ਡੋਮੈਸਟਿਕ ਐੱਚ-1 ਬੀ ਵੀਜ਼ਾ ਰਿਨਿਊਲ ਪਾਇਲਟ ਪ੍ਰੋਗਰਾਮ ਦੀ ਸ਼ੁਰੂਆਤ 29 ਜਨਵਰੀ ਤੋਂ ਹੋ ਗਈ ਹੈ। ਇਸ ਪ੍ਰੋਗਰਾਮ ਦਾ ਐਲਾਨ ਪਿਛਲੇ ਸਾਲ ਦਸੰਬਰ ਵਿਚ ਹੋਇਆ ਸੀ। ਇਹ ਪਾਇਲਟ ਪ੍ਰੋਗਰਾਮ ਸ਼ੁਰੂ ਵਿਚ 20,000 ਭਾਗ ਲੈਣ ਵਾਲਿਆਂ ਤੱਕ ਸੀਮਤ ਰਹੇਗਾ।
ਐੱਚ-1ਬੀ ਵੀਜ਼ਾ ਇਕ ਨਾਨ ਇਮੀਗ੍ਰੈਂਟ ਵੀਜ਼ਾ ਹੈ। ਇਹ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਵਰਕਰ ਨੂੰ ਅਜਿਹੀ ਜੌਬ ਦੇਣ ਦੀ ਪਰਮਿਸ਼ਨ ਦਿੰਦਾ ਹੈ ਜਿਨ੍ਹਾਂ ਲਈ ਸਿਧਾਂਤਕ ਜਾਂ ਤਕਨੀਕੀ ਮਾਹਿਰਾਂ ਦੀ ਲੋੜ ਹੁੰਦੀ ਹੈ। ਟੈਕਨਾਲੋਜੀ ਕੰਪਨੀਆਂ ਭਾਰਤ ਤੇ ਚੀਨ ਵਰਗੇ ਦੇਸ਼ਾਂ ਤੋਂ ਹਰ ਸਾਲ ਹਜ਼ਾਰਾਂ ਮੁਲਾਜ਼ਮਾਂ ਨੂੰ ਨਿਯੁਕਤ ਕਰਨ ਲਈ ਇਸ ‘ਤੇ ਨਿਰਭਰ ਕਰਦੀ ਹੈ।
H1B ਵੀਜ਼ਾ ਰਿਨਿਊਲ ਪਾਇਲਟ ਪ੍ਰੋਗਰਾਮ ਲਈ ਅਪਲਾਈ ਕਰਨ ਦੀ ਤਰੀਕ
ਰਿਪੋਰਟ ਮੁਤਾਬਕ ਵਿਦੇਸ਼ ਵਿਭਾਗ ਦੁਆਰਾ ਪ੍ਰਵਾਨਿਤ ਅਧਿਕਾਰਤ ਨੋਟਿਸ ਦੇ ਅਨੁਸਾਰ, ਪਾਇਲਟ ਪ੍ਰੋਗਰਾਮ ਲਈ ਅਰਜ਼ੀਆਂ 29 ਜਨਵਰੀ ਤੋਂ 1 ਅਪ੍ਰੈਲ, 2024 ਤੱਕ ਸਵੀਕਾਰ ਕੀਤੀਆਂ ਜਾਣਗੀਆਂ। ਜੇਕਰ ਅਪ੍ਰੈਲ ਦੇ ਪਹਿਲੇ ਦਿਨ ਤੋਂ ਪਹਿਲਾਂ ਸਲਾਟ ਭਰੇ ਜਾਂਦੇ ਹਨ ਤਾਂ ਵਿੰਡੋ ਜਲਦੀ ਬੰਦ ਹੋ ਸਕਦੀ ਹੈ। ਅਰਜ਼ੀਕਰਤਾ 29 ਜਨਵਰੀ, 5 ਫਰਵਰੀ, 12 ਫਰਵਰੀ, 19 ਫਰਵਰੀ ਤੇ 26ਫਰਵਰੀ ਨੂੰ ਵੀਜ਼ਾ ਰਿਨਿਊ ਲਈ ਅਪਲਾਈ ਕਰ ਸਕਦਾ ਹੈ।
ਸਿਰਫ ਇਹ ਬਿਨੈਕਾਰ ਹੀ ਅਪਲਾਈ ਕਰਨ ਦੇ ਹੋਣਗੇ ਯੋਗ
ਵਿਦੇਸ਼ੀ ਨਾਗਰਿਕ ਜਿਨ੍ਹਾਂ ਨੇ 1 ਫਰਵਰੀ ਤੋਂ 30 ਸਤੰਬਰ, 2021 ਦਰਮਿਆਨ ਭਾਰਤੀ ਯੂਐਸ ਕੌਂਸਲੇਟ ਤੋਂ ਆਪਣਾ H-1B ਵੀਜ਼ਾ ਪ੍ਰਾਪਤ ਕੀਤਾ ਹੈ।
ਵਿਦੇਸ਼ੀ ਨਾਗਰਿਕ ਜਿਨ੍ਹਾਂ ਨੇ 1 ਜਨਵਰੀ, 2020 ਅਤੇ 1 ਅਪ੍ਰੈਲ, 2023 ਵਿਚਕਾਰ ਕੈਨੇਡੀਅਨ ਯੂਐਸ ਕੌਂਸਲੇਟ ਤੋਂ H-1B ਵੀਜ਼ਾ ਪ੍ਰਾਪਤ ਕੀਤਾ ਸੀ।
ਵਿਦੇਸ਼ੀ ਨਾਗਰਿਕਾਂ ਤੋਂ ਗੈਰ-ਪ੍ਰਵਾਸੀ ਵੀਜ਼ਾ ਜਾਰੀ ਕਰਨ ਦੀ ਫੀਸ ਨਹੀਂ ਲਈ ਜਾਵੇਗੀ। ਪਹਿਲੀ ਵੀਜ਼ਾ ਅਰਜ਼ੀ ਦੌਰਾਨ ਦਸ ਫਿੰਗਰਪ੍ਰਿੰਟ ਜਮ੍ਹਾ ਕਰਵਾਉਣ ਵਾਲਿਆਂ ਨੂੰ ਵੀ ਇੰਟਰਵਿਊ ਤੋਂ ਛੋਟ ਦਿੱਤੀ ਜਾਵੇਗੀ।
ਆਨਲਾਈਨ ਅਪਲਾਈ
ਆਨਲਾਈਨ ਅਰਜ਼ੀਆਂ https://travel.state.gov/content/travel/en/us-visas/employment/domestic-… ‘ਤੇ ਸਵੀਕਾਰ ਕੀਤੇ ਜਾਣਗੇ।
- ਇਨ੍ਹਾਂ ਦਸਤਾਵੇਜ਼ਾਂ ਦੀ ਪਵੇਗੀ ਲੋੜ
ਐੱਚ1 ਬੀ ਵੀਜ਼ਾ ਨਵੀਨੀਕਰਨ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਇਹ ਦਸਤਾਵੇਜ਼ ਜਮ੍ਹਾ ਕਰਨੇ ਹੋਣਗੇ- - 1. ਪੂਰੇ ਤੇ ਇਲੈਕਟ੍ਰੋਨਿਕ ਤੌਰ ਤੋਂ ਭਰੇ ਗਏ ਫਾਰਮ DS160,ਆਨਲਾਈਨ ਗੈਰ-ਅਪ੍ਰਵਾਸੀ ਵੀਜ਼ਾ ਅਰਜ਼ੀਆਂ ਲਈ DS-160 ਬਾਰਕੋਡ ਸ਼ੀਟ।
- 2. ਅਮਰੀਕਾ ਦੀ ਯਾਤਰਾ ਲਈ ਜਾਇਜ਼ ਪਾਸਪੋਰਟ, ਇਹ ਵੀਜ਼ਾ ਅਪਲਾਈ ਦੀ ਤਰੀਕ ਦੇ ਬਾਅਦ ਘੱਟ ਤੋਂ ਘੱਟ 6 ਮਹੀਨੇ ਲਈ ਵੈਲਿਡ ਹੋਣਾ ਚਾਹੀਦਾ ਹੈ ਤੇ ਇਸ ਵਿਚ ਵੀਜ਼ਾ ਫਾਈਲ ਪਲੇਸਮੈਂਟ ਲਈ ਘੱਟ ਤੋਂ ਘੱਟ 2 ਖਾਲੀ, ਅਨਮਾਰਕ ਪੇਜ ਸ਼ਾਮਲ ਹੋਣੇ ਚਾਹੀਦੇ ਹਨ।
- 3. ਬਿਨੈਕਾਰ ਨੂੰ ਪ੍ਰੋਸੈਸਡ ਕਰਨ ਲਈ 205.00 ਡਾਲਰ ਐੱਮਆਰਵੀ ਫੀਸ ਚੁਕਾਉਣੀ ਹੋਵੇਗੀ। ਫੀਸ ਡੀਐੱਸ-160 ਪੂਰਾ ਹੋਣ ਦੇ ਬਾਅਦ ਭੁਗਤਾਨ ਆਨਲਾਈਨ ਪੋਰਟਲ ਰਾਹੀਂ ਕੀਤਾ ਜਾ ਸਕਦਾ ਹੈ।
- 4. 4-ਬਿਨੈਕਾਰ ਨੂੰ ਇੱਕ ਫੋਟੋ, I-797 ਅਤੇ I-94 ਫਾਰਮਾਂ ਦੀ ਕਾਪੀ ਦੇ ਨਾਲ-ਨਾਲ ਅਮਰੀਕਾ ਤੋਂ ਦਾਖਲੇ ਅਤੇ ਬਾਹਰ ਜਾਣ ਦਾ ਰਿਕਾਰਡ ਪ੍ਰਦਾਨ ਕਰਨਾ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ –