ਕਈ ਵਾਰ ਜਹਾਜ਼ਾਂ ਦੀ ਅਜੀਬੋ-ਗਰੀਬ ਤਰੀਕੇ ਨਾਲ ਲੈਂਡਿੰਗ ਹੋ ਜਾਂਦੀ ਹੈ। ਕਦੇ ਜਹਾਜ਼ ਹਵਾਵਾਂ ਕਾਰਨ ਅਸਮਾਨ ਵਿੱਚ ਗੋਤੇ ਖਾਂਦੇ ਨਜ਼ਰ ਆਉਂਦੇ ਹਨ। ਕਦੇ ਬੈਲੇਂਸ ਵਿਗੜਨ ਨਾਲ ਇਧਰ-ਉਧਰ ਲੁਢਕਦੇ ਹੋਏ ਰਨਵੇ ‘ਤੇ ਉਤਰਦੇ ਹਨ। ਲੈਂਡਿੰਗ ਵੇਲੇ ਕਈ ਜਹਾਜ਼ਾਂ ਨਾਲ ਹਾਦਸੇ ਹੋ ਚੁੱਕੇ ਹਨ,ਪਰ ਰੂਸ ਵਿੱਚ ਇੱਕ ਹਵਾਈ ਜਹਾਜ਼ ਦੀ ਅਜਿਹੀ ਲੈਂਡਿੰਗ ਹੋਈ ਕਿ ਏਅਰਪੋਰਟ ਅਥਾਰਿਟੀ ਤੱਕ ਹੈਰਾਨ ਰਹਿ ਗਈ ਕਿ ਆਖਿਰ ਇਹ ਕਿੱਦਾਂ ਹੋ ਗਿਆ। ਪਾਇਲਟ ਨੂੰ ਵੀ ਸਮਝ ਨਹੀਂ ਆਇਆ ਕਿ ਉਸ ਨੇ ਇਹ ਲੈਂਡਿੰਗ ਕਿਵੇਂ ਕਰਾ ਦਿੱਤੀ, ਜੋ ਰੂਸ ਦੇ ਦੂਰ-ਦੁਰਾਡੇ ਪੂਰਬ ਵਿੱਚ ਹਵਾਈ ਅੱਡੇ ਕੋਲ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਪੋਲਰ ਏਅਰਲਾਈਨਜ਼ ਦੇ ਐਂਟੋਨੋਵ-24 ਜਹਾਜ਼ YAP217 ਨੇ 30 ਯਾਤਰੀਆਂ ਅਤੇ 4 ਚਾਲਕ ਦਲ ਦੇ ਮੈਂਬਰਾਂ ਨਾਲ 28 ਦਸੰਬਰ ਨੂੰ ਉਡਾਣ ਭਰੀ ਸੀ। ਇਹ ਰੂਸ ਦੇ ਦੂਰ ਪੂਰਬ ਵਿੱਚ ਸਖਾ ਗਣਰਾਜ ਦੀ ਰਾਜਧਾਨੀ ਯਾਕੁਤਸਕ ਤੋਂ ਉੱਤਰ-ਪੂਰਬ ਵੱਲ 1,100 ਕਿਲੋਮੀਟਰ ਦੂਰ ਜ਼ਿਰਯੰਕਾ ਵੱਲ ਜਾ ਰਿਹਾ ਸੀ। ਰਸਤੇ ‘ਚ ਇਹ ਫਲਾਈਟ ਸਰੇਡਨੇਕੋਲਿਮਸਕ ‘ਚ ਰੁਕ ਗਈ ਸੀ ਪਰ ਇੱਥੋਂ ਉਡਾਣ ਭਰਨ ਤੋਂ ਬਾਅਦ ਜਦੋਂ ਜਹਾਜ਼ ਜ਼ਾਇਰੀਅੰਕਾ ਹਵਾਈ ਅੱਡੇ ‘ਤੇ ਪਹੁੰਚਿਆ ਤਾਂ ਰਨਵੇ ਦੀ ਬਜਾਏ ਇਸ ਦੀ ਲੈਂਡਿੰਗ ਕੋਲਿਮਾ ਨਦੀ ‘ਚ ਹੋ ਗਈ, ਜੋ ਇਸ ਸਮੇਂ ਬਰਫ ਨਾਲ ਜੰਮੀ ਹੋਈ ਹੈ। ਇਹ ਇਲਾਕਾ ਖਾਸ ਤੌਰ ‘ਤੇ ਆਪਣੇ ਠੰਡੀ ਜਲਵਾਯੂ ਅਤੇ ਸਿਫ਼ਰ ਤੋਂ ਹੇਠਾਂ ਤਾਪਮਾਨ ਲਈ ਜਾਣਿਆ ਜਾਂਦਾ ਹੈ ਪਰ ਪਾਇਲਟ ਦੀ ਗਲਤੀ ਕਾਰਨ ਜਹਾਜ਼ ਇਸ ਏਰੀਆ ‘ਚ ਲੈਂਡ ਕਰ ਗਿਆ ਪਰ ਬਾਅਦ ‘ਚ ਟੇਕ ਆਫ ਨਹੀਂ ਕਰ ਸਕਿਆ, ਜਿਸ ਕਾਰਨ 34 ਲੋਕ ਫਸ ਗਏ।
ਇਹ ਵੀ ਪੜ੍ਹੋ : ਸਿਰਫ ਖਾਣ-ਪੀਣ ਹੀ ਨਹੀਂ, ਇਨ੍ਹਾਂ 4 ਮਨੋਵਿਗਿਆਨਕ Tricks ਨਾਲ ਵੀ ਤੁਸੀਂ ਘਟਾ ਸਕਦੇ ਹੋ ਭਾਰ!
ਪਾਇਲਟ ਨੇ ਤੁਰੰਤ ਪੋਲਰ ਏਅਰਲਾਈਨਜ਼ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਸਥਿਤੀ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਪੋਲਰ ਏਅਰਲਾਈਨਜ਼ ਨੇ ਇਕ ਹੋਰ ਜਹਾਜ਼ ਅਤੇ ਡਾਕਟਰਾਂ ਦੀ ਟੀਮ ਭੇਜੀ। ਇਸ ਟੀਮ ਨੇ ਹਰੇਕ ਯਾਤਰੀ ਦਾ ਮੈਡੀਕਲ ਚੈਕਅੱਪ ਕੀਤਾ ਅਤੇ ਸਾਰੇ 34 ਲੋਕਾਂ ਨੂੰ ਉਨ੍ਹਾਂ ਦੇ ਸਮਾਨ ਸਮੇਤ ਦੂਜੇ ਜਹਾਜ਼ ‘ਚ ਉਨ੍ਹਾਂ ਦੀ ਮੰਜ਼ਿਲ ‘ਤੇ ਪਹੁੰਚਾਇਆ। ਐਕਸ ‘ਤੇ FL360aero ਦੁਆਰਾ ਘਟਨਾ ਦੀ ਇੱਕ ਵੀਡੀਓ ਅਤੇ ਕੁਝ ਫੋਟੋਆਂ ਸਾਂਝੀਆਂ ਕੀਤੀਆਂ ਗਈਆਂ ਹਨ। ਇਹ ਪੂਰਬੀ ਸਾਇਬੇਰੀਆ ਵਿੱਚ ਜੰਮੇ ਕੋਲਿਮਾ ਨਦੀ ਦੇ ਮੱਧ ਵਿੱਚ ਫਸੇ ਯਾਤਰੀਆਂ ਨੂੰ ਦਿਖਾ ਰਿਹਾ ਹੈ ਹੈ। ਇੱਕ ਰਿਪੋਰਟ ਮੁਤਾਬਕ ਜਹਾਜ਼ ਨਦੀ ਵਿਚ ਰੇਤ ਦੇ ਟਿੱਬੇ ‘ਤੇ ਉਤਰਿਆ। ਫੈਡਰਲ ਏਅਰ ਟਰਾਂਸਪੋਰਟ ਏਜੰਸੀ ਦੇ ਖੇਤਰੀ ਵਿਭਾਗ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਜਾਂਚ ‘ਚ ਦੋਸ਼ੀ ਪਾਏ ਜਾਣ ‘ਤੇ ਪਾਇਲਟ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”