਮਜ਼ੋਰ ਕਰਦਾ ਹੈ ਜੋ ਬਿਮਾਰੀਆਂ ਨਾਲ ਲੜਦਾ ਹੈ। ਏਡਜ਼ ਇੱਕ ਅਜਿਹੀ ਸਥਿਤੀ ਹੈ ਜਦੋਂ HIV ਦੀ ਲਾਗ ਨੇ ਮਰੀਜ਼ ਦੀ ਇਮਿਊਨ ਸਿਸਟਮ ਨੂੰ ਬੁਰੀ ਤਰ੍ਹਾਂ ਕਮਜ਼ੋਰ ਕਰ ਦਿੱਤਾ ਹੋਵੇ।
ਵੀਡੀਓ ਲਈ ਕਲਿੱਕ ਕਰੋ : –