ਹਿਮਾਚਲ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਦੀ ਪਤਨੀ ਪ੍ਰੋਫੈਸਰ ਸਿੰਮੀ ਅਗਨੀਹੋਤਰੀ ਦਾ ਬੀਤੀ ਰਾਤ ਦੇਹਾਂਤ ਹੋ ਗਿਆ। ਉਪ ਮੁੱਖ ਮੰਤਰੀ ਨੇ ਖੁਦ ਆਪਣੇ ਫੇਸਬੁੱਕ ਪੇਜ ‘ਤੇ ਇਸ ਦੀ ਜਾਣਕਾਰੀ ਸਾਂਝੀ ਕੀਤੀ। ਉਪ ਮੁੱਖ ਮੰਤਰੀ ਨੇ ਲਿਖਿਆ ਕਿ ਸਾਡੀ ਪਿਆਰੀ ਸਿੰਮੀ ਅਗਨੀਹੋਤਰੀ ਸਾਡਾ ਤੇ ਆਸਥਾ ਦਾ ਸਾਥ ਛੱਡ ਕੇ ਚਲੀ ਗਈ। ਮੁਕੇਸ਼ ਅਗਨੀਹੋਤਰੀ ਦੀ ਧੀ ਦਾ ਨਾਂ ਆਸਥਾ ਹੈ, ਉਹ ਅੱਜਕਲ ਵਿਦੇਸ਼ ਵਿਚ ਪੜ੍ਹਾਈ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਬੀਤੀ ਸ਼ਾਮ ਸਿੰਮੀ ਅਗਨੀਹੋਤਰੀ ਦੀ ਊਨਾ ਵਿਚ ਤਬੀਅਤ ਖਰਾਬ ਹੋ ਗਈ ਸੀ। ਉਨ੍ਹਾਂ ਨੂੰ ਇਲਾਜ ਲਈ ਚੰਡੀਗੜ੍ਹ ਲਿਜਾਇਆ ਜਾ ਰਿਹਾ ਸੀ ਪਰ ਕੁਰਾਲੀ ਨੇੜੇ ਹੀ ਉਨ੍ਹਾਂ ਦਾ ਦੇਹਾਂਤ ਹੋ ਗਿਆ। ਸਿੰਮੀ ਅਗਨੀਹੋਤਰੀ ਲੋਕ ਪ੍ਰਸ਼ਾਸਨ ਵਿਭਾਗ ਐੱਚਪੀਯੂ ਦੀ ਪ੍ਰੋਫੈਸਰ ਸੀ। ਉਨ੍ਹਾਂ ਦੀ ਮ੍ਰਿਤਕ ਦੇਹ ਅੰਤਿਮ ਦਰਸ਼ਨ ਲਈ ਜੱਦੀ ਪਿੰਡ ਗੋਂਦਪੁਰ ਜੈਚੰਦ ਸਥਿਤ ਉਨ੍ਹਾਂ ਦੀ ਰਿਹਾਇਸ਼ ਆਸਥਾ ਕੁੰਜ ਵਿਚ ਦੁਪਹਿਰ 1 ਵਜੇ ਤੱਕ ਰੱਖੀ ਜਾਵੇਗੀ। ਅੰਤਿਮ ਸਸਕਾਰ 2 ਵਜੇ ਮੋਕਸ਼ ਧਾਮ ਗੋਂਦਪੁਰ ਜੈਚੰਦ (ਹਰੋਲੀ) ਵਿਚ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਚੰਡੀਗੜ੍ਹ ਪ੍ਰਸ਼ਾਸਨ ਨੇ 303 TGT ਆਸਾਮੀਆਂ ‘ਤੇ ਕੱਢੀਆਂ ਭਰਤੀਆਂ, 26 ਫਰਵਰੀ ਤੋਂ ਕਰੋ ਆਨਲਾਈਨ ਅਪਲਾਈ
ਹਿਮਾਚਲ ਦੇ ਸੀਐੱਮ ਸੁਖਵਿੰਦਰ ਸਿੰਘ ਸੁੱਖੂ ਨੇ ਦੁੱਖ ਪ੍ਰਗਟਾਉਂਦੇ ਹੋਏ ਕਿਹਾ ਕਿ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਜੀ ਦੀ ਧਰਮਪਤਨੀ ਸਿੰਮੀ ਅਗਨੀਹੋਤਰੀ ਜੀ ਦੇ ਦੇਹਾਂਤ ਦੀ ਖਬਰ ਤੋਂ ਮੈਂ ਬਹੁਤ ਦੁਖੀ ਹਾਂ। ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਇਹ ਨਾ ਪੂਰਾ ਹੋਣ ਵਾਲਾ ਘਾਟਾ ਸਹਿਣ ਦਾ ਬਲ ਬਖਸ਼ੇ।
ਵੀਡੀਓ ਲਈ ਕਲਿੱਕ ਕਰੋ –