ਅੰਡਰ-19 ਵਿਸ਼ਵ ਕੱਪ ਦੇ ਦੂਜੇ ਸੈਮੀਫਾਈਨਲ ਮੈਚ ਵਿੱਚ ਆਸਟ੍ਰੇਲੀਆ ਨੇ ਪਾਕਿਸਤਾਨ ਨੂੰ 1 ਵਿਕਟ ਨਾਲ ਹਰਾ ਦਿੱਤਾ। ਆਖਰੀ ਓਵਰ ਤੱਕ ਚੱਲੇ ਇਸ ਰੋਮਾਂਚਕ ਮੁਕਾਬਲੇ ਵਿੱਚ ਆਸਟ੍ਰੇਲੀਆ ਨੇ ਪਾਕਿਸਤਾਨ ਨੂੰ ਹਰਾ ਕੇ ਭਾਰਤ ਦੇ ਖਿਲਾਫ਼ ਫਾਈਨਲ ਖੇਡਣ ਦੇ ਲਈ ਆਪਣੀ ਜਗ੍ਹਾ ਪੱਕੀ ਕਰ ਲਈ। ਹੁਣ 11 ਫਰਵਰੀ ਨੂੰ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਬੇਨੋਨੀ ਦੇ ਵਿਲੋਮੂਰ ਪਾਰਕ ਵਿੱਚ ਖ਼ਿਤਾਬੀ ਮੁਕਾਬਲਾ ਖੇਡਿਆ ਜਾਵੇਗਾ। 6 ਮਹੀਨਿਆਂ ਦੇ ਅੰਦਰ ਇਹ ਦੂਜਾ ਮੌਕਾ ਹੈ ਜਦੋਂ ਭਾਰਤ ਤੇ ਆਸਟ੍ਰੇਲੀਆ ਦੀ ਟੀਮ ਆਈਸੀਸੀ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚੀ ਹੈ। ਪਿਛਲੀ ਵਾਰ ਪੁਰਸ਼ ਵਿਸ਼ਵ ਕੱਪ 2023 ਵਿੱਚ ਦੋਵੇਂ ਟੀਮਾਂ ਦੇ ਵਿਚਾਲੇ ਫਾਈਨਲ ਮੁਕਾਬਲਾ ਹੋਇਆ ਸੀ। ਜਿਸ ਵਿੱਚ ਕੰਗਾਰੂ ਟੀਮ ਨੇ ਬਾਜ਼ੀ ਮਾਰੀ ਸੀ। ਅਜਿਹੇ ਵਿੱਚ ਇਸ ਵਾਰ ਟੀਮ ਇੰਡੀਆ ਉਸ ਹਾਰ ਦਾ ਬਦਲਾ ਅੰਡਰ-19 ਵਿਸ਼ਵ ਕੱਪ ਫਾਈਨਲ ਵਿੱਚ ਲੈਣਾ ਚਾਹੇਗੀ।
ਵਿਸ਼ਵ ਕੱਪ 2023 ਫਾਈਨਲ ਵਿੱਚ ਭਾਰਤ ਦੀ ਸੀਨੀਅਰ ਪੁਰਸ਼ ਟੀਮ ਤੇ ਆਸਟ੍ਰੇਲੀਆ ਦੀ ਸੀਨੀਅਰ ਟੀਮ ਵਿਚਾਲੇ ਮੁਕਾਬਲਾ ਖੇਡਿਆ ਗਿਆ ਸੀ। ਦੋਵੇਂ ਟੀਮਾਂ ਦੇ ਵਿਚਾਲੇ ਇਹ ਮੈਚ 19 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੋਇਆ ਸੀ। ਇਸ ਮੁਕਾਬਲੇ ਵਿੱਚ ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਕਰਨ ਆਈ ਸੀ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿੱਚ 240 ਦੌੜਾਂ ਬਣਾਈਆਂ ਸਨ। ਜਿਸਦੇ ਜਵਾਬ ਵਿੱਚ ਆਸਟ੍ਰੇਲੀਆ ਨੇ ਇਹ ਟੀਚਾ ਟ੍ਰੇਵਿਸ ਹੈੱਡ ਦੇ ਸੈਂਕੜੇ ਦੀ ਬਦੌਲਤ ਮਹਿਜ਼ 4 ਵਿਕਟਾਂ ਗੁਆ ਕੇ ਹਾਸਿਲ ਕਰ ਲਿਆ ਸੀ।
ਇਹ ਵੀ ਪੜ੍ਹੋ: ਇਕ ਵਾਰ ਫਿਰ ਰਾਮ ਨਗਰੀ ਅਯੁੱਧਿਆ ਪਹੁੰਚੇ ਅਮਿਤਾਭ ਬੱਚਨ, ਰਾਮਲੱਲਾ ਦੇ ਦਰਬਾਰ ‘ਚ ਲਗਾਈ ਹਾਜ਼ਰੀ
ਦੱਸ ਦੇਈਏ ਕਿ ਹੁਣ 11 ਫਰਵਰੀ ਨੂੰ ਭਾਰਤ ਤੇ ਆਸਟ੍ਰੇਲੀਆ ਦੀ ਟੀਮ ਫਿਰ ਤੋਂ ਵਿਸ਼ਵ ਕੱਪ ਵਿੱਚ ਆਹਮੋ-ਸਾਹਮਣੇ ਹੋਵੇਗੀ। ਦੋਵੇਂ ਟੀਮ ਅੰਡਰ-19 ਵਿਸ਼ਵ ਕੱਪ ਦੇ ਫਾਈਨਲ ਵਿੱਚ ਹੈ। ਇਸ ਵਿਸ਼ਵ ਕੱਪ ਵਿੱਚ ਭਾਰਤੀ ਟੀਮ ਹੁਣ ਤੱਕ ਇੱਕ ਵੀ ਮੁਕਾਬਲਾ ਨਹੀਂ ਹਾਰੀ ਹੈ। ਅਜਿਹੇ ਵਿੱਚ ਟੀਮ ਇੰਡੀਆ ਕੰਗਰੂਆਂ ਨੂੰ ਫਾਈਨਲ ਵਿੱਚ ਹਰਾ ਕੇ ਵਿਸ਼ਵੀ ਕੱਪ 2023 ਦੀ ਹਾਰ ਦਾ ਬਦਲਾ ਲੈਣਾ ਚਾਹੇਗੀ। ਭਾਰਤ ਵੱਲੋਂ ਕਪਤਾਨ ਉਦੇ ਸਹਾਰਨ, ਮੁਸ਼ੀਰ ਖਾਨ, ਸਚਿਨ ਧਾਸ ਵਰਗੇ ਖਿਡਾਰੀ ਸ਼ਾਨਦਾਰ ਫਾਰਮ ਵਿੱਚ ਚੱਲ ਰਹੇ ਹਨ। ਇਨ੍ਹਾਂ ਖਿਡਾਰੀਆਂ ‘ਤੇ ਭਾਰਤ ਨੂੰ ਫਾਇਨਲ ਮੁਕਾਬਲਾ ਜਿਤਾਉਣ ਦੀ ਜ਼ਿੰਮੇਵਾਰੀ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ –