ਲੁਧਿਆਣਾ ‘ਚ ਚੋਰਾਂ ਦੇ ਹੌਂਸਲੇ ਬੁਲੰਦ ਹੁੰਦੇ ਜਾ ਰਹੇ ਹਨ। ਤਾਜਪੁਰ ਰੋਡ ‘ਤੇ ਵੀਰਵਾਰ ਦੇਰ ਰਾਤ ਕਰੀਬ 3 ਵਜੇ 20-25 ਚੋਰਾਂ ਨੇ ਇਲਾਕੇ ਦੇ ਚੌਕੀਦਾਰ ਨੂੰ ਬੰਧਕ ਬਣਾ ਲਿਆ, ਜਿਸ ਤੋਂ ਬਾਅਦ ਦੋ ਚੋਰ ਗਹਿਣਿਆਂ ਦੀ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਦਾਖਲ ਹੋਏ। ਦੁਕਾਨਦਾਰ ਨੇ ਸ਼ਟਰ ‘ਤੇ ਅਲਾਰਮ ਫਿੱਟ ਕੀਤਾ ਹੋਇਆ ਸੀ, ਜਿਵੇਂ ਹੀ ਚੋਰਾਂ ਨੇ ਸ਼ਟਰ ਨੂੰ ਉਖਾੜਿਆ ਤਾਂ ਦੁਕਾਨਦਾਰ ਦੇ ਮੋਬਾਈਲ ‘ਤੇ ਅਲਾਰਮ ਵੱਜ ਗਿਆ। ਦੁਕਾਨਦਾਰ ਆਪਣੇ ਪਰਿਵਾਰ ਨਾਲ ਦੁਕਾਨ ਦੇ ਉੱਪਰ ਰਹਿੰਦਾ ਹੈ।
ਚੋਰਾਂ ਨੂੰ ਦੇਖ ਕੇ ਜਿਵੇਂ ਹੀ ਦੁਕਾਨਦਾਰ ਨੇ ਛੱਤ ਤੋਂ ਰੌਲਾ ਪਾਇਆ ਤਾਂ ਅੰਦਰ ਵੜੇ ਦੋ ਚੋਰ ਦੁਕਾਨ ਕਾਊਂਟਰ ਦਾ ਸ਼ੀਸ਼ਾ ਤੋੜ ਕੇ ਡੇਢ ਕਿਲੋ ਚਾਂਦੀ ਦਾ ਡੱਬਾ ਲੈ ਕੇ ਫਰਾਰ ਹੋ ਗਏ। ਚੋਰਾਂ ਦੀ ਇਹ ਸਾਰੀ ਘਟਨਾ ਦੁਕਾਨ ਦੇ ਬਾਹਰ ਅਤੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਜਿਸ ਤੋਂ ਬਾਅਦ ਪੀੜਤ ਨੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਤੋਂ ਬਾਅਦ ਪੁਲਸ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਸਬੂਤ ਇਕੱਠੇ ਕਰਨ ਲਈ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ।
ਦੁਕਾਨਦਾਰ ਦਲਜੀਤ ਸਿੰਘ ਨੇ ਦੱਸਿਆ ਕਿ ਉਹ ਦੁਕਾਨ ਦੇ ਉੱਪਰ ਰਹਿੰਦਾ ਹੈ। ਕਰੀਬ 3 ਵਜੇ ਉਸ ਦੇ ਮੋਬਾਈਲ ‘ਤੇ ਅਲਾਰਮ ਵੱਜਣ ਲੱਗਾ। ਜਦੋਂ ਉਸਨੇ ਛੱਤ ਤੋਂ ਦੇਖਿਆ ਤਾਂ ਉਹ ਹੈਰਾਨ ਰਹਿ ਗਿਆ। ਕਰੀਬ 20 ਤੋਂ 25 ਬੰਦੇ ਉਸ ਦੀ ਦੁਕਾਨ ਦਾ ਸ਼ਟਰ ਉਖਾੜ ਕੇ ਹੇਠਾਂ ਖੜ੍ਹੇ ਸਨ। ਦੋ ਚੋਰ ਦੁਕਾਨ ਅੰਦਰ ਦਾਖਲ ਹੋਏ। ਉਹ ਕਰੀਬ ਇੱਕ ਮਿੰਟ ਤੱਕ ਦੁਕਾਨ ਦੇ ਅੰਦਰ ਹੀ ਰਿਹਾ।
ਦੁਕਾਨ ਦੇ ਕਾਊਂਟਰ ’ਤੇ ਲੱਗੇ ਸ਼ੀਸ਼ੇ ਤੋੜ ਕੇ ਡੱਬਿਆਂ ’ਚੋਂ ਚਾਂਦੀ ਚੋਰੀ ਕਰ ਲਈ। ਦਲਜੀਤ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਘਟਨਾ ਵਾਲੀ ਥਾਂ ’ਤੇ ਪੁੱਜ ਗਈ।
ਇਹ ਵੀ ਪੜ੍ਹੋ : ਸ਼ਹੀਦ ਅਜੈ ਸਿੰਘ ਨੇ ਅਗਲੇ ਮਹੀਨੇ ਆਉਣਾ ਸੀ ਛੁੱਟੀ ‘ਤੇ, ਮਾਪਿਆਂ ਤੋਂ ਖੁੱਸਿਆ ਬੁਢਾਪੇ ਦਾ ਇਕਲੌਤਾ ਸਹਾਰਾ
ਥਾਣਾ ਡਵੀਜ਼ਨ ਨੰਬਰ 7 ਦੇ ਐਸ.ਐਚ.ਓ ਸੁਖਦੇਵ ਸਿੰਘ ਨੇ ਦੱਸਿਆ ਕਿ ਰਾਤ 3 ਵਜੇ ਚੋਰਾਂ ਦਾ ਇੱਕ ਟੋਲਾ ਦੁਕਾਨ ਵਿੱਚ ਚੋਰੀ ਕਰਨ ਲਈ ਆਇਆ ਸੀ ਪਰ ਦੁਕਾਨਦਾਰ ਦੇ ਮੋਬਾਈਲ ’ਤੇ ਅਲਾਰਮ ਵੱਜਣ ਕਾਰਨ ਚੋਰ ਹੋਰ ਸਾਮਾਨ ਚੋਰੀ ਨਹੀਂ ਕਰ ਸਕੇ। ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਕੇ ਜਲਦੀ ਹੀ ਬਦਮਾਸ਼ਾਂ ਨੂੰ ਕਾਬੂ ਕਰ ਲਿਆ ਜਾਵੇਗਾ। ਇਲਾਕੇ ਵਿੱਚ ਪੁਲਿਸ ਦੀ ਗਸ਼ਤ ਵੀ ਵਧਾਈ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”