ਮਾਡਲ ਟਾਊਨ ਵਿਚ ਹਾਰਟ ਅਟੈਕ ਵਾਲੇ ਪਰਾਂਠੇ ਬਣਾਉਣ ਵਾਲੇ ਵੀਰ ਦਵਿੰਦਰ ਸਿੰਘ ਨੂੰ ਕਾਮੇਡੀਅਨ ਕਪਿਲ ਸ਼ਰਮਾ ਨੂੰ ਪਰਾਂਠੇ ਖੁਆਉਣਾ ਭਾਰੀ ਪਿਆ। ਜਲੰਧਰ ਪੁਲਿਸ ਨੇ ਬੀਰ ਦਵਿੰਦਰ ਸਿੰਘ ਖਿਲਾਫ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕਰਨ ‘ਤੇ ਕੇਸ ਦਰਜ ਕੀਤਾ ਹੈ। ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਜ਼ਮਾਨਤ ‘ਤੇ ਛੱਡ ਦਿੱਤਾ ਗਿਆ। ਇਸ ਵਿਚ ਵੀਰ ਦਵਿੰਦਰ ਨੇ ਥਾਣਾ-6 ਦੀ ਪੁਲਿਸ ਵੱਲੋਂ ਉਸ ਨਾਲ ਮਾਰਕੁੱਟ ਕਰਨ ਦੇ ਦੋਸ਼ ਲਗਾਏ ਹਨ।
ਥਾਣਾ-6 ਦੀ ਪੁਲਿਸ ਨੇ ਵੀਰ ਦਵਿੰਦਰ ਸਿੰਘ ਖਿਲਾਫ FIR ਦਰਜ ਕੀਤੀ ਹੈ। ਕੇਸ ਵਿਚ ਆਈਪੀਸੀ ਦੀ ਧਾਰਾ 188 ਲਗਾਈ ਗਈ ਹੈ। ਕੇਸ ਵਿਚ ਕਿਹਾ ਗਿਆ ਕਿ ਵੀਰ ਦਵਿੰਦਰ ਵੱਲੋਂ ਰਾਤ ਵਿਚ ਆਪਣਾ ਸਟਾਲ ਲਗਾ ਕੇ ਪਰਾਂਠੇ ਵੇਚ ਕੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕੀਤੀ ਗਈ।
ਵੀਰ ਦਵਿੰਦਰ ਨੇ ਬੀਤੀ ਸ਼ਾਮ ਪ੍ਰੈੱਸ ਵਾਰਤਾ ਦੌਰਾਨ ਦੱਸਿਆ ਕਿ ਐੱਸਐੱਚਓ ਅਜਾਇਬ ਸਿੰਘ ਨੇ ਆਪਣੀ ਟੀਮ ਨਾਲ ਮਿਲ ਕੇ ਉਨ੍ਹਾਂ ਨਾਲ ਮਾਰਕੁੱਟ ਕੀਤੀ ਤੇ ਉਨ੍ਹਾਂ ਨੂੰ ਇਕ ਬੰਦ ਕਮਰੇ ਵਿਚ ਰੱਖ ਕੇ ਉਨ੍ਹਾਂ ਨਾਲ ਕਾਫੀ ਬੁਰਾ ਵਰਤਾਅ ਕੀਤਾ। ਵੀਰ ਦਵਿੰਦਰ ਨੇ ਦੱਸਿਆ ਕਿ ਕਪਿਲ ਸ਼ਰਮਾ ਵਾਲਾ ਫੋਟੋ ਵਾਇਰਲ ਹੋਣ ਦੇ ਬਾਅ ਉਨ੍ਹਾਂ ‘ਤੇ ਇਹ ਕਾਰਵਾਈ ਕੀਤੀ ਗਈ।
ਇਹ ਵੀ ਪੜ੍ਹੋ : ਨਿਕਾਰਗੁਆ ‘ਡੰਕੀ’ ਮਾਮਲੇ ਦੀ ਜਾਂਚ ਕਰੇਗੀ SIT, ਪੰਜਾਬ ਸਰਕਾਰ ਨੇ 4 ਮੈਂਬਰੀ ਟੀਮ ਦਾ ਕੀਤਾ ਗਠਨ
ਦੂਜੇ ਪਾਸੇ ਥਾਣਾ-6 ਦੇ ਐੱਸਐੱਚਓ ਅਜਾਇਬ ਸਿੰਘ ਔਜਲਾ ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਵੱਲੋਂ ਸ਼ਿਕਾਇਤ ਦਿੱਤੀ ਗਈਸੀ ਕਿ ਉਕਤ ਜਗ੍ਹਾ ‘ਤੇ ਰਾਤ 2 ਵਜੇ ਤੱਕ ਪਰਾਂਠੇ ਵੇਚੇ ਜਾਂਦੇ ਹਨ ਜਿਸ ਨਾਲ ਉਨ੍ਹਾਂ ਦਾ ਏਰੀਆ ਕਾਫੀ ਗੰਦਾ ਰਹਿੰਦਾ ਹੈ। ਇਸ ਲਈ ਉੱਚ ਅਧਿਕਾਰੀਆਂ ਵੱਲੋਂ ਵੀਰ ਦਵਿੰਦਰ ਨੂੰ ਸਮਝਾਇਆ ਗਿਆ ਸੀ ਪਰ ਉਹ ਨਹੀਂ ਸਮਝਿਆ ਜਿਸ ਕਾਰਨ ਕੇਸ ਦਰਜ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”